ਨੰਗਲ, (ਰਾਜਵੀਰ)- ਪੰਜਾਬ ਵਿਚ ਲਗਾਤਾਰ ਹੋ ਰਹੇ ਹਿੰਦੂ ਨੇਤਾਵਾਂ 'ਤੇ ਹਮਲੇ ਤੇ ਹਿੰਦੂ ਸੰਗਠਨਾਂ ਦੇ ਪ੍ਰਮੁੱਖ ਲੋਕਾਂ 'ਤੇ ਦਰਜ ਕੀਤੀ ਜਾ ਰਹੇ ਝੂਠੇ ਮਾਮਲਿਆਂ ਦੇ ਵਿਰੋਧ 'ਚ ਸ਼ਿਵ ਸੈਨਾ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ।
ਟਰੱਕ ਯੂਨੀਅਨ ਚੌਕ 'ਚ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਘਨੌਲੀ ਦੀ ਅਗਵਾਈ ਵਿਚ ਹੋਏ ਉਕਤ ਪ੍ਰਦਰਸ਼ਨ ਵਿਚ ਜ਼ਿਲਾ ਰੂਪਨਗਰ ਦੇ ਸ਼ਿਵ ਸੈਨਾ ਦੇ ਪ੍ਰਧਾਨ ਨਿਤਿਨ ਨੰਦਾ ਵੀ ਹਾਜ਼ਰ ਸਨ। ਇਸ ਮੌਕੇ ਸੰਜੀਵ ਘਨੌਲੀ ਨੇ ਕਿਹਾ ਕਿ ਹਿੰਦੂਆਂ 'ਤੇ ਹੋ ਰਹੇ ਹਮਲੇ ਤੇ ਦਰਜ ਕੀਤੇ ਜਾ ਰਹੇ ਝੂਠੇ ਮਾਮਲਿਆਂ ਵਿਰੁੱਧ ਮਜਬੂਰਨ ਉਨ੍ਹਾਂ ਦੇ ਸੰਗਠਨ ਨੂੰ ਸੜਕਾਂ 'ਤੇ ਉਤਰਨਾ ਪੈ ਰਿਹਾ ਹੈ। ਵਾਰ-ਵਾਰ ਕੈਪਟਨ ਸਰਕਾਰ ਦੇ ਧਿਆਨ ਵਿਚ ਇਹ ਮਾਮਲਾ ਲਿਆਉਣ ਦੇ ਬਾਵਜੂਦ ਕੋਈ ਹੱਲ ਨਹੀਂ ਹੋ ਸਕਿਆ, ਇਸ ਲਈ ਹੁਣ ਸਾਨੂੰ ਇਕਜੁੱਟ ਹੋ ਕੇ ਸੰਘਰਸ਼ ਦਾ ਰਸਤਾ ਅਪਣਾਉਣਾ ਪਿਆ ਹੈ।
ਸੰਜੀਵ ਘਨੌਲੀ ਨੇ ਕਿਹਾ ਕਿ ਸ਼ਿਵ ਸੈਨਾ ਦੇ ਚੇਅਰਮੈਨ ਸੁਧੀਰ ਸੂਰੀ 'ਤੇ ਕੱਟੜਪੰਥੀਆਂ ਦੇ ਦਬਾਅ ਵਿਚ ਦਰਜ ਕੀਤੇ ਗਏ ਮਾਮਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਸਰਕਾਰ ਨੂੰ ਵਿਦੇਸ਼ ਵਿਚ ਬੈਠੇ ਕੱਟੜਪੰਥੀ ਹੀ ਚਲਾ ਰਹੇ ਹਨ। ਅੱਜ ਟਰੱਕ ਯੂਨੀਅਨ ਨੰਗਲ ਵਿਖੇ ਕੀਤੇ ਗਏ ਪ੍ਰਦਰਸ਼ਨ ਕਾਰਨ ਦੂਰ-ਦੂਰ ਤੱਕ ਸੜਕ 'ਤੇ ਜਾਮ ਲੱਗ ਗਿਆ।
ਇਕ ਮੌਕੇ ਸ਼ਿਵ ਸੈਨਾ ਦੇ ਆਗੂ ਸਤਪਾਲ ਗੰਗੂਵਾਲ, ਅਮਰੀਸ਼ ਆਹੂਜਾ, ਸਤੀਸ਼ ਕੁਮਾਰ, ਸੁਨੀਲ ਕੁਮਾਰ, ਸੰਦੀਪ ਕੁਮਾਰ, ਮੋਹਿਤ ਕੁਮਾਰ, ਬੋਧਰਾਜ, ਮਨੋਜ ਸ਼ਰਮਾ ਆਦਿ ਮੌਜੂਦ ਸਨ।
300 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 1 ਗ੍ਰਿਫ਼ਤਾਰ
NEXT STORY