ਜਲੰਧਰ : ਅਕਸਰ ਵਿਵਾਦਾਂ ਵਿਚ ਰਹਿਣ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ 'ਤੇ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਤਿੱਖੀ ਬਿਆਨਬਾਜ਼ੀ ਕੀਤੀ ਹੈ। ਮੂਸੇਵਾਲਾ ਦੇ ਨਵੇਂ ਆਏ ਗੀਤ ਸੰਜੂ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਅੱਜ ਆਪਣੀ ਤੁਲਣਾ ਸੰਜੇ ਦੱਤ ਨਾਲ ਕਰ ਰਿਹਾ ਹੈ ਪਰ ਸੰਜੇ ਦੱਤ ਦਾ ਸੰਬੰਧ ਅੰਡਰਵਰਲਡ ਨਾਲ ਸੀ ਅਤੇ ਉਸ ਤੋਂ ਹਥਿਆਰ ਵੀ ਬਰਾਮਦ ਹੋਏ ਸਨ, ਜਿਸ ਕਾਰਣ ਉਸ 'ਤੇ ਟਾਡਾ ਦਾ ਮਾਮਲਾ ਦਰਜ ਕੀਤਾ ਗਿਆ ਸੀ। ਖਹਿਰਾ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਨੇ ਨਿਰਾਸ਼ ਕੀਤਾ ਹੈ।
ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਚਿਤਾਵਨੀ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ
ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਇਕ ਐੱਨ. ਆਰ. ਆਈ. 'ਤੇ ਗੀਤ ਗਾਇਆ ਸੀ, ਜਿਸ ਨੂੰ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵਲੋਂ ਸ਼ੇਅਰ ਵੀ ਕੀਤਾ ਗਿਆ ਪਰ ਜਦੋਂ ਇਹ ਗੀਤ ਵਿਵਾਦਾਂ ਵਿਚ ਆ ਗਿਆ ਤਾਂ ਉਨ੍ਹਾਂ ਇਸ ਨੂੰ ਡਿਲੀਟ ਕਰ ਦਿੱਤਾ, ਇਹ ਵੀ ਪਤਾ ਲੱਗਾ ਹੈ ਕਿ ਡੀ. ਜੀ. ਪੀ. ਦਾ ਪੁੱਤਰ ਮੂਸੇਵਾਲਾ ਦਾ ਫੈਨ ਹੈ। ਖਹਿਰਾ ਨੇ ਆਖਿਆ ਕਿ ਗੀਤ ਗਾਉਣਾ ਸੱਭਿਆਚਾਰ ਦਾ ਹਿੱਸਾ ਹੈ ਪਰ ਅਜਿਹੇ ਗੀਤ ਗਾਉਣ ਦਾ ਕੀ ਫਾਇਦਾ ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਗਲਤ ਦਿਸ਼ਾ ਮਿਲੇ।
ਇਹ ਵੀ ਪੜ੍ਹੋ : ਅਤਿ ਦੁਖਦਾਈ ਖ਼ਬਰ, ਤਰਨਤਾਰਨ 'ਚ ਕਰੰਟ ਲੱਗਣ ਕਾਰਣ ਮਾਂ-ਪੁੱਤ ਦੀ ਮੌਤ, ਦੁੱਖ 'ਚ ਧੀ ਨੇ ਖਾਧਾ ਜ਼ਹਿਰ
