ਮੋਗਾ (ਵੈੱਬ ਡੈਸਕ/ਕਸ਼ਿਸ਼): ਪੰਜਾਬ ਪੁਲਸ ਵੱਲੋਂ ਮਹਿਲਾ ਇੰਸਪੈਕਟਰ ਅਰਸ਼ਪ੍ਰਤੀ ਕੌਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੋਗਾ ਜ਼ਿਲ੍ਹੇ ਦੇ ਥਾਣਾ ਕੋਟ ਈਸੇ ਖਾਂ ਦੀ SHO ਅਰਸ਼ਪ੍ਰੀਤ ਗਰੇਵਾਲ 'ਤੇ 5 ਲੱਖ ਰੁਪਏ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿਚ ਉਸ ਦੇ ਨਾਲ 2 ਮੁੰਸ਼ੀਆਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। SHO ਅਰਸ਼ਪ੍ਰੀਤ ਨੇ ਅੱਜ ਫੇਸਬੁੱਕ 'ਤੇ ਖ਼ੁਲਾਸਾ ਕੀਤਾ ਹੈ ਕਿ ਉਸ ਨੂੰ ਇਸ ਮਾਮਲੇ ਵਿਚ ਝੂਠਾ ਫਸਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਮਾਮਲੇ ਦੇ ਮਾਸਟਰਮਾਈਂਡ ਬਾਰੇ ਕੈਨੇਡਾ ਤੋਂ ਪਰਤੇ ਹਾਈ ਕਮਿਸ਼ਨਰ ਦਾ ਵੱਡਾ ਖ਼ੁਲਾਸਾ
ਮਹਿਲਾ ਇੰਸਪੈਕਟਰ ਨੇ DSP ਰਮਨਦੀਪ ਅਤੇ SP-D ਬਾਲ ਕ੍ਰਿਸ਼ਨ ਸਿੰਗਲਾ 'ਤੇ ਵੀ ਗੰਭੀਰ ਦੋਸ਼ ਲਗਾਏ ਹਨ। ਅਰਸ਼ਪ੍ਰੀਤ ਨੇ DSP ਰਮਨਦੀਪ ਦੇ ਖ਼ਿਲਾਫ਼ ਐੱਸ.ਐੱਸ.ਪੀ. ਮੋਗਾ ਅਤੇ ਡੀ.ਜੀ.ਪੀ. ਪੰਜਾਬ ਨੂੰ ਜਿਣਸੀ ਸ਼ੋਸ਼ਣ ਕਰਨ ਦੀ ਵੀ ਸ਼ਿਕਾਇਤ ਦੇਣ ਦੀ ਗੱਲ ਕਹੀ ਹੈ। ਅਰਸ਼ਪ੍ਰੀਤ ਨੇ ਪੋਸਟ ਰਾਹੀਂ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਹਾਈ ਕੋਰਟ, ਪੰਜਾਬ ਮਹਿਲਾ ਕਮਿਸ਼ਨ ਅਤੇ ਭਾਰਤੀ ਮਹਿਲਾ ਕਮਿਸ਼ਨ ਕੋਲ ਲੈ ਕੇ ਜਾਵੇਗੀ।
ਅਰਸ਼ਪ੍ਰੀਤ ਕੌਰ ਗਰੇਵਾਲ ਨੇ ਸੋਸ਼ਲ ਮੀਡੀਆ ਰਾਹੀਂ ਇਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਸਨੇ ਮੋਗਾ ਦੇ ਐਸਪੀਡੀ ਡਾਕਟਰ ਬਾਲ ਕ੍ਰਿਸ਼ਨ ਸਿੰਗਲਾ ਅਤੇ ਧਰਮਕੋਟ ਡੀਐਸਪੀ ਰਮਨਦੀਪ ਸਿੰਘ ਤੇ ਗੰਭੀਰ ਦੋਸ਼ ਲਾਏ। ਦੱਸ ਦਈਏ ਕਿ ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ ਐਸਪੀਡੀ ਬਾਲ ਕ੍ਰਿਸ਼ਨ ਸਿੰਗਲਾ ਤੇ ਇਹ ਵੀ ਦੋਸ਼ ਲਾਏ ਗਏ ਹਨ ਕਿ 2024 ਅਗਸਤ ਮਹੀਨੇ ਜਦੋਂ ਐਸ ਐਚ ਓ ਮਿਹਣਾ ਥਾਣਾ ਸੀ ਤਾਂ ਬਹੁ ਚਰਚਿਤ ਹਾਈ ਪ੍ਰੋਫਾਈਲ ਕਾਂਗਰਸੀ ਲੀਡਰ ਬੱਲੀ ਮਡਰ ਕੇਸ ਵਿੱਚ ਚਾਰ ਦੋਸ਼ੀਆਂ ਨੂੰ ਡਿਸਚਾਰਜ ਕਰਨ ਦੀ ਗੱਲ ਐਸਪੀਡੀ ਬਾਲ ਕ੍ਰਿਸ਼ਨ ਸਿੰਗਲਾ ਵੱਲੋਂ ਕਹੀ ਗਈ ਸੀ। ਪੋਸਟ ਵਿੱਚ ਲਿਖਿਆ ਕਿ ਇਸ ਤੋਂ ਬਾਅਦ ਥਾਣਾ ਮਹਿਣਾ ਜਾ ਕੇ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ ਡੀਡੀਆਰ ਐਂਟਰੀ ਵੀ ਪਾਈ ਜਿਸ ਤੋਂ ਬਾਅਦ ਐੱਸ.ਪੀ.ਡੀ. ਬਾਲ ਕ੍ਰਿਸ਼ਨ ਸਿੰਗਲਾ ਨੇ ਉਸ ਨੂੰ ਮਾਨਸਿਕ ਪਰੇਸ਼ਾਨ ਕੀਤਾ।
