ਚੰਡੀਗੜ੍ਹ : ਬੇਅਦਬੀ ਮਾਮਲਿਆਂ 'ਤੇ ਸਿੱਖ ਜੱਥੇਬੰਦੀਆਂ ਨੇ ਸਖਤ ਹੁੰਦਿਆਂ ਕਿਹਾ ਹੈ ਕਿ ਜੇਕਰ ਸੀ. ਬੀ. ਆਈ. ਅਤੇ ਪੁਲਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਫੜ੍ਹੇਗੀ ਤਾਂ ਸਿੱਖ ਕੌਮ ਦੇ ਖਾਲਸਾ ਉਨ੍ਹਾਂ ਨੂੰ ਖੁਦ ਹੀ ਸਜ਼ਾ ਦੇ ਦੇਣਗੇ। ਸਿੱਖ ਜੱਥੇਬੰਦੀਆਂ ਵਲੋਂ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ 'ਚ ਸਿੱਖ ਜੱਥੇਬੰਦੀਆਂ ਦਾ ਇਕੱਠ ਹੋ ਰਿਹਾ ਹੈ, ਜੋ ਕਿ ਸੀ. ਬੀ. ਆਈ. ਦਫਤਰ ਪੁੱਜ ਕੇ ਰੋਸ ਮਾਰਚ ਕਰੇਗਾ। ਦੱਸ ਦੇਈਏ ਕਿ ਸਿੱਖ ਜੱਥੇਬੰਦੀਆਂ ਨੂੰ ਸੀ. ਬੀ. ਆਈ. ਦਫਤਰ ਜਾਣ ਤੋਂ ਰੋਕਣ ਲਈ ਪੁਲਸ ਨੇ ਥਾਂ-ਥਾਂ ਬੈਰੀਕੇਟਸ ਲਾ ਰੱਖੇ ਹਨ।
ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਕਾਰਨ 200 ਕਰੋੜ ਰੁਪਏ ਦੇ ਪ੍ਰਾਜੈਕਟਾਂ 'ਤੇ ਲਟਕੀ ਤਲਵਾਰ
NEXT STORY