ਤਲਵੰਡੀ ਸਾਬੋ,(ਮੁਨੀਸ਼ ਗਰਗ)— ਮੋੜ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਕਮਾਲੂ ਨੂੰ ਸਿਮਰਨਜੀਤ ਸਿੰਘ ਮਾਨ ਵਲੋਂ ਠੁੱਡਾ ਮਾਰਨ ਦੇ ਵਾਇਰਲ ਹੋਏ ਵੀਡੀਓ 'ਤੇ ਵਿਧਾਇਕ ਕਮਾਲੂ ਦਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਬਹੁਤੀ ਕੋਈ ਗੱਲ ਨਹੀਂ ਹੋਈ ਸੀ। ਲੋਕਾਂ ਵਲੋਂ ਵੀਡੀਓ ਵਾਇਰਲ ਕਰਕੇ ਐਵੇ ਹੀ ਤੂਲ ਦੇ ਦਿੱਤਾ ਗਿਆ। 7 ਅਕਤੂਬਰ ਨੂੰ ਬਰਗਾੜੀ ਵਿਖੇ ਰੋਸ ਮਾਰਚ ਤੋਂ ਬਾਅਦ ਸਟੇਜ 'ਤੇ ਸਿਮਰਨਜੀਤ ਸਿੰਘ ਵਲੋਂ ਵਿਧਾਇਕ ਕਮਾਲੂ ਨੂੰ ਠੁੰਡਾ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਦੀ ਕਾਫੀ ਚਰਚਾ ਵੀ ਛਿੜੀ ਹੋਈ ਸੀ।

ਵੀਡੀਓ ਵਾਈਰਲ ਹੋਣ ਤੋਂ ਬਾਅਦ ਹੁਣ ਆਪ ਦੇ ਵਿਧਾਇਕ ਜਗਦੇਵ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ, ਜਿਸ 'ਚ ਜਗਦੇਵ ਸਿੰਘ ਕਮਾਲੂ ਨੇ ਬਹੁਤੀ ਗੱਲ ਨਾ ਹੋਣ ਦੀ ਗੱਲ ਕਰਦੇ ਹੋਏ ਮਾਮਲੇ ਨੂੰ ਤੂਲ ਦੇਣ ਦੀ ਗੱਲ ਕੀਤੀ ਹੈ। ਵੀਡੀਓ ਨੂੰ ਲੈ ਕੇ ਵਿਧਾਨ ਸਭਾ ਹਲਕਾ ਮੋੜ ਮੰਡੀ ਅੰਦਰ ਵੀ ਕਾਫੀ ਚਰਚਾ ਦੇਖਣ ਨੂੰ ਮਿਲ ਰਹੀ ਹੈ। ਵੀਡੀਓ 'ਤੇ ਆਪ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੋਈ ਠੁੱਡਾ ਨਹੀਂ ਮਾਰਿਆ ਗਿਆ ਸਿਰਫ ਰਾਈ ਦਾ ਪਹਾੜ ਬਣਾਇਆ ਜਾ ਰਿਹਾ ਹੈ। ਜਦ ਕਿ ਉਨ੍ਹਾਂ ਸਿਮਰਜੀਤ ਮਾਨ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਉਮਰ ਜਿਆਦਾ ਹੋਣ ਕਰਕੇ ਉਨ੍ਹਾਂ ਨੂੰ ਕੁੱਝ ਪਤਾ ਨਹੀ ਲੱਗਦਾ ।
ਰੈਡੀ ਬਣੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ
NEXT STORY