ਅਰਸ਼ਪ੍ਰੀਤ ਕੌਰ ਗਰੇਵਾਲ ਨੇ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਤੇ ਵੀ ਸਰੀਰਕ ਸ਼ੋਸ਼ਣ ਦੇ ਦੋਸ਼ ਲਾਉਂਦੇ ਆ ਕਿਹਾ ਕਿ ਡੀਐਸਪੀ ਰਮਨਦੀਪ ਸਿੰਘ ਵੱਲੋਂ ਉਹਨਾਂ ਨੂੰ ਐਤਵਾਰ ਵਾਲੇ ਦਿਨ ਆਪਣੇ ਦਫਤਰ ਵਿੱਚ ਬੁਲਾ ਕੇ ਉਸ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਮੈਮ ਤੁਸੀਂ ਵੀ ਇੱਕ ਸਪੋਰਟਸ ਪਰਸਨ ਹੋ ਤੇ ਮੈਂ ਹਾਕੀ ਓਲੰਪੀਅਨ ਤੇ ਆਪਣੇ ਦੋਨਾਂ ਵਿੱਚ ਬਹੁਤ ਚੀਜ਼ਾਂ ਕੋਮਨ ਹਨ। ਪੋਸਟ ਵਿਚ ਲਿਖਿਆ ਕਿ ਜਦ ਮੈਂ ਬਤੌਰ ਡੀਐਸਪੀ ਜੁਆਇਨ ਕੀਤਾ ਸੀ ਤਾਂ ਤੁਹਾਡੀਆਂ ਲੁਕਸ ਅਤੇ ਕੰਮ ਕਰਨ ਦੇ ਤਰੀਕੇ ਨੇ ਮੈਨੂੰ ਤੁਹਾਡੇ ਵੱਲ ਅਟਰੈਕਟ ਕੀਤਾ। ਤੁਸੀਂ ਬਹੁਤ ਇੰਟੈਲੀਜੈਂਟ ਹੋ ਅਤੇ ਮੈਂ ਤੁਹਾਡੀ ਕੰਪਨੀ ਬਹੁਤ ਲਾਇਕ ਕਰਦਾ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਜਾਣ ਦੇ ਚਾਹਵਾਨ ਧਿਆਨ ਦਿਓ! ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੰਮ
ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ ਗਈ ਹੈ ਅਤੇ ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਹਾਈਕੋਰਟ, ਮੁੱਖ ਮੰਤਰੀ ਪੰਜਾਬ, ਕੇਂਦਰ ਸਰਕਾਰ ਵੋਮਨ ਕਮਿਸ਼ਨ ਆਫ ਇੰਡੀਆ , ਡੀਜੀਪੀ ਪੰਜਾਬ, ਪੰਜਾਬ ਸਟੇਟ ਵੂਮਨ ਕਮਿਸ਼ਨ ਅਤੇ ਐਸਐਸਪੀ ਮੋਗਾ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਇਹ ਹੈ ਪੂਰਾ ਮਾਮਲਾ
ਕੋਟ ਈਸੇ ਖਾਂ ਥਾਣੇ ਦੀ SHO ਅਰਸ਼ਪ੍ਰੀਤ ਕੌਰ ਗਰੇਵਾਲ 'ਤੇ 5 ਲੱਖ ਰੁਪਏ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿਚ ਉਸ ਦੇ ਨਾਲ 2 ਮੁੰਸ਼ੀਆਂ ਨੂੰ ਵੀ ਸਸਪੈਂਡ ਕਰ ਕੇ ਕੇਸ ਦਰਜ ਕੀਤਾ ਗਿਆ ਹੈ। ਡੀ.ਐੱਸ.ਪੀ. ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ। DSP ਮੁਤਾਬਕ ਕਿਸੇ ਮੁਖਬਰ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਮਹਿਲਾ ਐੱਸ.ਐੱਚ.ਓ. ਅਤੇ 2 ਮੁੰਸ਼ੀਆਂ ਨੇ ਨਸ਼ੇ ਸਮੇਤ ਫੜੇ ਮੁਲਜ਼ਮ ਪੈਸੇ ਲੈ ਕੇ ਛੱਡੇ ਦਿੱਤੇ ਸਨ। ਉਨ੍ਹਾਂ ਨੇ ਜਾਂਚ ਮਗਰੋਂ ਤਿੰਨਾਂ ਨੂੰ ਸਸਪੈਂਡ ਕਰ ਕੇ FIR ਦਰਜ ਕਰਵਾਈ ਸੀ। ਇਸ ਮਾਮਲੇ ਵਿਚ ਫ਼ਰਾਰ ਪੁਲਸ ਮੁਲਾਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੇ ਪਿਛਲੇ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁੱਲ੍ਹੜ ਪਿੱਜ਼ਾ ਕੱਪਲ ਵੱਲੋਂ ਹਾਈਕੋਰਟ ਦਾ ਰੁਖ਼ ਕਰਨ ਮਗਰੋਂ ਮੁੜ ਲਾਈਵ ਹੋਇਆ ਨਿਹੰਗ ਸਿੰਘ, ਦਿੱਤੀ ਚਿਤਾਵਨੀ
NEXT STORY