ਅੰਮ੍ਰਿਤਸਰ - ਅੰਮ੍ਰਿਤਸਰ 'ਚ ਨਵਜੋਤ ਸਿੰਘ ਸਿੱਧੂ ਨੇ ਵੇਰਕਾ ਵਾਹਾਲ ਪੁਲ ਦਾ ਉਦਘਾਟਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੁਲ ਵਿਕਾਸ ਕਾਰਜ ਦਾ ਇਕ ਟਰੇਲਰ ਹੈ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਵਿਕਾਸ ਲਈ ਹਰ ਕਾਰਜ ਕਰਨਗੇ। ਆਉਣ ਵਾਲੇ ਸਮੇਂ 'ਚ ਅੰਮ੍ਰਿਤਸਰ ਦੇ ਅਲੱਗ-ਅਲੱਗ ਇਲਾਕਿਆਂ 'ਚ ਪੁਲ ਬਣਾ ਕੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ ਅਤੇ 6 ਪੁਲ ਨਵੇਂ ਬਣਾਏ ਜਾਣਗੇ। ਨਵੀਂ ਵਿਗਿਆਪਨ ਨੀਤੀ ਨੂੰ ਕਾਂਗਰਸ ਸਰਕਾਰ ਲਾਗੂ ਕਰੇਗੀ। ਪੰਜਾਬ 'ਚ ਨਵੇਂ ਸੀਵਰੇਜ ਲਗਾਏ ਜਾਣਗੇ। ਸੜਕਾਂ 'ਤੇ ਬਰਸਾਤੀ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਜੋ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ 'ਤੇ ਉਨ੍ਹਾਂ ਨੇ ਚਿੰਤਾ ਜਾਹਿਰ ਕਰਦੇ ਕਿਹਾ ਕਿ ਬਰਸਾਤੀ ਪਾਣੀ ਨੂੰ ਜ਼ਮੀਨ 'ਚ ਪਾਉਣ ਦਾ ਕੰਮ ਸਰਕਾਰ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਸਪਸ਼ੱਟ ਕੀਤਾ ਕਿ ਸਮਾਰਟ ਸਿਟੀ ਤਹਿਤ ਜੋ ਪੈਸੇ ਕੇਂਦਰ ਤੋਂ ਆਏ ਹਨ ਉਹ ਸਮਾਰਟ ਸਿਟੀ 'ਚ ਲੱਗਣਗੇ। ਉਸ ਦਾ ਕੋਈ ਵੀ ਗਲਤ ਇਸਤੇਮਾਲ ਨਹੀਂ ਕੀਤਾ ਜਾਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਖੇਡਾਂ ਲਈ ਅੰਮ੍ਰਿਤਸਰ 'ਚ ਪੁਰਾਣੇ ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਦਿਆਂ ਖੇਡ ਸਟੇਡੀਅਮ ਦਾ ਨਿਰਮਾਣ ਕੀਤਾ ਜਾਵੇਗਾ। ਇਕ ਰਨਿੰਗ ਟਰੈਕ ਬਣਾਇਆ ਜਾਵੇਗਾ ਅਤੇ ਇਸ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ। ਗਾਂਧੀ ਮੈਦਾਨ 'ਚ ਆਈ. ਪੀ. ਐੱਲ. ਮੈਚ ਕਰਵਾਉਣ ਵੱਲ ਉਨ੍ਹਾਂ ਨੇ ਦਿਲਚਸਪੀ ਦਿਖਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕੁਝ ਸ਼ਹਿਰਾਂ 'ਚ ਜੋ ਮਕੈਨੀਕਲ ਸਵੀਪਿੰਗ ਸ਼ੁਰੂ ਹੋਈ ਹੈ ਉਸ 'ਚ ਘਪਲਾ ਹੋਇਆ ਹੈ ਅਤੇ ਮਸ਼ੀਨ ਦੀ ਕੀਮਤ ਤੋਂ ਜ਼ਿਆਦਾ ਉਸ ਦਾ ਕਿਰਾਇਆ ਦਿੱਤਾ ਗਿਆ ਹੈ।
