ਮੋਹਾਲੀ (ਜੱਸੀ) : ਮਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਪਰ ਇਸ ਮਾਂ ਨੇ ਆਪਣੀ ਧੀ ਨਾਲ ਜੋ ਕੀਤਾ, ਸੁਣ ਹਰ ਕਿਸੇ ਦੇ ਹੋਸ਼ ਉੱਡ ਜਾਣਗੇ। ਫਿਲਹਾਲ ਨਾਬਾਲਗ ਨਾਲ ਛੇੜਛਾੜ ਅਤੇ ਉਸ ਨੂੰ ਦੇਹ ਵਪਾਰ ’ਚ ਧਕੇਲਣ ਦੀ ਕੋਸ਼ਿਸ਼ ਦੇ ਮਾਮਲੇ ’ਚ ਪੁਲਸ ਨੇ ਪੀੜਤਾ ਦੀ ਮਾਂ, ਉਸ ਦੇ ਪ੍ਰੇਮੀ ਤੇ ਇਕ ਹੋਰ ਔਰਤ ’ਤੇ ਕਾਰਵਾਈ ਕੀਤੀ। ਪੀੜਤ ਕੁੜੀ ਦੇ ਬਿਆਨਾਂ ’ਤੇ ਜ਼ੀਰੋ ਐੱਫ. ਆਈ. ਆਰ. ਦਰਜ ਕਰ ਕੇ ਸ਼ਿਕਾਇਤ ਮੋਹਾਲੀ ਭੇਜੀ ਗਈ ਕਿਉਂਕਿ ਘਟਨਾ ਮੋਹਾਲੀ ਦੇ ਪਿੰਡ ਸ਼ਾਹੀਮਾਜਰਾ ਫੇਜ਼-5 ਵਿਖੇ ਵਾਪਰੀ ਸੀ। ਥਾਣਾ ਫੇਜ਼-1 ਪੁਲਸ ਨੇ ਅੰਮ੍ਰਿਤ ਸਿੰਘ, ਜਸਵਿੰਦਰ ਕੌਰ ਤੇ ਗੁਰਜੀਤ ਕੌਰ ਖ਼ਿਲਾਫ਼ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਅੱਜ ਲਈ ਕਰ 'ਤਾ ਵੱਡਾ ਐਲਾਨ, ਕਿਸਾਨਾਂ ਨੂੰ ਹੋਵੇਗਾ ਸਿੱਧਾ ਫ਼ਾਇਦਾ
ਪੀੜਤਾ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ 4 ਮਈ ਨੂੰ ਉਸ ਦੀ ਮਾਂ ਉਸ ਨੂੰ ਲੈ ਕੇ ਨਾਨਕੇ ਪਿੰਡ ਲਈ ਘਰੋਂ ਰਵਾਨਾ ਹੋਈ ਪਰ ਉਸ ਦੀ ਮਾਂ ਉਸ ਨੂੰ ਲੈ ਕੇ ਪ੍ਰੇਮੀ ਅੰਮ੍ਰਿਤ ਸਿੰਘ ਕੋਲ ਮੋਹਾਲੀ ਆ ਗਈ। ਅੰਮ੍ਰਿਤ ਮੋਹਾਲੀ ਵਿਖੇ ਰਹਿ ਰਿਹਾ ਸੀ। ਉਸ ਦੀ ਮਾਂ ਨੇ ਮੋਹਾਲੀ ’ਚ ਨੌਕਰੀ ਲੱਭ ਲਈ ਅਤੇ ਉਹ ਦਫ਼ਤਰ ਜਾਣ ਲੱਗ ਪਈ। ਉਸ ਦੀ ਮਾਂ ਜਦੋਂ ਨੌਕਰੀ ’ਤੇ ਚਲੀ ਜਾਂਦੀ ਸੀ ਤਾਂ ਅੰਮ੍ਰਿਤ ਸਿੰਘ ਉਸ ਨੂੰ ਜ਼ਬਰਦਸਤੀ ਸਬੰਧ ਬਣਾਉਣ ਲਈ ਮਜਬੂਰ ਕਰਦਾ ਅਤੇ ਉਸ ਨਾਲ ਛੇੜਛਾੜ ਕਰਦਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਤੂਫ਼ਾਨ ਤੇ ਮੀਂਹ ਦੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ ALERT
ਉਸ ਨੇ ਅੰਮ੍ਰਿਤ ਦੀਆਂ ਮਾੜੀਆਂ ਹਰਕਤਾਂ ਤੋਂ ਤੰਗ ਆ ਕੇ ਮਾਂ ਨੂੰ ਦੱਸਿਆ। ਮਾਂ ਨੇ ਉਸ ਨੂੰ ਰੋਕਣ ਦੀ ਬਜਾਏ ਕਿਹਾ ਕਿ ਉਹ ਉਸ ਨੂੰ ਨਾਲ ਇਸ ਲਈ ਲੈ ਕੇ ਆਈ ਹੈ ਕਿ ਉਹ ਉਸ ਕੋਲੋਂ ਦੇਹ ਵਪਾਰ ਕਰਵਾ ਸਕੇ। ਇਸ ਤੋਂ ਬਾਅਦ ਪੀੜਤਾ ਕਿਸੇ ਤਰ੍ਹਾਂ 11 ਮਈ ਰਾਤ ਕਰੀਬ 8 ਵਜੇ ਮੋਹਾਲੀ ਤੋਂ ਖਮਾਣੋਂ ਬੱਸ ਅੱਡੇ ’ਤੇ ਪਹੁੰਚੀ ਅਤੇ ਉਸ ਨੇ ਚਾਚੀ ਨੂੰ ਫੋਨ ਕਰਕੇ ਬੁਲਾਇਆ। ਉਸ ਦਾ ਚਾਚਾ ਅਤੇ ਪਿਤਾ ਖਮਾਣੋਂ ਪੁੱਜੇ ਅਤੇ ਉਸ ਨੂੰ ਘਰ ਲੈ ਗਏ। ਉਸ ਵੱਲੋਂ ਪਿਤਾ ਤੇ ਚਾਚਾ-ਚਾਚੀ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਉਹ ਉਸ ਨੂੰ ਥਾਣੇ ਲੈ ਕੇ ਗਏ। ਮਾਮਲੇ ਸਬੰਧੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ, ਛਿੜੀਆਂ ਨਵੀਆਂ ਚਰਚਾਵਾਂ
NEXT STORY