ਜਲੰਧਰ (ਜ.ਬ.)— ਸਿਖਸ ਫਾਰ ਜਸਟਿਸ ਵੱਲੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਲਿਖੇ ਇਕ ਪੱਤਰ ਨੇ ਇਸ ਗੱਲ ਤੋਂ ਪਰਦਾ ਉਠਾਇਆ ਹੈ ਕਿ ਪਾਕਿਸਤਾਨ ਹੀ ਨਹੀਂ ਪੰਜਾਬ 'ਚ ਖਾਲਿਸਤਾਨ ਸਰਗਰਮੀਆਂ ਲਈ ਚੀਨ ਵੀ ਜ਼ਿੰਮੇਵਾਰ ਹੈ ਅਤੇ ਪੰਜਾਬ ਨੂੰ ਭਾਰਤ ਤੋਂ ਵੱਖ ਕਰਨਾ ਚਾਹੁੰਦਾ ਹੈ।
ਇਸ ਪੱਤਰ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਸਿਖਸ ਫਾਰ ਜਸਟਿਸ ਵੱਲੋਂ ਰਚੀ ਜਾ ਰਹੀ ਰੈਫਰੈਂਡਮ 2020 ਦੀ ਸਾਜ਼ਿਸ ਦੇ ਪਿੱਛੇ ਚੀਨ ਦਾ ਹੱਥ ਹੈ। ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਨੇ ਭਾਰਤ ਅਤੇ ਚੀਨ ਦਰਮਿਆਨ ਬੀਤੇ ਦਿਨੀਂ ਹੋਈ ਝੜਪ 'ਚ ਚੀਨ ਦੇ ਮਾਰੇ ਗਏ 43 ਫ਼ੌਜੀਆਂ ਸਬੰਧੀ ਮੋਦੀ ਸਰਕਾਰ ਦੀ ਨਿੰਦਾ ਕੀਤੀ ਹੈ। ਪਨੂੰ ਨੇ ਕਿਹਾ ਕਿ ਅਸੀਂ ਚੀਨ ਦੇ ਲੋਕਾਂ ਨਾਲ ਖੜ੍ਹੇ ਹਾਂ। ਉਸ ਨੇ ਰੈਫਰੈਂਡਮ 2020 ਲਈ ਸਿਖਸ ਫਾਰ ਜਸਟਿਸ ਨੂੰ ਸਮਰਥਣ ਦਿੱਤੇ ਜਾਣ 'ਤੇ ਚੀਨ ਦਾ ਧੰਨਵਾਦ ਪ੍ਰਗਟਾਇਆ ਹੈ।
ਜਥੇਦਾਰ ਜੀ ਕੀ ਸਿਖਸ ਫਾਰ ਜਸਟਿਸ ਦੀ ਟਿਪਣੀ ਦੀ ਨਿੰਦਾ ਕਰਨਗੇ?
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਆਰ. ਪੀ. ਸਿੰਘ ਨੇ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਵੱਲੋਂ ਸ਼ੀ ਜਿਨਪਿੰਗ ਨੂੰ ਲਿਖੇ ਪੱਤਰ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਕਿਹਾ ਹੈ ਕਿ ਕੀ ਉਹ ਸਿਖਸ ਫਾਰ ਜਸਟਿਸ ਦੀ ਇਸ ਟਿਪਣੀ ਦੀ ਆਲੋਚਨਾ ਕਰਨਗੇ, ਜਿਸ 'ਚ ਐੱਸ. ਐੱਫ. ਜੇ. ਨੇ ਭਾਰਤ-ਚੀਨ ਦਰਮਿਆਨ ਹੋਈ ਤਾਜ਼ਾ ਝੜਪ ਸਬੰਧੀ ਭਾਰਤ ਸਰਕਾਰ ਦੀ ਆਲੋਚਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਝੜਪ 'ਚ ਪੰਜਾਬ ਦੇ ਵੀ 4 ਜਵਾਨ ਸ਼ਹੀਦ ਹੋ ਗਏ ਹਨ।
ਜਲੰਧਰ 'ਚ ਸੀ. ਆਈ. ਏ. ਸਟਾਫ ਮੈਂਬਰ ਸਣੇ 4 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ
NEXT STORY