ਲੁਧਿਆਣਾ (ਨਰਿੰਦਰ) : ਇਕ ਸਿੱਖ ਲਈ ਜਾਨ ਤੋਂ ਪਿਆਰੀ ਸਿੱਖੀ ਅਤੇ ਦੂਜਾ ਪੁਲਸ ਵੱਲੋਂ ਤਨਦੇਹੀ ਨਾਲ ਨਿਭਾਈ ਡਿਊਟੀ ਨੇ ਸਭ ਦਾ ਮਨ ਮੋਹ ਲਿਆ ਹੈ। ਪੰਜਾਬ ਪੁਲਸ ਅਕਸਰ ਆਪਣੇ ਸਖ਼ਤ ਰਵੱਈਏ ਕਰਕੇ ਜਾਣੀ ਜਾਂਦੀ ਹੈ ਪਰ ਲੁਧਿਆਣਾ ਦੇ ਮੁੱਲਾਂਪੁਰ ਥਾਣੇ ਦੇ ਐਸ. ਐਚ. ਓ. ਪ੍ਰੇਮ ਸਿੰਘ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ ਕਿਉਂਕਿ ਉਨ੍ਹਾਂ ਨੇ ਇੱਕ ਸਿੰਘ ਨੂੰ ਉਸ ਦੀ ਥਾਣੇ 'ਚ ਹੀ ਗੁਆਚੀ ਸ੍ਰੀ ਸਾਹਿਬ ਲੱਭ ਕੇ ਦਿੱਤੀ ਹੈ ਅਤੇ ਸਿੰਘ ਨੇ ਇਸ ਤੋਂ ਖੁਸ਼ ਹੋ ਕੇ ਬੁਲੇਟ ਮੋਟਰਸਾਈਕਲ ਹੀ ਐਸ. ਐਚ. ਓ. ਪ੍ਰੇਮ ਸਿੰਘ ਨੂੰ ਤੋਹਫ਼ੇ ਵਜੋਂ ਭੇਟ ਕਰ ਦਿੱਤਾ, ਜਿਸ ਨੂੰ ਸਵੀਕਾਰ ਕਰਨ ਤੋਂ ਬਾਅਦ ਪ੍ਰੇਮ ਸਿੰਘ ਨੇ ਇਹ ਮੋਟਰਸਾਈਕਲ ਜਗਸੀਰ ਸਿੰਘ ਦੇ ਬੇਟੇ ਨੂੰ ਹੀ ਭਤੀਜਾ ਬਣਾ ਕੇ ਵਾਪਸ ਦੇ ਦਿੱਤਾ।
ਇਹ ਵੀ ਪੜ੍ਹੋ : ...ਤੇ ਹੁਣ ਮਾਛੀਵਾੜਾ ਸਰਕਾਰੀ ਹਸਪਤਾਲ 'ਚ ਵੀ ਹੋਣ ਲੱਗੇ 'ਕੋਰੋਨਾ ਟੈਸਟ'
ਜਾਣਕਾਰੀ ਮੁਤਾਬਕ ਸਾਲ 2017 'ਚ ਜਗਸੀਰ ਸਿੰਘ ਨਾਮੀ ਸਿੰਘ ਨੂੰ ਪੁਲਸ ਵੱਲੋਂ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਇਸ ਦੌਰਾਨ ਉਸ ਦੀ ਸ੍ਰੀ ਸਾਹਿਬ ਖੁੱਲ੍ਹਵਾ ਲਈ ਗਈ ਸੀ। ਹੁਣ 8 ਮਹੀਨੇ ਬਾਅਦ ਜਦੋਂ ਉਹ ਵਾਪਸ ਰਿਹਾਅ ਹੋ ਕੇ ਆਇਆ ਤਾਂ ਥਾਣੇ ਜਾ ਕੇ ਆਪਣੀ ਸ੍ਰੀ ਸਾਹਿਬ ਮੰਗੀ ਪਰ ਕਈ ਚੱਕਰ ਕੱਟਣ ਤੋਂ ਬਾਅਦ ਵੀ ਉਸ ਨੂੰ ਸ੍ਰੀ ਸਾਹਿਬ ਨਹੀਂ ਮਿਲੀ। ਇਸ ਦੌਰਾਨ ਐਸ. ਐਚ. ਓ. ਬਦਲ ਗਿਆ। ਜਗਸੀਰ ਸਿੰਘ ਨੇ ਐਸ. ਜੀ. ਪੀ. ਸੀ., ਸ੍ਰੀ ਅਕਾਲ ਤਖ਼ਤ ਸਾਹਿਬ ਇੱਥੋਂ ਤੱਕ ਕਿ ਡੀ. ਜੀ. ਪੀ. ਪੰਜਾਬ ਤੱਕ ਵੀ ਪਹੁੰਚ ਕੀਤੀ ਪਰ ਉਸ ਨੂੰ ਆਪਣੀ ਸ੍ਰੀ ਸਾਹਿਬ ਨਹੀਂ ਮਿਲੀ ਪਰ ਜਦੋਂ ਮੌਜੂਦਾ ਦਾਖਾ ਦੇ ਐਸ. ਐਚ. ਓ. ਪ੍ਰੇਮ ਸਿੰਘ ਦੇ ਕੋਲ ਇਹ ਮਾਮਲਾ ਗਿਆ ਤਾਂ ਉਸ ਨੇ 6 ਦਿਨ 'ਚ ਹੀ ਮਾਲਖਾਨੇ ਤੋਂ ਸ੍ਰੀ ਸਾਹਿਬ ਲੱਭ ਕੇ ਸਿੰਘ ਨੂੰ ਸੌਂਪ ਦਿੱਤੀ, ਜਿਸ ਤੋਂ ਸਿੰਘ ਇੰਨਾ ਖ਼ੁਸ਼ ਹੋਇਆ ਕਿ ਉਸ ਨੇ ਐਸ. ਐਚ. ਓ. ਨੂੰ ਬੁਲੇਟ ਮੋਟਰਸਾਈਕਲ ਹੀ ਤੋਹਫ਼ੇ ਵਜੋਂ ਭੇਂਟ ਕਰ ਦਿੱਤਾ, ਹਾਲਾਂਕਿ ਮੋਟਰਸਾਈਕਲ ਲੈਣ ਤੋਂ ਬਾਅਦ ਇੱਕ ਚੱਕਰ ਲਾ ਕੇ ਪ੍ਰੇਮ ਸਿੰਘ ਨੇ ਇਹ ਤੋਹਫਾ ਜਗਸੀਰ ਸਿੰਘ ਦੇ ਬੇਟੇ ਨੂੰ ਹੀ ਆਪਣਾ ਭਤੀਜਾ ਬਣਾ ਕੇ ਦੇ ਦਿੱਤਾ। ਜਗਸੀਰ ਸਿੰਘ ਦੇ ਬੇਟੇ ਮਨਵੀਰ ਨੇ ਇਸ ਬੁਲੇਟ 'ਤੇ ''ਗਿਫਟ ਫਰੋਮ ਤਾਇਆ ਜੀ'' ਲਿਖਵਾਇਆ ਹੋਇਆ ਹੈ।
ਇਹ ਵੀ ਪੜ੍ਹੋ : ਝੋਨੇ ਦੀ ਲਵਾਈ ਤੋਂ ਪਹਿਲਾਂ ਕੈਪਟਨ ਦੀ ਕਿਸਾਨਾਂ ਨੂੰ ਖਾਸ ਅਪੀਲ
ਅੰਮ੍ਰਿਤਸਰ ਦੀ ਬੀਬੀ ਨੇ ਜਿੱਤੀ ਕੋਰੋਨਾ ਦੀ ਜੰਗ, ਹੋਈ ਘਰ ਵਾਪਸੀ
NEXT STORY