ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਬੇਅਦਬੀ ਕੋਟਕਪੂਰਾ ਪੁਲਸ ਗੋਲੀ ਕਾਂਡ ਦੀ ਜਾਂਚ ਕਰਨ ਲਈ ਤਿੰਨ ਸੀਨੀਅਰ ਪੁਲਸ ਅਫਸਰਾਂ ’ਤੇ ਅਧਾਰਿਤ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਨੂੰ ਤਰਜੀਹੀ ਆਧਾਰ ’ਤੇ ਛੇ ਮਹੀਨਿਆਂ ਵਿਚ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ। ਨਵੀਂ ਗਠਿਤ ਐੱਸ.ਆਈ.ਟੀ. ਵਿਚ ਏ. ਡੀ. ਜੀ. ਪੀ/ਵਿਜੀਲੈਂਸ ਬਿਊਰੋ ਐੱਲ.ਕੇ. ਯਾਦਵ, ਪੁਲਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਅਤੇ ਡੀ. ਆਈ. ਜੀ. ਫਰੀਦਕੋਟ ਰੇਂਜ ਸੁਰਜੀਤ ਸਿੰਘ ਸ਼ਾਮਲ ਹਨ ਜੋ ਕੋਟਕਪੂਰਾ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਬੰਧ ਵਿਚ ਦਰਜ ਦੋ ਐੱਫ. ਆਈ. ਆਰਜ. (ਮਿਤੀ 14 ਅਕਤੂਬਰ 2015 ਅਤੇ 7 ਅਗਸਤ, 2018) ਦੀ ਜਾਂਚ ਕਰਨਗੇ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ’ਚ ਵੱਡੀ ਵਾਰਦਾਤ, ਪਤੀ ਨੇ ਪਿਓ ਨਾਲ ਮਿਲ ਕੇ ਕਤਲ ਕੀਤੀ ਪਤਨੀ
ਜਾਣੋ ਕੌਣ ਹਨ ਐੱਸ. ਆਈ. ਆਈ. ਟੀ. ਦੇ ਅਫ਼ਸਰ
ਏ. ਡੀ. ਜੀ. ਪੀ ਐੱਲ.ਕੇ. ਯਾਦਵ
ਐੱਲ.ਕੇ. ਯਾਦਵ 1995 ਬੈਚ ਦੇ ਆਈ. ਪੀ. ਐੱਸ. ਅਫ਼ਸਰ ਹਨ। ਵਿਜੀਲੈਂਸ ਬਿਊਰੋ ਵਿਚ ਏ. ਡੀ. ਜੀ. ਪੀ. ਹਨ। ਉਹ ਆਈ. ਜੀ. ਜਲੰਧਰ, ਆਈ. ਜੀ. ਕ੍ਰਾਈਮ, ਡੀ. ਆਈ. ਜੀ. ਪਟਿਆਲਾ ਅਤੇ 5 ਜ਼ਿਲ੍ਹਿਆਂ ਵਿਚ ਐੱਸ. ਐੱਸ. ਪੀ. ਰਹਿ ਚੁੱਕੇ ਹਨ। ਉਨ੍ਹਾਂ ਬਾਬਾ ਫਰੀਦ ਯੂਨੀਵਰਸਿਟੀ ’ਚ ਪੀ. ਐੱਮ. ਟੀ. ਟੈਸਟ ਘਪਲੇ ਦਾ ਪਰਦਾਫਾਸ਼ ਵੀ ਕੀਤਾ। ਯਾਦਵ ਅੰਮ੍ਰਿਤਸਰ ਚੱਢਾ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਵੀ ਕਰ ਚੁੱਕੇ ਹਨ। ਇਸ ਵਿਚ ਵੱਡੇ ਪੁਲਸ ਅਫ਼ਸਰਾਂ ਦੇ ਨਾਂ ਵੀ ਆਏ ਸਨ।
