ਲੁਧਿਆਣਾ (ਨਰਿੰਦਰ) : ਪੰਜਾਬ ਸਰਕਾਰ ਵੱਲੋਂ ਜਿੱਥੇ ਲਗਾਤਾਰ ਕਰਫਿਊ 'ਚ ਢਿੱਲ ਦਿੱਤੀ ਜਾ ਰਹੀ ਹੈ, ਉੱਥੇ ਹੀ ਰੋਜ਼ਾਨਾ ਦੁਕਾਨਾਂ ਖੁੱਲ੍ਹਣ ਦੀ ਮਿਆਦ ਵੀ ਵਧਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੀ ਘੰਟਾ ਘਰ ਮਾਰਕੀਟ ਦੇ ਸਥਿਤ ਦੁਕਾਨਦਾਰ ਇਕ-ਜੁੱਟ ਹੋਏ ਅਤੇ ਉਨ੍ਹਾਂ ਨੇ ਕਾਂਗਰਸ ਦੀ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਮਾਰਕੀਟ 'ਚ ਦੁਕਾਨਦਾਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਇਸ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਮਾਰਚ ਦੀ ਅਗਵਾਈ ਕਰਦਿਆਂ ਕਿਹਾ ਕਿ ਅੱਜ ਵਪਾਰੀ ਵਰਗ ਪਰੇਸ਼ਾਨ ਹੈ ਕਿਉਂਕਿ ਮਾਰਕੀਟ ਦੋ ਮਹੀਨੇ ਤੋਂ ਬੰਦ ਹੈ, ਕੰਮਕਾਰ ਪੂਰੀ ਤਰ੍ਹਾਂ ਠੱਪ ਹੈ ਅਤੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵੀ ਔਖਾ ਚੱਲ ਰਿਹਾ ਹੈ। ਗੁਰਦੀਪ ਗੋਸ਼ਾ ਨੇ ਕਿਹਾ ਕਿ ਇਹ ਦੁਕਾਨਦਾਰ ਨਾਲ ਵਿਤਕਰਾ ਹੈ ਕਿਉਂਕਿ ਸਰਕਾਰ ਫੈਕਟਰੀ ਖੋਲ੍ਹਣ ਦੀ ਇਜਾਜ਼ਤ ਦੇ ਰਹੀ ਹੈ, ਹੋਰਨਾਂ ਕੰਮ ਧੰਦਿਆਂ ਦੀ ਵੀ ਸ਼ੁਰੂਆਤ ਕਰ ਰਹੀ ਹੈ ਪਰ ਮਾਰਕਿਟਾਂ 'ਚ ਬੈਠੇ ਦੁਕਾਨਦਾਰ ਹਾਲੇ ਤੱਕ ਦੁਕਾਨਾਂ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਵੀ ਮਾਰਕੀਟ ਖੋਲਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਉਧਰ ਦੂਜੇ ਪਾਸੇ ਵਪਾਰ ਮੰਡਲ ਦੇ ਪ੍ਰਧਾਨ ਨੇ ਵੀ ਕਿਹਾ ਕਿ ਤਿਰੰਗਾ ਯਾਤਰਾ ਦੁਕਾਨਦਾਰ ਦੇ ਹੱਕ ਲਈ ਕੱਢੀ ਗਈ ਹੈ ਤਾਂ ਜੋ ਦੁਕਾਨਦਾਰਾਂ ਨੂੰ ਤੁਸੀਂ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਉਹ ਵੀ ਆਪਣਾ ਕੰਮ-ਕਾਰ ਅਤੇ ਘਰ ਦਾ ਖਰਚਾ ਚਲਾ ਸਕਣ।
ਕੈਪਟਨ ਅਮਰਿੰਦਰ ਸਿੰਘ 'ਤੇ ਚੀਮਾ ਦਾ ਵੱਡਾ ਬਿਆਨ, ਕਿਹਾ ਸ਼ਰਾਬ ਮਾਫ਼ੀਆ ਸਣੇ ਸਾਰੇ ਮਾਫ਼ੀਏ ਦਾ ਸਰਗਨਾ
NEXT STORY