ਚੰਡੀਗੜ੍ਹ (ਰਮਨਜੀਤ) : ਪੰਜਾਬ ’ਚ ਰੈਗੂਲਰ ਤੌਰ ’ਤੇ ਡੀ. ਜੀ. ਪੀ. ਦੀ ਨਿਯੁਕਤੀ ਲਈ ਯੂ. ਪੀ. ਐੱਸ. ਸੀ. ਵੱਲੋਂ ਮੰਗਲਵਾਰ ਨੂੰ ਨਵੀਂ ਦਿੱਲੀ ’ਚ ਬੈਠਕ ਬੁਲਾਈ ਗਈ ਸੀ। ਬੈਠਕ ’ਚ ਸ਼ਾਮਲ ਹੋਣ ਲਈ ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਦਿੱਲੀ ਪੁੱਜੇ ਹੋਏ ਸਨ ਪਰ ਕਿਸੇ ਕਾਰਨਾਂ ਕਰ ਕੇ ਯੂ. ਪੀ. ਐੱਸ. ਸੀ. ਦੀ ਬੈਠਕ ਨਹੀਂ ਹੋ ਸਕੀ। ਸੂਤਰਾਂ ਮੁਤਾਬਕ ਯੂ. ਪੀ. ਐੱਸ. ਸੀ. ਵੱਲੋਂ ਛੇਤੀ ਹੀ ਅਗਲੇ ਦਿਨਾਂ ’ਚ ਮੀਟਿੰਗ ਤੈਅ ਕੀਤੀ ਜਾਵੇਗੀ, ਜਿਸ ਤੋਂ ਬਾਅਦ ਪੰਜਾਬ ’ਚ ਰੈਗੂਲਰ ਡੀ. ਜੀ. ਪੀ. ਲਗਾਉਣ ਦਾ ਪੈਨਲ ਤਿਆਰ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਯੂ. ਪੀ. ਐੱਸ. ਸੀ. ਅਤੇ ਪੰਜਾਬ ਸਰਕਾਰ ’ਚ ਪੈਨਲ ਭੇਜਣ ਦੀ ਤਾਰੀਖ਼ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਫਿਲਹਾਲ ਸਿਧਾਰਥ ਚਟੋਪਾਧਿਆਏ ਹੀ ਪੰਜਾਬ ਦੇ ਕਾਰਜਕਾਰੀ ਡੀ. ਜੀ. ਪੀ. ਰਹਿਣਗੇ।
ਇਹ ਵੀ ਪੜ੍ਹੋ : ਮਜੀਠੀਆ ਖ਼ਿਲਾਫ਼ ਲੱਗੀਆਂ ਧਾਰਾਵਾਂ 'ਤੇ ਰੰਧਾਵਾ ਦਾ ਖ਼ੁਲਾਸਾ, ਵੱਡੇ ਬਾਦਲ ਨੂੰ ਵੀ ਦਿੱਤਾ ਜਵਾਬ
ਪੰਜਾਬ ਸਰਕਾਰ ਚਾਹੁੰਦੀ ਹੈ ਕਿ 30 ਸਤੰਬਰ ਨੂੰ ਭੇਜੇ ਗਏ ਪੈਨਲ ਮੁਤਾਬਕ ਹੀ ਅੱਗੇ ਵਧੇ, ਜਦੋਂ ਕਿ ਪੰਜਾਬ ਸਰਕਾਰ ਦੇ ਉਲਟ ਯੂ. ਪੀ. ਐੱਸ. ਸੀ. ਚਾਹੁੰਦਾ ਹੈ ਕਿ ਕਟ ਆਫ਼ ਡੇਟ 5 ਅਕਤੂਬਰ ਰੱਖੀ ਜਾਵੇ ਕਿਉਂਕਿ ਤਤਕਾਲੀ ਡੀ. ਜੀ. ਪੀ . ਦਿਨਕਰ ਗੁਪਤਾ 30 ਸਤੰਬਰ ਤੋਂ ਛੁੱਟੀ ’ਤੇ ਸਨ ਅਤੇ 4 ਅਕਤੂਬਰ ਨੂੰ ਹੀ ਉਨ੍ਹਾਂ ਨੂੰ ਡੀ. ਜੀ. ਪੀ. ਅਹੁਦੇ ਤੋਂ ਹਟਾਇਆ ਗਿਆ, ਇਸ ਲਈ ਤਕਨੀਕੀ ਤੌਰ ’ਤੇ ਡੀ. ਜੀ .