ਮੋਹਾਲੀ (ਜੱਸੋਵਾਲ) : ਮੋਹਾਲੀ ਦੇ ਫੇਜ਼-1 ਥਾਣੇ 'ਚ ਐੱਸ. ਐੱਚ. ਓ. ਲੱਗੇ ਹੋਏ ਜਸਵੀਰ ਸਿੰਘ ਅਤੇ ਉਸ ਦੇ ਰੀਡਰ ਰਾਜਕੁਮਾਰ ਨੂੰ ਵਿਜੀਲੈਂਸ ਵਲੋਂ 30 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਥਾਣਾ ਫੇਜ਼-1 'ਚ ਇਕ ਲੜਕੇ ਨੂੰ ਪੁਲਸ ਵਲੋਂ ਉਸ ਦੇ ਘਰੋਂ ਚੁੱਕਿਆ ਗਿਆ ਸੀ ਅਤੇ ਉਸ 'ਤੇ ਕੋਈ ਕੇਸ ਨਾ ਬਣਦਾ ਦੇਖ ਕੇ ਐੱਸ. ਐੱਚ. ਓ. ਦੇ ਰੀਡਰ ਰਾਜਕੁਮਾਰ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਛੁੱਟਣਾ ਚਾਹੁੰਦਾ ਹੈ ਤਾਂ 70 ਹਜ਼ਾਰ ਰੁਪਿਆ ਦੇ ਦੇਵੇ ਪਰ ਲੜਕੇ ਨੇ ਗਰੀਬੀ ਦਾ ਕਹਿ ਕੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਲੜਕੇ ਦੇ ਪਿਤਾ ਨੇ ਵੀ ਇਹੀ ਗੱਲ ਕਹੀ, ਜਿਸ 'ਤੇ ਇਹ ਸੌਦਾ 30 ਹਜ਼ਾਰ ਰੁਪਏ 'ਚ ਤੈਅ ਹੋ ਗਿਆ ਅਤੇ ਉਸ ਤੋਂ ਬਾਅਦ ਲੜਕੇ ਦੇ ਪਿਤਾ ਨੇ ਐੱਸ. ਐੱਚ. ਓ. ਅਤੇ ਰੀਡਰ ਦੀ ਸ਼ਿਕਾਇਤ ਮੋਹਾਲੀ ਵਿਜੀਲੈਂਸ ਦੇ ਐੱਸ. ਐੱਸ. ਪੀ. ਗੌਤਮ ਸਿੰਗਲ ਨੂੰ ਕੀਤੀ। ਇਸ ਤੋਂ ਬਾਅਦ ਟਰੈਪ ਲਾ ਕੇ ਰਾਤ ਨੂੰ ਰੀਡਰ ਰਾਜਕੁਮਾਰ ਅਤੇ ਐੱਸ. ਐੱਚ. ਓ. ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਐੱਸ. ਐੱਸ. ਪੀ. ਵਿਜੀਲੈਂਸ ਗੌਤਮ ਸਿੰਗਲ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰੀ ਅਫਸਰ ਉਨ੍ਹਾਂ ਤੋਂ ਕਿਸੇ ਕੰਮ ਦੇ ਏਵਜ਼ 'ਚ ਰਿਸ਼ਵਤ ਮੰਗਦਾ ਹੈ ਤਾਂ ਉਹ ਤੁਰੰਤ ਵਿਜੀਲੈਂਸ ਨਾਲ ਸੰਪਰਕ ਕਰ ਸਕਦੇ ਹਨ।
SGPC ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਸੋਧ ਕਰਨ ਲਈ ਬਣਾਈ ਗਈ ਸਬ-ਕਮੇਟੀ : ਲੌਂਗੋਵਾਲ
NEXT STORY