ਚੰਡੀਗੜ੍ਹ : ਐੱਸ.ਵਾਈ.ਐਲ ਮੁੱਦੇ 'ਤੇ ਇਸ ਵੇਲੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। 14 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਵਿਚਕਾਰ ਇਸ ਮੁੱਦੇ ਨੂੰ ਲੈ ਕੇ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਸਬੰਧੀ ਅੱਜ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਸਲਾਹ ਦਿੱਤੀ ਹੈ। ਬੈਂਸ ਨੇ ਕਿਹਾ ਕਿ ਮਸਲਾ ਹਰਿਆਣਾ ਨੂੰ ਪਾਣੀ ਦੇਣ ਦਾ ਨਹੀਂ ਸਗੋਂ ਪੰਜਾਬ ਤੋਂ ਪਾਣੀ ਖੋਹਣ ਦਾ ਹੈ। 56 ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਮਸਲੇ ਦਾ ਹੱਲ ਨਹੀਂ ਹੋਇਆ ਹੈ ਸਗੋਂ ਦੋਵਾਂ ਸੂਬਿਆਂ ਦੇ ਲੋਕਾਂ ਦੇ ਆਪਸੀ ਪਿਆਰ ਨੂੰ ਤੋੜਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦੀਵਾਲੀ ਤੇ ਗੁਰਪੁਰਬ ਮੌਕੇ ਗ੍ਰੀਨ ਪਟਾਕੇ ਚਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਬੈਂਸ ਨੇ ਭਗਵੰਤ ਮਾਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਮੀਟਿੰਗ 'ਚ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨੂੰ ਕਹਿਣ ਕਿ ਜੇਕਰ ਹਰਿਆਣਾ ਨੂੰ ਪਾਣੀ ਦੀ ਲੋੜ ਹੈ ਤਾਂ ਉਹ ਉੱਤਰਾਖੰਡ-ਨੇਪਾਲ ਬਾਰਡਰ 'ਤੇ ਪੈਂਦੇ ਕਸਬਾ ਟਨਕਪੁਰ ਵਿਖੇ ਨਵੀਂ ਬਣਨ ਜਾ ਰਹੀ ਸ਼ਾਰਦਾ ਯਮੁਨਾ ਕੈਨਾਲ ਜੋ ਐੱਸ.ਵਾਈ.ਐੱਲਯ ਤੋਂ 4 ਗੁਣਾ ਵੱਡੀ, 50 ਮੀਟਰ ਚੌੜੀ, 8 ਮੀਟਰ ਡੂੰਘੀ ਤੇ 24000 ਕਿਊਸਿਕ ਪਾਣੀ ਦੀ ਸਮਰੱਥਾ ਵਾਲੀ ਹੈ। ਇਸ ਦੀ ਹਰਿਆਣਾ 'ਚ ਲੰਬਾਈ 197 ਕਿਲੋਮੀਟਰ ਹੈ।
ਇਹ ਵੀ ਪੜ੍ਹੋ : ਹਾਈਕੋਰਟ ਵੱਲੋਂ ਬੱਗਾ ਅਤੇ ਵਿਸ਼ਵਾਸ ਖ਼ਿਲਾਫ਼ ਦਰਜ FIR ਰੱਦ ਕਰਨ 'ਤੇ CM ਮਾਨ ਤੇ ਕੇਜਰੀਵਾਲ 'ਤੇ ਵਰ੍ਹੇ ਪ੍ਰਤਾਪ ਬਾਜਵਾ
ਬੈਂਸ ਨੇ ਕਿਹਾ ਕਿ ਹਰਿਆਣਾ ਨੂੰ ਇਸ ਕੈਨਾਲ ਤੋਂ ਪਾਣੀ ਮਿਲਣ ਦੀ ਪੁਸ਼ਟੀ ਹਰਿਆਣਾ ਦੇ ਸੰਸਦ ਮੈਂਬਰ ਧਰਮਵੀਰ ਵੱਲੋਂ ਲੋਕ ਸਭਾ 'ਚ 21 ਜੁਲਾਈ 2016 ਨੂੰ ਕੀਤੇ ਲਿਖ਼ਤੀ ਸਵਾਲ ਨੰਬਰ 77 ਦਾ ਜਵਾਬ ਕੇਂਦਰੀ ਸਿੰਚਾਈ ਮੰਤਰੀ ਵੱਲੋਂ 'ਹਾਂ' ਦੇ ਰੂਪ 'ਚ ਦਿੱਤਾ ਗਿਆ ਸੀ। ਇਸ ਜਵਾਬ 'ਚ ਉਨ੍ਹਾਂ ਕਿਹਾ ਸੀ ਕਿ ਇਸ ਕੈਨਾਲ ਤੋਂ ਹਰਿਆਣਾ ਨੂੰ ਪਾਣੀ ਦੇਣਾ ਹੈ। ਬੈਂਸ ਨੇ ਕਿਹਾ ਕਿ ਇਸ ਨਹਿਰ ਦੇ ਪਾਣੀ ਨਾਲ ਹਰਿਆਣਾ ਦੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਤੇ ਦੋਵਾਂ ਸੂਬਿਆਂ ਦਾ ਆਪਸੀ ਪਿਆਰ ਤੇ ਸਾਂਝ ਬਰਕਰਾਰ ਰਹੇਗੀ।
ਦੀਵਾਲੀ ਤੇ ਗੁਰਪੁਰਬ ਮੌਕੇ ਗ੍ਰੀਨ ਪਟਾਕੇ ਚਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
NEXT STORY