ਇਹ ਵੀ ਪੜ੍ਹੋ : ਆਸਟ੍ਰੇਲੀਆ ਜਾਣ ਲਈ ਆਈਲੈਟਸ ਪਾਸ ਕੁੜੀ ਨਾਲ ਕੀਤਾ ਵਿਆਹ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ
ਆਈ. ਜੀ. ਰਾਕੇਸ਼ ਅਗਰਵਾਲ
ਰਾਕੇਸ਼ ਅਗਰਵਾਲ 1999 ਬੈਚ ਦੇ ਆਈ. ਪੀ. ਐੱਸ. ਅਫ਼ਸਰ ਹਨ। ਮੁੱਖ ਮੰਤਰੀ ਦੀ ਸੁਰੱਖਿਆ ਵਿਚ ਆਈ. ਜੀ. ਸਕਿਓਰਿਟੀ ਰਹਿ ਚੁੱਕੇ ਹਨ। ਕਪੂਰਥਲਾ, ਹੁਸ਼ਿਆਰਪੁਰ ਸਣੇ ਕਈ ਜ਼ਿਲ੍ਹਿਆਂ ਵਿਚ ਐੱਸ. ਐੱਸ. ਪੀ. ਰਹੇ ਹਨ। ਇਨ੍ਹਾਂ ਨੂੰ 15 ਅਗਸਤ 2016 ਨੂੰ ਪ੍ਰੈਜ਼ੀਡੈਂਟ ਪੁਲਸ ਮੈਡਲ ਐਵਾਰਡ ਨਾਲ ਵੀ ਨਿਵਾਜ਼ਿਆਂ ਜਾ ਚੁੱਕਾ ਹੈ। ਅਗਰਵਾਲ ਨੇ ਲੁਧਿਆਣਾ ਦੇ ਸਾਈਕਲ ਵਪਾਰੀ ਦੇ ਪੁੱਤ-ਨੂੰਹ ਕਤਲ ਕੇਸ ਦਾ ਖੁਲਾਸਾ ਵੀ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਆਪਣੇ ਹੀ ਮੰਤਰੀ ਰਾਣਾ ਸੋਢੀ ਤੋਂ ਵਸੂਲੇਗੀ 1 ਕਰੋੜ 83 ਲੱਖ ਰੁਪਏ, ਜਾਣੋ ਕੀ ਹੈ ਪੂਰਾ ਮਾਮਲਾ
ਡੀ. ਆਈ. ਜੀ. ਸੁਰਜੀਤ ਸਿੰਘ
ਏ. ਆਈ. ਜੀ. ਵਿਜੀਲੈਂਸ ਬਿਊਰੋ, ਐੱਸ. ਐੱਸ. ਪੀ. ਜਗਰਾਓਂ ਤੋਂ ਇਲਾਵਾ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿਚ ਡੀ. ਐੱਸ. ਪੀ. ਅਤੇ ਐੱਸ. ਪੀ. ਵਜੋਂ ਸੇਵਾ ਨਿਭਾਅ ਚੁੱਕੇ ਹਨ। ਇਨ੍ਹਾਂ ਨੇ ਸਰਕਾਰੀ ਵਿਭਾਗਾਂ ਵਿਚ ਰਿਸ਼ਵਤ ਲੈ ਕੇ ਨੌਕਰੀ ਲਗਾਉਣ ਦੇ ਮਾਮਲੇ ਦੀ ਵੀ ਜਾਂਚ ਕੀਤੀ ਸੀ, ਜਿਸ ਵਿਚ ਕਈ ਸਿਆਸੀ ਲੀਡਰਾਂ ਦੇ ਨਾਮ ਵੀ ਉਜਾਗਰ ਹੋਏ ਸਨ।
ਇਹ ਵੀ ਪੜ੍ਹੋ : ਫਗਵਾੜਾ ਤੋਂ ਬਾਅਦ ਹਰੀਕੇ ਪੱਤਣ ਵਿਖੇ ਪੰਜਾਬ ਪੁਲਸ ਦੇ ਥਾਣੇਦਾਰ ਦਾ ਕਾਰਨਾਮਾ, ਇਸ ਵਾਰ ਤਾਂ ਹੱਦ ਹੀ ਕਰ ’ਤੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵੀਂਕੈਡ ਲਾਕਡਾਊਨ ਦੌਰਾਨ ਪੁਲਸ ਨੇ ਕੀਤੇ ਸਖ਼ਤ ਸਰੁੱਖਿਆ ਪ੍ਰਬੰਧ, ਬਾਜ਼ਾਰ ਪੂਰਨ ਤੌਰ ’ਤੇ ਬੰਦ
NEXT STORY