ਜਲੰਧਰ (ਚਿਰਾਗ, ਗਰੋਵਰ, ਭਾਵਿਤ, ਕੁਲਭੂਸ਼ਮ, ਜਗਤਾਰ)-ਫਰੀਦਕੋਟ ਦੇ ਪਿੰਡ ਬਰਗਾੜੀ 'ਚ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਬੇਅਦਬੀ ਤੋਂ ਬਾਅਦ ਭੜਕੇ ਸਿੱਖ ਸੰਗਠਨਾਂ ਨੇ ਵੀਰਵਾਰ ਨੂੰ 'ਪੰਜਾਬ ਬੰਦ' ਦਾ ਸੱਦਾ ਦਿੱਤਾ ਹੈ। ਅਸਲ 'ਚ ਕੋਟਕਪੂਰਾ 'ਚ ਬੁੱਧਵਾਰ ਦੀ ਸਵੇਰ ਨੂੰ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਅਤੇ ਪੁਲਸ 'ਚ ਟਕਰਾਅ ਹੋਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਦਰਜਨਾਂ ਜ਼ਖਮੀਂ ਹੋ ਗਏ, ਜਿਸ ਤੋਂ ਬਾਅਦ ਸਿੱਖ ਸੰਗਠਨਾਂ ਨੇ ਵੀਰਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ।
ਇਸ ਦੌਰਾਨ ਸੂਬੇ ਦੇ ਹਰ ਸ਼ਹਿਰ 'ਚ ਬੰਦ ਦਾ ਅਸਰ ਨਜ਼ਰ ਆ ਰਿਹਾ ਹੈ ਅਤੇ ਸਿੱਖ ਸੰਗਠਨਾਂ ਵਲੋਂ ਦੁਕਾਨਾਂ ਬੰਦ ਕਰਵਾ ਕੇ ਇਸ ਘਟਨਾ ਖਿਲਾਫ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਇਸ ਬੰਦ ਦੌਰਾਨ ਪੰਜਾਬ ਦੇ ਕਿਹੜੇ ਸ਼ਹਿਰ 'ਚ ਕੀ ਹੋ ਰਿਹਾ ਹੈ
ਜਲੰਧਰ
ਜਲੰਧਰ 'ਚ ਭਾਰੀ ਗਿਣਤੀ 'ਚ ਸਿੱਖ ਇਕੱਠੇ ਹੋ ਕੇ ਦੁਕਾਨਾਂ ਬੰਦ ਕਰਵਾਉਣ 'ਚ ਜੁੱਟ ਗਏ ਹਨ। ਸ਼ਹਿਰ ਦੇ ਰੈਣਕ ਬਜ਼ਾਰ, ਸ਼ੇਖਾ ਬਜ਼ਾਰ, ਮਿਲਾਪ ਚੌਂਕ ਅਤੇ ਇਸ ਦੇ ਨਾਲ ਲੱਗਦੇ ਸਾਰੇ ਬਜ਼ਾਰ ਬੰਦ ਦਿਖਾਈ ਦਿੱਤੇ। ਸਿੱਖ ਜੱਥੇਬੰਦੀਆਂ ਖੁਦ ਲੋਕਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕਰ ਰਹੀਆਂ ਹਨ।
ਫਰੀਦਕੋਟ
ਕੋਟਕਪੂਰਾ ਦੇ ਨੇੜਲੇ ਪਿੰਡਾਂ 'ਚ 96 ਕਰੋੜੀ ਬੁੱਢਾ ਦਲ ਪਹੁੰਚ ਗਏ ਹਨ। ਫਰੀਦਕੋਟ ਅਤੇ ਕੋਟਕਪੂਰਾ ਮੁਕੰਮਲ ਤੌਰ 'ਤੇ ਬੰਦ ਨਜ਼ਰ ਆ ਰਹੇ ਹਨ ਅਤੇ ਇੱਥੋਂ ਦੇ ਸਕੂਲ ਵੀ ਬੰਦ ਹਨ।
ਗਿੱਦੜਬਾਹਾ
ਗਿੱਦੜਬਾਹਾ ਦੇ ਗੁਰਦੁਆਰੇ 'ਚ ਸਵੇਰ ਨੂੰ ਪਹਿਲਾਂ ਸਿੱਖ ਸੰਗਤਾਂ ਨੇ ਅਰਦਾਸ ਕੀਤੀ ਅਤੇ ਫਿਰ ਅਮਨ-ਸ਼ਾਂਤੀ ਸੜਕਾਂ 'ਤੇ ਉਤਰ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਦੁਕਾਨਾਂ ਵੀ ਬੰਦ ਕਰਵਾਈਆਂ ਜਾ ਰਹੀਆਂ ਹਨ।
ਮੋਗਾ
ਮੋਗਾ 'ਚ ਸਿੱਖਾਂ ਵਲੋਂ 'ਸਤਿਨਾਮ-ਵਾਹਿਗੁਰੂ' ਦਾ ਜਾਪ ਕਰਦੇ ਹੋਏ ਬਜ਼ਾਰਾਂ 'ਚ ਸ਼ਾਂਤੀ ਰੋਸ ਮਾਰਚ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇੱਥੇ ਸਾਭੀ ਸ਼ਹਿਰ, ਪਿੰਡ ਪੂਰਨ ਮੁਕੰਮਲ ਤੌਰ 'ਤੇ ਬੰਦ ਹਨ ਅਤੇ ਇੱਥੋਂ ਦੇ ਸਾਰੇ ਸਕੂਲ ਵੀ ਬੰਦ ਹਨ।
ਪਟਿਆਲਾ, ਫਿਰੋਜਪੁਰ
ਪਟਿਆਲਾ ਅਤੇ ਫਿਰੋਜਪੁਰ ਸ਼ਹਿਰ ਵੀ ਪੰਜਾਬ ਬੰਦ ਦੌਰਾਨ ਪੂਰੀ ਤਰ੍ਹਾਂ ਨਾਲ ਬੰਦ ਹੈ ਅਤੇ ਸ਼ਾਂਤੀ ਨਾਲ ਸਿੱਖ ਸੰਗਤਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਸਿੱਖਾਂ 'ਚ ਭਾਰੀ ਰੋਸ, ਦੁਕਾਨਾਂ ਬੰਦ ਕਰਾਉਣ 'ਚ ਜੁੱਟੇ
NEXT STORY