ਉੱਥੇ ਹੀ ਉਨ੍ਹਾਂ ਨੇ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਨਾਲ ਬਦਲਣ ਅਤੇ ਪਿਛਲੀ ਸਰਕਾਰ ਅਤੇ ਕੇਬਲ ਮਾਫੀਆ 'ਤੇ ਜ਼ਮੀਨ ਦੀ ਅਵੈਧ ਖੁਦਾਈ ਦੇ ਮਾਮਲੇ 'ਚ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਕਾਰਵਾਈ ਜ਼ਰੂਰ ਹੋਵੇਗੀ ਅਤੇ ਉਹ ਖੁਦ ਇਸ ਦੀ ਜਾਂਚ ਕਰਵਾਉਣਗੇ। ਇਹ ਸਰਕਾਰ ਜਨਤਾ ਦੀ ਸਰਕਾਰ ਹੈ ਅਤੇ ਪਿਛਲੀ ਸਰਕਾਰ ਇਕ ਪਰਿਵਾਰ ਦੀ ਸਰਕਾਰ ਰਹੀ।
ਬੀ. ਆਰ. ਟੀ. ਐੱਸ. ਦੇ ਕਾਰਨ ਹੋ ਰਹੇ ਕਰਮਚਾਰੀਆਂ ਦੇ ਵਿਰੋਧ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਨੂੰ ਜਲਦ ਹੱਲ ਕੀਤਾ ਜਾਵੇਗਾ ਅਤੇ ਜੋ ਸ਼ਹਿਰ ਦੇ ਬਾਹਰ ਦੀਆਂ ਬੱਸਾਂ ਹਨ, ਉਨ੍ਹਾਂ ਨੂੰ ਸ਼ਹਿਰ ਦੇ ਬਾਹਰ ਹੀ ਰੱਖਿਆ ਜਾਵੇਗਾ। ਜਿਸ ਨਾਲ ਜ਼ਿਲੇ ਦੇ ਅੰਦਰ ਟ੍ਰੈਫਿਕ ਨੂੰ ਖਤਮ ਕੀਤਾ ਜਾਵੇਗਾ। ਇਕ ਸਮਾਟ ਸਿਟੀ ਯੋਜਨਾ ਬਣਾਈ ਜਾਵੇਗੀ ਅਤੇ ਉਨ੍ਹਾਂ ਬੱਸਾਂ ਨੂੰ ਪੀ. ਪੀ. ਪੀ. ਮੋਡ ਤਹਿਤ ਚਲਾਇਆ ਜਾਵੇਗਾ। ਜਿਸ ਨਾਲ ਇਹ ਪ੍ਰੋਜੈਕਟ ਹਲ ਹੋ ਸਕੇਗਾ। ਆਟੋ ਚਾਲਕਾਂ ਨੂੰ ਸਸਤੀ ਦਰ 'ਤੇ ਸੀ. ਐੱਨ. ਜੀ. ਦੇ ਆਟੋ ਦਿਲਵਾਏ ਜਾਣਗੇ, ਨਾਲ ਹੀ 16 ਅਗਸਤ ਨੂੰ ਅਮਰਿੰਦਰ ਸਿੰਘ ਅੰਮ੍ਰਿਤਸਰ 'ਚ ਵਿਭਾਗ 'ਤੇ ਬਣੇ ਅਜਾਇਬ ਘਰ ਦਾ ਉਦਘਾਟਨ ਕਰਨਗੇ ਅਤੇ ਟੂਰੀਜ਼ਮ ਪਾਲਸੀ ਨੂੰ ਜਲਦ ਲਾਗੂ ਕਰ ਦਿੱਤਾ ਜਾਵੇਗਾ। ਪੁਰਾਣੀ ਸਰਾਅ ਬਣਾਈ ਜਾਵੇਗੀ ਅਤੇ ਅੰਮ੍ਰਿਤਸਰ 'ਚ ਵੱਡੇ ਵਿਆਹ ਕੀਤੇ ਜਾਣਗੇ ਅਤੇ ਸਰਕਾਰੀ ਹੋਟਲ ਨੂੰ ਪੀ. ਪੀ. ਪੀ. ਮੋਡ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਤਿਹਾਸਕ ਸਰਕਾਰ ਬਣਾਈ ਜਾ ਰਹੀ ਹੈ।
ਅਕਾਲੀ ਦਲ ਦੀ ਸਰਕਾਰ 'ਚ ਬਾਦਲ ਪਰਿਵਾਰ ਨੇ ਆਪਣੀਆਂ ਬੱਸਾਂ ਨੂੰ ਲੈ ਕੇ ਪਾਲਸੀ ਬਣਾਈ ਅਤੇ ਉਨ੍ਹਾਂ ਨੇ ਆਪਣੀ ਕੰਪਨੀ ਦਾ ਫਾਇਦਾ ਕੀਤਾ ਤੇ ਕੇਵਲ ਔਰਬਿਟ ਬੱਸਾਂ ਲਈ ਸਭ ਕੁਝ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਅੰਮ੍ਰਿਤਸਰ ਦੀ ਤਰ੍ਹਾਂ ਲੁਧਿਆਣਾ, ਜਲੰਧਰ ਅਤੇ ਪਟਿਆਲਾ ਦੇ ਵਾਰਡ ਵੱਧਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਘਪਲੇ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਉਹ ਘਪਲੇ ਆਉਣ ਵਾਲੇ ਸਮੇਂ ਖੋਲੇ ਜਾਣਗੇ।
ਸਰਕਾਰੀ ਸਕੂਲ 'ਚ 3 ਦਿਨਾਂ 'ਚ 2 ਵਾਰ ਚੋਰੀ, ਲੈਬ ਦੀ ਕੰਧ ਤੋੜ ਕੇ ਕੰਪਿਊਟਰ ਲੈ ਗਏ ਚੋਰ (ਤਸਵੀਰਾਂ)
NEXT STORY