ਪਠਾਨਕੋਟ (ਸ਼ਾਰਦਾ) : 27 ਸਾਲਾ ਫੌਜੀ ਵੱਲੋਂ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ। ਸੈਨਿਕ ਨੇ ਇਸ ਹੈਰਾਨੀਜਨਕ ਘਟਨਾ ਨੂੰ ਸਥਾਨਿਕ ਗੁਰਦਾਸਪੁਰ ਰੋਡ 'ਤੇ ਸਥਿਤ ਪਰਾਗ ਹੋਟਲ ਵਿਚ ਅੰਜਾਮ ਦਿੱਤਾ। ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ ਪੁੱਤਰ ਗੁਰਚਰਣ ਸਿੰਘ ਵਾਸੀ ਮੁਹੱਲਾ ਚੇਤਨ ਨਗਰ, ਇਮਾਮਗੜ੍ਹ ਰੋਡ (ਮਲੇਰਕੋਟਲਾ) ਵੱਜੋਂ ਹੋਈ ਹੈ। ਡਿਵੀਜਨ ਨੰ.1 ਦੇ ਥਾਣਾ ਮੁਖੀ ਇਕਬਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦਾਸਪੁਰ ਰੋਡ 'ਤੇ ਸਥਿਤ ਪਰਾਗ ਹੋਟਲ ਪ੍ਰਬੰਧਨ ਵੱਲੋਂ ਬੀਤੀ ਰਾਤ ਸਵਾ 8 ਵਜੇ ਦੇ ਕਰੀਬ ਪੁਲਸ ਨੂੰ ਸੂਚਿਤ ਕੀਤਾ ਗਿਆ ਕਿ ਹੋਟਲ ਦੇ ਕਮਰਾ ਨੰ.107 ਵਿਚ ਹਰਵਿੰਦਰ ਸਿੰਘ ਨੇ 30 ਅਗਸਤ ਨੂੰ ਸ਼ਾਮ 5 ਵਜੇ ਦੇ ਕਰੀਬ ਚੈਕ ਇਨ ਕੀਤਾ ਸੀ। ਪਿਛਲੇ ਕੱਲ੍ਹ ਵੀ ਉਸ ਨੇ ਸਵੇਰ ਦੇ ਸਮੇਂ ਹੋਟਲ ਵਿਚ ਨਾਸ਼ਤਾ ਕੀਤਾ ਅਤੇ ਦੁਪਹਿਰ ਤੱਕ ਹੋਟਲ ਵਿਚ ਉਸ ਦੀ ਸਰਗਰਮੀ ਦੇਖੀ ਗਈ। ਇਸ ਤੋਂ ਬਾਅਦ ਜਦੋਂ ਹੋਟਲ ਕਰਮਚਾਰੀਆਂ ਨੇ ਸ਼ਾਮ ਨੂੰ ਕਿਸੇ ਸਰਵਿਸ ਲਈ ਉਕਤ ਕਮਰੇ ਨੂੰ ਖੜਕਾਇਆ ਤਾਂ ਅੰਦਰੋਂ ਦਰਵਾਜ਼ਾ ਲਾਕ ਮਿਲਿਆ।
ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਜਦੋਂ ਹੋਟਲ ਵਿਚ ਜਾ ਕੇ ਉਕਤ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਹਰਵਿੰਦਰ ਦੀ ਲਾਸ਼ ਪੱਖੇ ਨਾਲ ਟਕਦੀ ਮਿਲੀ। ਬਾਅਦ ਵਿਚ ਮ੍ਰਿਤਕ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਾ ਕਿ ਮ੍ਰਿਤਕ ਸੈਨਾ ਦੀ 14 ਸਿੱਖ ਯੂਨਿਟ ਵਿਚ ਤਾਇਨਾਤ ਸੀ ਅਤੇ ਇਨ੍ਹੀਂ ਦਿਨੀਂ ਉਸ ਦੀ ਪੋਸਟਿੰਗ ਕਾਨਪੁਰ (ਯੂ.ਪੀ.) ਵਿਚ ਸੀ। ਥਾਣਾ ਮੁਖੀ ਨੇ ਦੱਸਿਆ ਕਿ ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਗਿਆ ਹੈ।
ਥਾਨਾ ਮੁਖੀ ਅਨੁਸਾਰ ਮ੍ਰਿਤਕ ਦੇ ਪਿਤਾ ਗੁਰਬਚਨ ਸਿੰਘ ਜੋ ਕਿ ਖੁਦ ਸੈਨਾ ਵਿਚ ਸੂਬੇਦਾਰ ਮੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੈ, ਨੇ ਦੱਸਿਆ ਕਿ ਹਰਵਿੰਦਰ 2008 ਵਿਚ ਸੈਨਾ ਵਿਚ ਭਰਤੀ ਹੋਇਆ ਸੀ। 20 ਜੁਲਾਈ 2017 ਨੂੰ ਘਰ ਵਿਚ ਇਕ ਮਹੀਨੇ ਦੀ ਛੁੱਟੀ 'ਤੇ ਆਇਆ ਸੀ। 15 ਅਗਸਤ ਨੂੰ ਛੁੱਟੀ ਸਮਾਪਤ ਹੋਣ ਤੋਂ ਬਾਅਦ ਵਾਪਿਸ ਡਿਊਟੀ 'ਤੇ ਗਿਆ ਸੀ। 22 ਅਗਸਤ ਨੂੰ ਹਰਵਿੰਦਰ ਦੀ ਉਸਦੇ ਭਰਾ ਸੁਖਦਰਸ਼ਨ ਅਤੇ ਮੰਗੇਤਰ ਨਾਲ ਫੋਨ 'ਤੇ ਗੱਲ ਹੋਈ ਸੀ ਜਿਸ ਨਾਲ ਉਸ ਦਾ ਵਿਆਹ 7 ਫਰਵਰੀ 2018 ਨੂੰ ਤੈਅ ਕੀਤਾ ਗਿਆ ਸੀ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਆਈ.ਪੀ.ਸੀ. ਦੀ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ। ਉਥੇ ਹੀ ਲਾਸ਼ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
ਟਰਾਂਸਪੋਰਟ ਮਹਿਕਮੇ ਦਾ ਫੈਸਲਾ, ਫੈਂਸੀ ਨੰਬਰਾਂ ਦੀ ਰਿਜ਼ਰਵ ਕੀਮਤ ਕੀਤੀ ਅੱਧੀ
NEXT STORY