ਜਲੰਧਰ— ਜਲੰਧਰ ਦੀ ਸੈਸ਼ਨ ਜੱਜ ਰੁਪਿੰਦਰਜੀਤ ਸਿੰਘ ਚਾਹਲ ਦੀ ਕੋਰਟ ਨੇ ਭਾਬੀ ਅਤੇ ਉਸ ਦੇ ਪ੍ਰੇਮੀ ਦਾ ਕਤਲ ਕਰਨ ਵਾਲੇ ਕਾਤਲ ਜਤਿੰਦਰ ਸਿੰਘ ਨੂੰ ਉਮਰਕੈਦ ਦੀ ਸਜ਼ਾ ਅਤੇ 10 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ ’ਤੇ ਇਕ ਸਾਲ ਦੀ ਹੋਰ ਕੈਦ ਕੱਟਣੀ ਹੋਵੇਗੀ। ਥਾਣਾ ਸਦਰ ਨਕੋਦਰ ’ਚ 10 ਜੂਨ 2019 ਨੂੰ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਬਿੱਕਰ ਸਿੰਘ ਉਰਫ਼ ਬਿੱਟੂ ਵਾਸੀ ਪਿੰਡ ਆਧੀ ਨਕੋਦਰ ਨੇ ਕਿਹਾ ਸੀ ਕਿ 9 ਜੂਨ ਦੀ ਸ਼ਾਮ ਦਰੱਖ਼ਤ ਦੇ ਹੇਠਾਂ ਬੈਠਾ ਸੀ। ਉਸ ਨੇ ਵੇਖਿਆ ਕਿ ਭਤੀਜਾ ਆਸ਼ੂ ਕੁਮਾਰ ਉਰਫ਼ ਆਸ਼ੂ ਕਰਿਆਣਾ ਦੀ ਦੁਕਾਨ ਤੋਂ ਸਾਮਾਨ ਲੈ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਜਤਿੰਦਰ ਸਿੰਘ ਭਿੰਦਾ ਆਇਆ, ਜਿਸ ਨੇ ਆਸ਼ੂ ਨੂੰ ਦਾਤਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ।
ਉਹ ਦੌੜ ਕੇ ਆਇਆ ਤਾਂ ਭਿੰਦਾ ਦਾਤਰ ਲੈ ਕੇ ਗਲੀ ’ਚ ਚਲਾ ਗਿਆ। ਭਤੀਜਾ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਚੁੱਕਾ ਸੀ। ਉਹ ਭਿੰਦਾ ਦੇ ਪਿੱਛੇ ਗਿਆ ਤਾਂ ਵੇਖਿਆ ਕਿ ਉਹ ਆਪਣੀ ਭਾਬੀ ਲਵਪ੍ਰੀਤ ਉਰਫ਼ ਪ੍ਰੀਤੀ ਨੂੰ ਵੀ ਦਾਤਰ ਨਾਲ ਮਾਰ ਰਿਹਾ ਸੀ। ਭਿੰਦਾ ਦੋਹਾਂ ਨੂੰ ਅੱਧ ਮਰਿਆ ਕਰਕੇ ਭੱਜ ਚੁੱਕਾ ਸੀ। 108 ਐਂਬੂਲੈਂਸ ਜ਼ਰੀਏ ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਮੌਤ ਹੋ ਗਈ।
ਇਹ ਵੀ ਪੜ੍ਹੋ: ‘ਆਪ’ ਵੱਲੋਂ ਬੁਲਾਏ ਗਏ ਵਿਸ਼ੇਸ਼ ਸੈਸ਼ਨ ਨੂੰ ਭਾਜਪਾ ਨੇ ਦੱਸਿਆ ਫਰਜ਼ੀ, ‘ਆਪਰੇਸ਼ਨ ਲੋਟਸ’ ’ਤੇ ਕਹੀ ਇਹ ਗੱਲ
ਬਿੱਕਰ ਨੇ ਕਿਹਾ ਸੀ ਕਿ ਭਿੰਦਾ ਨੂੰ ਸ਼ੱਕ ਸੀ ਕਿ ਭਤੀਜੇ ਆਸ਼ੂ ਦੀ ਉਸ ਦੀ ਭਾਬੀ ਪ੍ਰੀਤੀ ਨਾਲ ਦੋਸਤੀ ਹੈ। ਪੁਲਸ ਨੇ ਭਿੰਦਾ ਨੂੰ ਗਿ੍ਰਫ਼ਤਾਰ ਕਰਕੇ ਦਾਤਰ ਬਰਾਮਦ ਕਰ ਲਿਆ ਸੀ। ਭਿੰਦਾ ਨੇ ਮੱਨਿਆ ਸੀ ਕਿ ਭਾਬੀ ਦੀ ਆਸ਼ੂ ਨਾਲ ਦੋਸਤੀ ਸੀ। ਉਸ ਨੇ ਦੋਹਾਂ ਨੂੰ ਰੋਕਿਆ ਪਰ ਉਹ ਨਹੀਂ ਮੰਨੇ, ਇਸੇ ਕਰਕੇ ਗੁੱਸੇ ’ਚ ਆ ਕੇ ਕਤਲ ਕਰ ਦਿੱਤਾ। ਪੁਲਸ ਨੇ ਜਾਂਚ ਪੂਰੀ ਕਰਕੇ ਚਾਰਜਸ਼ੀਟ ਕੋਰਟ ’ਚ ਫਾਈਲ ਕਰ ਦਿੱਤੀ ਸੀ।
ਇਹ ਵੀ ਪੜ੍ਹੋ: ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ’ਚ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਸੁਸਾਈਡ ਨੋਟ ਆਇਆ ਸਾਹਮਣੇ, ਕੀਤਾ ਵੱਡਾ ਖ਼ੁਲਾਸਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਖੇਡ ਵਿਭਾਗ ’ਚ ਕੋਚਾਂ ਦੀਆਂ 220 ਅਸਾਮੀਆਂ ਜਲਦ ਭਰੀਆਂ ਜਾਣਗੀਆਂ: ਮੀਤ ਹੇਅਰ
NEXT STORY