ਖਹਿਰਾ ਨੇ ਕਿਹਾ ਕਿ ਜਦੋਂ ਪੂਰੀ ਤਰ੍ਹਾਂ ਲਾਕ ਡਾਊਨ ਸੀ ਤਾਂ ਮੂਸੇਵਾਲਾ 'ਤੇ ਇਲਜ਼ਾਮ ਲੱਗਾ ਕਿ ਉਸ ਨੇ ਪੁਲਸ ਦੀ ਮੌਜੂਦਗੀ ਵਿਚ ਪਿਸਤੌਲ ਅਤੇ ਏ. ਕੇ. 47 ਵੀ ਚਲਾਈ। ਜਦੋਂ ਇਹ ਮਾਮਲਾ ਮੀਡੀਆ ਵਿਚ ਆ ਕੇ ਤੂਲ ਫੜ ਗਿਆ ਤਾਂ ਪੁਲਸ ਨੇ ਆਰਮਜ਼ ਐਕਟ ਦਾ ਪਰਚਾ ਦਰਜ ਕਰ ਲਿਆ ਪਰ ਗ੍ਰਿਫਤਾਰੀ ਨਹੀਂ ਹੋਈ। ਫਿਰ ਸਿੱਧੂ ਦਾ ਇਕ ਛੋਟਾ ਜਿਹਾ ਚਲਾਨ ਕੱਟਿਆ ਗਿਆ ਪਰ ਉਦੋਂ ਵੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪੁਲਸ ਪੂਰੀ ਤਰ੍ਹਾਂ ਮੂਸੇਵਾਲਾ ਦੇ ਪੱਖ 'ਚ ਹੈ। ਉਨ੍ਹਾਂ ਕਿਹਾ ਕਿ ਪੁਲਸ ਮੂਸੇ ਵਾਲਾ ਨੂੰ ਆਗਾਮੀ ਚੋਣਾਂ ਵਿਚ ਪ੍ਰਚਾਰ ਲਈ ਵਰਤ ਸਕਦੀ ਹੈ, ਜਿਸ ਕਾਰਨ ਉਸ ਦਾ ਬਚਾਅ ਕੀਤਾ ਜਾ ਰਿਹਾ ਹੈ। ਇਸੇ ਦਾ ਨਤੀਜਾ ਹੈ ਕਿ ਹੁਣ ਪੁਲਸ ਨੇ ਆਰਮਜ ਐਕਟ ਦੇ ਮਾਮਲੇ ਨੂੰ ਟੁਆਏ ਗੰਨ ਦਾ ਮਾਮਲਾ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ : ਢੀਂਡਸਾ ਧੜੇ ਨੇ ਪਾਸ ਕੀਤੇ ਸੱਤ ਮਤੇ, ਸੁਖਬੀਰ ਬਾਦਲ ਤੋਂ ਮੰਗਿਆ ਸਪੱਸ਼ਟੀਕਰਨ
ਖਹਿਰਾ ਨੇ ਆਖਿਆ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਸਰਪੰਚ ਹੈ ਅਤੇ ਹੁਣ ਉਹ ਆਪਣੇ ਆਪ ਨੂੰ ਕਾਂਗਰਸ ਪਾਰਟੀ ਨਾਲ ਸੰਬੰਧਤ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਸਿੱਧੂ 'ਤੇ ਕਾਰਵਾਈ ਨਹੀਂ ਮੰਗਦਾ ਪਰ ਜਿਹੜਾ ਆਦਮੀ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਿਹੈ ਹੈ ਕੀ ਉਹ ਸਹੀ ਹੈ ਜਦਕਿ ਇਸ ਦੇ ਉਲਟ ਪੁਲਸ ਗਰੀਬਾਂ 'ਤੇ ਜਾਅਲੀ ਪਰਚੇ ਪਾ ਰਹੀ ਜਦਕਿ ਜਿਹੜੇ ਗੋਲੀਆਂ ਚਾਲ ਰਹੇ ਉਨ੍ਹਾਂ 'ਤੇ ਕਾਰਵਾਈ ਨਹੀਂ ਹੋ ਰਹੀ।
ਇਹ ਵੀ ਪੜ੍ਹੋ : ਬਠਿੰਡਾ : ਪਤੀ ਨੇ ਆਸ਼ਿਕ ਨਾਲ ਰੰਗੇ ਹੱਥੀਂ ਫੜੀ ਪਤਨੀ, ਦੋਵਾਂ ਨੂੰ ਦਿੱਤੀ ਰੌਂਗਟੇ ਖੜ੍ਹੇ ਕਰਨ ਵਾਲੀ ਮੌਤ (ਤਸਵੀਰਾਂ)
ਕੋਰੋਨਾ ਵਿਸਫੋਟ ਕਾਰਣ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦੀ ਆਮਦ ਨਾ-ਮਾਤਰ
NEXT STORY