ਮੱਲਾਂਵਾਲਾ (ਜਸਪਾਲ) - ਹਾਲ ਹੀ 'ਚ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਭਾਰਤ ਪਰਤੇ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪਾਰਟੀ ਲੀਡਰ ਜਥੇ. ਸੰਤਾ ਸਿੰਘ ਮੱਲਾਂਵਾਲਾ ਨੇ ਦੱਸਿਆ ਕਿ ਲਾਹੌਰ ਆਡੀਟੋਰੀਅਮ ਵਿਖੇ ਉਕਾਫ ਬੋਰਡ ਦੇ ਚੇਅਰਮੈਨ ਮੁਹੰਮਦ ਸਦੀਕ ਉਲ ਫਰੂਕ ਨੇ ਸ਼ਰਧਾਲੂਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਹਨ ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਯਾਤਰੀਆਂ ਨੂੰ 10 ਦਿਨ ਦੀ ਬਜਾਏ 13 ਤੋਂ 15 ਦਿਨ ਦਾ ਵੀਜ਼ਾ ਕੀਤਾ ਜਾਵੇ ਅਤੇ ਇਹ ਵੀਜ਼ਾ ਯਾਤਰਾ ਤੋਂ ਤਕਰੀਬਨ ਇਕ ਹਫਤਾ ਪਹਿਲਾਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੁਰਾਣੇ ਪ੍ਰੋਟੋਕੋਲ ਸਮੇਂ ਤੈਅ ਹੋਏ ਕੋਟੇ ਵਿਚ ਵੀ ਵਾਧਾ ਕੀਤਾ ਜਾਵੇ। ਚੇਅਰਮੈਨ ਮੁਹੰਮਦ ਸਦੀਕ ਉਲ ਫਰੂਕ ਨੇ ਕਿਹਾ ਕਿ 100 ਮੈਂਬਰਾਂ ਦਾ ਜਥਾ ਹਰ ਹਫਤੇ ਪਾਕਿਸਤਾਨ ਆਇਆ ਕਰੇ, ਗੁਰੂ ਰਾਮਦਾਸ ਜੀ ਦੇ ਜਨਮ ਦਿਨ ਮੌਕੇ ਅਤੇ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਮੌਕੇ ਵੀ ਸਿੱਖ ਯਾਤਰੀਆਂ ਨੂੰ ਵੀਜ਼ਾ ਦਿੱਤਾ ਜਾਣਾ ਚਾਹੀਦਾ ਹੈ। ਜਥੇ. ਸੰਤਾ ਸਿੰਘ ਮੱਲਾਂਵਾਲਾ ਨੇ ਦੱਸਿਆ ਕਿ ਉਕਾਫ ਬੋਰਡ ਦੇ ਚੇਅਰਮੈਨ ਸਿੱਖ ਕੌਮ ਦਾ ਸਤਿਕਾਰ ਕਰਨ ਵਾਲੇ ਈਮਾਨਦਾਰ ਵਿਅਕਤੀ ਹਨ, ਉਨ੍ਹਾਂ ਵੱਲੋਂ 2019 ਵਿਚ ਆ ਰਹੇ 550 ਸਾਲਾ ਸਬੰਧੀ ਤਿਆਰੀਆਂ ਹੁਣ ਤੋਂ ਹੀ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸ੍ਰੀ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਵਿਖੇ ਨਵੀਆਂ ਸਰਾਵਾਂ ਬਣਾਉਣ ਦੀਆਂ ਵੀ ਤਿਆਰੀਆਂ ਹਨ। ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵੱਲੋਂ ਸੋਨੇ ਦੀ ਸੇਵਾ ਅਤੇ ਮੀਨਾਕਾਰੀ ਸਬੰਧੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਚੇਅਰਮੈਨ ਭਾਈ ਸਾਹਿਬ ਮਹਿੰਦਰ ਸਿੰਘ ਨੂੰ ਦੇਣ 'ਤੇ ਵਿਚਾਰ ਕੀਤਾ ਜਾਵੇਗਾ। ਭਾਈ ਮਰਦਾਨਾ ਯਾਦਗਾਰੀ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਵੱਲੋਂ ਚੇਅਰਮੈਨ ਮੁਹੰਮਦ ਸਦੀਕ ਉਲ ਫਰੂਕ ਦੇ ਐਲਾਨ ਦਾ ਸਵਾਗਤ ਕੀਤਾ ਗਿਆ।
ਕੌਂਸਲ ਆਫ ਜੂਨੀਅਰ ਇੰਜੀਨੀਅਰ ਵੱਲੋਂ ਸੰਘਰਸ਼ ਕਰਨ ਦਾ ਐਲਾਨ
NEXT STORY