ਪਟਿਆਲਾ (ਇੰਦਰਜੀਤ ਬਕਸ਼ੀ)— ਕੱਨੜ ਦੇ ਪ੍ਰੋਫੈਸਰ ਪੰਡਿਤਰਾਓ ਦੀ ਸਿੱਖ ਧਰਮ ਦੇ ਨਾਲ ਅਜਿਹੀ ਸੂਰਤ ਜੁੜੀ ਕਿ ਅੱਜ ਉਹ ਸਿੱਖ ਧਰਮ ਪ੍ਰਚਾਰ ਲਈ ਇੱਕਲੇ ਹੀ ਆਪਣੇ ਤੌਰ 'ਤੇ ਪ੍ਰਚਾਰ ਕਰ ਰਹੇ ਹਨ, ਪ੍ਰੋਫੈਸਰ ਨੇ ਸਿੱਖ ਧਰਮ ਦੇ ਨਾਲ ਜੁੜਨ ਲਈ ਪੰਜਾਬੀ ਨੂੰ ਸਿੱਖਿਆ ਤੇ ਫਿਰ ਉਨ੍ਹਾਂ ਨੇ ਗੁਰੂ ਦੀ ਬਾਣੀ ਦਾ ਗਿਆਨ ਲਿਆ, ਉਹ ਗੁਰੂ ਦੀ ਬਾਣੀ ਤੋਂ ਇਸ ਕਦਰ ਪ੍ਰਭਾਵਿਤ ਹੋਏ ਕਿ ਅੱਜ ਉਹ ਗੁਰੂ ਦੀ ਬਾਣੀ ਦਾ ਪ੍ਰਸਾਦ ਵੰਡ ਰਹੇ ਹਨ, ਉਨ੍ਹਾਂ ਨੇ ਕਰਨਾਟਕ 'ਚ ਸ੍ਰੀ ਜਪੁਜੀ ਸਾਹਿਬ ਨੂੰ ਕਨੜ 'ਚ ਅਨੁਵਾਦ ਕਰਕੇ ਉਥੇ ਵੰਢਿਆ, ਜਿਸ ਨਾਲ ਕੱਨੜ ਭਾਸ਼ਾ ਪੜ੍ਹਨ ਵਾਲੇ ਵੀ ਗੁਰੂ ਦੀ ਬਾਣੀ ਨੂੰ ਪੜ੍ਹ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿੱਖ ਧਰਮ ਦੇ ਨਾਲ ਜੁੜੀਆਂ ਕਈ ਕਿਤਾਬਾਂ ਦਾ ਅਨੁਵਾਦ ਕੀਤਾ, ਹੁਣ ਐੱਸ. ਜੀ. ਪੀ. ਸੀ. ਵੀ ਡਾ. ਰਾਓ ਦਾ ਸਨਮਾਨ ਕਰਨ ਜਾ ਰਹੀ ਹੈ।
ਪ੍ਰੋਫੈਸਲਰ ਪੰਡਿਤਰਾਓ ਧਰੇਨੇਵਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਚੰਡੀਗੜ੍ਹ 'ਚ ਪੜਾਉਣ ਲਈ ਆਏ ਸਨ ਤੇ ਸ਼ੁਰੂ ਸ਼ੁਰੂ 'ਚ ਉਨ੍ਹਾਂ ਨੇ ਇਥੇ ਅੰਗ੍ਰੇਜੀ ਪੜਾਈ ਪਰ ਕੁਝ ਸਮਾਂ ਗੁਜ਼ਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਥੇ ਜ਼ਿਆਦਾਤਰ ਪੰਜਾਬੀ ਬੋਲਣ ਵਾਲੇ ਹਨ ਤੇ ਇਸ ਨੂੰ ਲੈ ਕੇ ਉਨ੍ਹਾਂ ਨੇ ਪੰਜਾਬੀ ਨੂੰ ਸਿੱਖਿਆ ਤੇ ਜਦ ਸ੍ਰੀ ਜਪੁਜੀ ਸਾਹਿਬ ਦਾ ਉਨ੍ਹਾਂ ਨੇ ਪਾਠ ਕੀਤਾ ਤਾਂ ਉਨ੍ਹਾਂ ਦਾ ਜੀਵਨ ਬਿਲਕੁਲ ਹੀ ਬਦਲ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸਿੱਖ ਧਰਮ ਨਾਲ ਜੁੜੀਆਂ ਕਈ ਕਿਤਾਬਾਂ ਨੂੰ ਪੜ੍ਹਿਆ ਤੇ ਫਿਰ ਉਨ੍ਹਾਂ ਨੇ ਸ੍ਰੀ ਜਪੁਜੀ ਸਾਹਿਬ, ਜ਼ਫਰਨਾਮਾ ਤੇ ਅਰਦਾਸ ਦਾ ਕਈ ਭਾਸ਼ਾਵਾਂ 'ਚ ਅਨੁਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਨੋਰਥ ਇਹ ਸੀ ਕਿ ਗੁਰੂ ਜੀ ਦੀ ਬਾਣੀ ਨੂੰ ਜਾਨਣ ਤੇ ਸਮਝਣ ਦਾ ਹਰ ਕਿਸੇ ਨੂੰ ਮੌਕਾ ਮਿਲੇ ਕਿਉਂਕਿ ਗੁਰੂ ਸਾਹਿਬਾਨਾਂ ਨੇ ਬਹੁਤ ਕੁਝ ਬਿਆਨ ਕੀਤਾ ਹੈ, ਜਿਸ ਸੰਬੰਧੀ ਹਰ ਭਾਸ਼ਾ ਦੇ ਲੋਕਾਂ ਨੂੰ ਜਾਨਣਾ ਚਾਹੀਦਾ ਹੈ ਤਾਂ ਜੋ ਲੋਕ ਆਪਣੇ ਜੀਵਨ 'ਚ ਵੀ ਗੁਰੂ ਸਾਹਿਬਾਨਾਂ ਵਲੋਂ ਦੱਸੇ ਰਸਤਿਆਂ 'ਤੇ ਚਲ ਸਕਣ।
ਇਸ ਸੰਬੰਧੀ ਜਦ ਐੱਸ. ਜੀ. ਪੀ. ਸੀ. ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੰਡਿਤਰਾਓ ਦੇ ਬਾਰੇ ਬਹੁਤ ਸੁਣਿਆ ਹੈ ਕਿ ਉਹ ਸਿੱਖ ਪ੍ਰਚਾਰ ਲਈ ਇੱਕਲੇ ਹੀ ਕੰਮ ਕਰ ਰਹੇ ਹਨ ਤੇ ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਵੀ ਆਪਣੇ ਤੌਰ 'ਤੇ ਸਰਕਾਰਾਂ ਨਾਲ ਲੜਾਈ ਲੜ ਰਹੇ ਹਨ। ਉਨ੍ਹਾਂ ਵਲੋਂ ਕੀਤੇ ਜਾ ਰਹੇ ਕੰਮਾਂ ਲਈ ਐੱਸ. ਜੀ. ਪੀ. ਸੀ. ਸਮਾਂ ਆਉਣ 'ਤੇ ਉਨ੍ਹਾਂ ਦਾ ਬਣਦਾ ਸਨਮਾਨ ਕਰੇਗਾ।
ਲੁਟੇਰਿਆਂ ਦੇ ਹੌਸਲੇ ਬੁਲੰਦ, ਲਗਾਤਾਰ ਦੇ ਰਹੇ ਹਨ ਵਾਰਦਾਤਾਂ ਨੂੰ ਅੰਜਾਮ
NEXT STORY