ਮੋਗਾ, (ਆਜ਼ਾਦ)- ਮੇਨ ਬਾਜ਼ਾਰ ਮੋਗਾ 'ਚ ਸਥਿਤ ਇਕ ਦੁਕਾਨ ਦਾ ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਦੁਕਾਨ ਮਾਲਕਾਂ ਨੇ ਕਬਜ਼ਾ ਲਿਆ ਅਤੇ ਕਿਰਾਏਦਾਰ ਦਾ ਸਾਰਾ ਸਾਮਾਨ ਅਧਿਕਾਰੀਆਂ ਦੀ ਅਗਵਾਈ 'ਚ ਬਾਹਰ ਕੱਢਿਆ।
ਜਾਣਕਾਰੀ ਅਨੁਸਾਰ ਦੁਕਾਨ ਮਾਲਕ ਛਿੰਦਰਪਾਲ ਸਿੰਘ ਪੁੱਤਰ ਕਿਸ਼ਨ ਸਿੰਘ ਨਿਵਾਸੀ ਨਿਊ ਸੋਢੀ ਜ਼ੀਰਾ ਰੋਡ ਮੋਗਾ ਤੇ ਹੋਰਾਂ ਨੇ ਆਪਣੀ ਮੇਨ ਬਾਜ਼ਾਰ 'ਚ ਸਥਿਤ ਈਸ਼ਵਰ ਡਰਾਈ ਕਲੀਨਰ ਦੀ ਦੁਕਾਨ 'ਚ ਲੰਮੇ ਸਮੇਂ ਤੋਂ ਬੈਠੀ ਪ੍ਰੇਮ ਕੁਮਾਰੀ ਪਤਨੀ ਫਕੀਰ ਚੰਦ ਅਤੇ ਉਸ ਦੇ ਲੜਕੇ ਈਸ਼ਵਰ ਕੁਮਾਰ, ਮੋਹਨ ਲਾਲ, ਦੇਵਕਰਨ ਆਦਿ ਦੇ ਖਿਲਾਫ ਦੁਕਾਨ ਨੂੰ ਖਾਲੀ ਕਰਨ ਲਈ ਮਾਣਯੋਗ ਅਦਾਲਤ 'ਚ 29 ਜੂਨ, 2011 ਨੂੰ ਕੇਸ ਦਾਇਰ ਕੀਤਾ ਸੀ, ਜਿਸ ਦਾ ਫੈਸਲਾ 30 ਜਨਵਰੀ, 2018 ਨੂੰ ਮਾਣਯੋਗ ਸਿਵਲ ਜੱਜ ਮੋਗਾ ਦੀ ਅਦਾਲਤ ਵੱਲੋਂ ਦੁਕਾਨ ਮਾਲਕਾਂ ਦੇ ਪੱਖ 'ਚ ਕੀਤਾ ਗਿਆ, ਜਿਸ 'ਤੇ ਅੱਜ ਅਦਾਲਤੀ ਅਧਿਕਾਰੀ (ਵੈਲਫ), ਤਹਿਸੀਲਦਾਰ ਲਖਵਿੰਦਰ ਸਿੰਘ, ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ, ਥਾਣੇਦਾਰ ਗੁਰਦੇਵ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਉਥੇ ਪੁੱਜੇ ਅਤੇ ਕਿਰਾਏਦਾਰ ਦੀ ਮੌਜੂਦਗੀ 'ਚ ਸਾਰਾ ਸਾਮਾਨ ਬਾਹਰ ਕੱਢ ਕੇ ਮਾਲਕਾਂ ਨੂੰ ਕਬਜ਼ਾ ਦਿਵਾਇਆ।
ਦਰਜਾ ਚਾਰ ਤੇ ਤਿੰਨ ਮੁਲਾਜ਼ਮਾਂ ਕੀਤੀ ਨਾਅਰੇਬਾਜ਼ੀ
NEXT STORY