ਜਲੰਧਰ : ਸਿੱਖ ਆਪਣੀ ਦਰਿਆ ਦਿਲੀ ਲਈ ਪੂਰੀ ਦੁਨੀਆ 'ਚ ਜਾਣੇ ਜਾਂਦੇ ਹਨ, ਜੋ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾਂ ਦੂਜਿਆਂ ਦੀ ਮਦਦ ਲਈ ਅੱਗੇ ਆ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਇਕ ਪਿੰਡ 'ਚ ਦੇਖਣ ਨੂੰ ਮਿਲਿਆ, ਜਿੱਥੇ ਸਿੱਖ ਨੇ ਆਪਣੀ ਪੱਗ ਉਤਾਰ ਕੇ ਨਹਿਰ 'ਚ ਡੁੱਬ ਰਹੇ ਇਕ ਕੁੱਤੇ ਦੀ ਜਾਨ ਬਚਾ ਲਈ।
ਜਾਣਕਾਰੀ ਮੁਤਾਬਕ ਪਿੰਡ ਦੀ ਨਹਿਰ ਨੇੜੇ ਘੁੰਮ ਰਹੇ ਸਰਵਣ ਸਿੰਘ (28) ਨਾਂ ਦੇ ਸਿੱਖ ਵਿਅਕਤੀ ਦੀ ਨਜ਼ਰ ਨਹਿਰ 'ਚ ਡੁੱਬ ਰਹੇ ਇਕ ਕੁੱਤੇ 'ਤੇ ਪਈ ਤਾਂ ਉਸ ਨੇ ਤੁਰੰਤ ਆਪਣੀ ਪੱਗ ਦੇ ਸਹਾਰੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉੱਪਰ ਦਿੱਤੀਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਸਿੱਖ ਆਪਣੀ ਜਾਨ ਖਤਰੇ 'ਚ ਪਾ ਕੇ ਕੁੱਤੇ ਨੂੰ ਬਚਾਉਂਦਾ ਹੋਇਆ ਨਜ਼ਰ ਆ ਰਿਹਾ ਹੈ।
ਸਵਰਣ ਸਿੰਘ ਨੇ ਨਹਿਰ ਕਿਨਾਰੇ ਖੜ੍ਹੇ ਆਪਣੇ ਦੋਸਤਾਂ ਨੂੰ ਪੱਗ ਦਾ ਇਕ ਲੜ ਫੜ੍ਹਾਇਆ ਅਤੇ ਖੁਦ ਨਹਿਰ 'ਚ ਉਤਰ ਗਿਆ। ਇਸ ਤੋਂ ਬਾਅਦ ਫਿਰ ਦੂਜੇ ਕੱਪੜੇ ਦੀ ਮਦਦ ਨਾਲ ਕੁੱਤੇ ਨੂੰ ਬੰਨ੍ਹ ਕੇ ਖਿੱਚ ਲਿਆ। ਇਸ ਲਈ ਉਸ ਨੂੰ ਕਈ ਵਾਰ ਕੋਸ਼ਿਸ਼ ਕਰਨੀ ਪਈ ਅਤੇ ਅਖੀਰ ਉਸ ਦੀ ਕੋਸ਼ਿਸ਼ ਰੰਗ ਲੈ ਆਈ। ਉੱਥੇ ਮੌਜੂਦ ਸਭ ਲੋਕ ਇਸ ਸਿੱਖ ਨੂੰ ਸਲਾਮ ਕਰਦੇ ਹੋਏ ਨਜ਼ਰ ਆਏ।
ਰਾਜਸਥਾਨ ਦੇ ਜੋੜੇ ਨੂੰ ਪੰਜਾਬ 'ਚ ਲੱਗੇ ਭਾਗ, 25 ਹਫਤਿਆਂ ਦੇ ਬੱਚੇ ਨੂੰ ਮਿਲੀ ਨਵੀਂ ਜ਼ਿੰਦਗੀ
NEXT STORY