ਗਿੱਦੜਬਾਹਾ (ਸੰਧਿਆ) - ਹੁਸਨਰ ਚੌਕ 'ਚ ਸਥਿਤ ਮੱਲਣ ਕਾਲੋਨੀ 'ਚ ਸ਼ਾਰਟ-ਸਰਕਟ ਕਾਰਨ ਇਕ ਘਰ ਵਿਚ ਅੱਗ ਲੱਗ ਗਈ। ਘਰ ਦੇ ਮਾਲਕ ਕੌਰ ਸਿੰਘ ਪੁੱਤਰ ਅਮਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ ਸਵਾ 4 ਵਜੇ ਦੇ ਕਰੀਬ ਘਰ ਵਿਚ ਤੇਜ਼ ਧੂੰਆਂ ਫੈਲ ਗਿਆ, ਜਿਸ ਕਾਰਨ ਉਸ ਨੇ ਤੁਰੰਤ ਸਥਾਨਕ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਤੇਜ਼ ਅੱਗ ਦੀਆਂ ਲਪਟਾਂ ਨੇ ਫਰਿੱਜ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਫਰਿੱਜ ਸੜ ਕੇ ਸੁਆਹ ਹੋ ਗਿਆ। ਜ਼ਿਕਰਯੋਗ ਹੈ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਆਪਣੀ ਪ੍ਰਵਾਹ ਨਾ ਕਰਦਿਆਂ ਘਰ ਦੇ ਵਿਚ ਦਾਖਲ ਹੋ ਕੇ ਅੱਗ 'ਤੇ ਕਾਬੂ ਪਾਉਣ ਵਿਚ ਸਫਲਤਾ ਹਾਸਲ ਕੀਤੀ ਅਤੇ ਪੂਰੇ ਘਰ ਨੂੰ ਅੱਗ ਲੱਗਣ ਤੋਂ ਬਚਾਅ ਲਿਆ।
GST failure ਕੈਪਟਨ ਨੇ ਦਿੱਤੇ ਸ਼ਰਾਬ ਮਹਿੰਗੀ ਹੋਣ ਦੇ ਸੰਕੇਤ
NEXT STORY