ਲੰਡਨ-ਭਾਰਤ 'ਚ ਜਾਰੀ ਕਿਸਾਨ ਅੰਦੋਲਨ ਦੀ ਗੂੰਜ ਹੁਣ ਬ੍ਰਿਟੇਨ ਕੈਨੇਡਾ ਅਤੇ ਅਮਰੀਕਾ 'ਚ ਵੀ ਸੁਣਾਈ ਦੇ ਰਹੀ ਹੈ। ਵੱਡੀ ਗਿਣਤੀ 'ਚ ਸਿੱਖ ਅਤੇ ਦੂਜੇ ਸਮੂਹਾਂ ਦੇ ਲੋਕ ਕਿਸਾਨਾਂ ਦੇ ਸਮਰਥਨ 'ਚ ਭਾਰਤੀ ਦੂਤਘਰਾਂ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਹਨ। ਇਸ ਕਾਰਣ ਇਨ੍ਹਾਂ ਦੇਸ਼ਾਂ 'ਚ ਭਾਰਤੀ ਮਿਸ਼ਨਾਂ ਦੀ ਸੁਰੱਖਿਆ ਲਈ ਖਤਰਾ ਵੀ ਵਧ ਗਿਆ ਹੈ। ਵਿਦੇਸ਼ ਮੰਤਰਾਲਾ ਦੀ ਅਪੀਲ 'ਤੇ ਐਤਵਾਰ ਨੂੰ ਲੰਡਨ ਪੁਲਸ ਨੇ ਭਾਰਤੀ ਦੂਤਘਰ ਦੀ ਸੁਰੱਖਿਆ ਨੂੰ ਸਖਤ ਕਰ ਦਿੱਤਾ ਹੈ। ਇਥੇ ਸਕਾਰਟਲੈਂਡ ਯਾਰਡ ਦੀ ਵਾਧੂ ਸਕੁਐਡ ਨੂੰ ਤਾਇਨਾਤ ਕੀਤਾ ਗਿਆ ਹੈ।
ਦੋ ਦਿਨ ਪਹਿਲਾਂ ਹੀ 36 ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਭਾਰਤ ਦੇ ਕਿਸਾਨ ਕਾਨੂੰਨ ਦੇ ਵਿਰੋਧ 'ਚ ਬ੍ਰਿਟੇਨ ਦੇ ਵਿਦੇਸ਼ ਸਕੱਤਰ ਨੂੰ ਚਿੱਠੀ ਲਿਖੀ ਸੀ। ਇਸ 'ਚ ਪੰਜਾਬੀ ਮੂਲ ਦੇ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਪਾਕਿਸਤਾਨੀ ਅਤੇ ਬ੍ਰਿਟਿਸ਼ ਮੂਲ ਦੇ ਵੀ ਕਈ ਸੰਸਦ ਮੈਂਬਰ ਸ਼ਾਮਲ ਸੀ। ਇਨ੍ਹਾਂ 'ਚ ਬ੍ਰਿਟਿਸ਼ ਸਰਕਾਰ ਤੋਂ ਭਾਰਤ ਦੇ ਸਾਹਮਣੇ ਇਨ੍ਹਾਂ ਤਿੰਨ ਕਿਸਾਨ ਕਾਨੂੰਨਾਂ ਵਿਰੁੱਧ ਵਿਰੋਧ ਦਰਜ ਕਰਵਾਉਣ ਦੀ ਮੰਗ ਕੀਤੀ ਗਈ ਸੀ। ਹਾਲਾਂਕਿ, ਬ੍ਰਿਟਿਸ਼ ਸਰਕਾਰ ਵੱਲੋਂ ਇਸ ਚਿੱਠੀ 'ਤੇ ਅਜੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ।
ਇਹ ਵੀ ਪੜ੍ਹੋ ਮਾਸਕੋ 'ਚ ਕੋਰੋਨਾ ਦੇ ਟੀਕੇ ਲੱਗਣੇ ਸ਼ੁਰੂ