ਪੀ. ਪੈਨਲ ਲਈ ਕਟ ਆਫ਼ ਡੇਟ 5 ਅਕਤੂਬਰ ਮੰਨੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਛੁੱਟੀ ਆਏ ਫ਼ੌਜੀ ਸਮੇਤ 3 ਨੌਜਵਾਨਾਂ ਦੀ ਮੌਤ, ਚਕਨਾਚੂਰ ਹੋ ਗਈ ਕਾਰ
ਇਹ ਤਾਰੀਖ਼ ਇਸ ਲਈ ਗੰਭੀਰ ਮਾਮਲਾ ਬਣ ਗਈ ਹੈ ਕਿਉਂਕਿ ਜੇਕਰ ਯੂ. ਪੀ. ਐੱਸ. ਸੀ. 30 ਦੀ ਬਜਾਏ 5 ਅਕਤੂਬਰ ਨੂੰ ਹੀ ਕਟ ਆਫ਼ ਮੰਨ ਕੇ ਅੱਗੇ ਵੱਧਦਾ ਹੈ ਤਾਂ ਡੀ. ਜੀ. ਪੀ. ਲਗਾਉਣ ਲਈ ਤੈਅ ਸ਼ਰਤਾਂ ਮੁਤਾਬਕ ਮੌਜੂਦਾ ਕਾਰਜਕਾਰੀ ਡੀ. ਜੀ. ਪੀ. ਐੱਸ. ਚਟੋਪਾਧਿਆਏ, ਐੱਮ. ਕੇ. ਤਿਵਾੜੀ ਅਤੇ ਰੋਹਿਤ ਚੌਧਰੀ ਡੀ. ਜੀ. ਪੀ. ਲੱਗਣ ਦੀ ਰੇਸ ਤੋਂ ਹੀ ਬਾਹਰ ਹੋ ਜਾਣਗੇ, ਕਿਉਂਕਿ ਉਨ੍ਹਾਂ ਦੀ ਸੇਵਾਮੁਕਤੀ ਨਜ਼ਦੀਕ ਹੋਣ ਦੇ ਚੱਲਦੇ ਪੈਨਲ ਭੇਜਣ ਦੀ ਤਾਰੀਖ਼ ਤੋਂ ਘੱਟ ਤੋਂ ਘੱਟ 6 ਮਹੀਨੇ ਦੀ ਸਰਵਿਸ ਬਾਕੀ ਹੋਣ ਦੀ ਸ਼ਰਤ ਪੂਰੀ ਨਹੀਂ ਹੋ ਸਕੇਗੀ। ਇਸ ਲਿਹਾਜ਼ ਨਾਲ ਵੀ. ਕੇ . ਭਾਵਰਾ, ਦਿਨਕਰ ਗੁਪਤਾ, ਪ੍ਰਬੋਧ ਕੁਮਾਰ, ਆਈ. ਪੀ. ਐੱਸ. ਸਹੋਤਾ, ਸੰਜੀਵ ਕਾਲੜਾ, ਪਰਾਗ ਜੈਨ ਅਤੇ ਬੀ. ਕੇ. ਉਪਲ ਦੇ ਹੀ ਨਾਮ ਡੀ. ਜੀ. ਪੀ. ਅਹੁਦੇ ਲਈ ਯੂ. ਪੀ. ਐੱਸ. ਸੀ. ਵੱਲੋਂ ਵਿਚਾਰ ਅਧੀਨ ਰੱਖੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਾਖੜ ਨੇ ਕੈਂਪੇਨ ਕਮੇਟੀ ਦੀ ਅੱਜ ਮੁੜ ਸੱਦੀ ਬੈਠਕ, CM ਚੰਨੀ, ਸਿੱਧੂ ਤੇ ਹਰੀਸ਼ ਚੌਧਰੀ ਸਣੇ 21 ਆਗੂ ਹੋਣਗੇ ਸ਼ਾਮਲ
NEXT STORY