ਉੱਥੇ, ਭਾਰਤ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨਾਂ ਦੇ ਸਮਰਥਨ 'ਚ ਅਮਰੀਕਾ ਦੇ ਕਈ ਸ਼ਹਿਰਾਂ 'ਚ ਸੈਕੜਾਂ ਸਿੱਖ ਅਮਰੀਕੀਆਂ ਨੇ ਸ਼ਾਂਤੀਮਈ ਢੰਗ ਨਾਲ ਵਿਰੋਧ ਰੈਲੀਆਂ ਕੱਢੀਆਂ। ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਪ੍ਰਦਰਸ਼ਨਕਾਰੀਆਂ ਨੇ ਸੈਨ ਫ੍ਰਾਂਸਿਸਕੋ 'ਚ ਭਾਰਤੀ ਕੌਂਸਲੇਟ ਵੱਲ ਵਧਣ ਵਾਲੀਆਂ ਕਾਰਾਂ ਦੇ ਵੱਡੇ ਕਾਫਲੇ ਨੇ ਸ਼ਨੀਵਾਰ ਨੂੰ 'ਬੇ ਬ੍ਰਿਜ' 'ਤੇ ਆਵਾਜਾਈ ਜਾਮ ਕਰ ਦਿੱਤੀ।
ਇਸ ਤੋਂ ਇਲਾਵਾ ਸੈਂਕੜੇ ਪ੍ਰਦਰਸ਼ਨਕਾਰੀ ਇੰਡੀਆਨਾਪੋਲਿਸ 'ਚ ਇਕੱਠੇ ਹੋਏ। ਇੰਡੀਆਨਾ ਨਿਵਾਸੀ ਪ੍ਰਦਰਸ਼ਨਕਾਰੀ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਕਿਸਾਨ ਦੇਸ਼ ਦੀ ਆਤਮ ਹਨ। ਸਾਨੂੰ ਆਪਣੀ ਆਤਮ ਰੱਖਿਆ ਕਰਨੀ ਚਾਹੀਦੀ ਹੈ। ਅਮਰੀਕਾ ਅਤੇ ਕੈਨੇਡਾ ਦੇ ਕਈ ਸ਼ਹਿਰਾਂ ਸਮੇਤ ਦੁਨੀਆ ਭਰ 'ਚ ਲੋਕ ਉਨ੍ਹਾਂ ਬਿੱਲਾਂ ਵਿਰੁੱਧ ਇਕਜੁੱਟ ਹੋਏ ਹਨ ਜੋ ਭਾਰਤ ਦੇ ਖੇਤੀਬਾੜੀ ਬਾਜ਼ਾਰ ਨੂੰ ਨਿੱਜੀ ਖੇਤਰ ਲਈ ਖੋਲ੍ਹ ਦੇਣਗੇ, ਜੋ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸੁਤੰਤਰ ਖੇਤੀਬਾੜੀ ਸਮੂਹਾਂ ਦਾ ਏਕੀਕਰਣ ਕਰਨ ਦੀ ਇਜਾਜ਼ਤ ਦੇਣਗੇ ਅਤੇ ਇਸ ਨਾਲ ਫਸਲਾਂ ਦੇ ਬਾਜ਼ਾਰ ਮੂਲ 'ਚ ਕਮੀ ਆਵੇਗੀ।
ਇਹ ਵੀ ਪੜ੍ਹੋ:'ਅਸੀਂ ਸਭ ਤੋਂ ਪਹਿਲਾਂ ਚੰਨ 'ਤੇ ਭੇਜਾਂਗੇ ਬੀਬੀ'
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 135 ਨਵੇਂ ਮਰੀਜ਼ ਆਏ ਸਾਹਮਣੇ, 2 ਦੀ ਮੌਤ
NEXT STORY