ਚੰਡੀਗੜ੍ਹ—ਪੰਜਾਬ ਦੇ ਸਾਬਕਾ ਉਪ ਮੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਬੇਅਦਬੀ ਮਾਮਲਿਆਂ 'ਚ ਐੱਸ. ਆਈ. ਟੀ. ਸੋਮਵਾਰ ਨੂੰ ਪੁੱਛਗਿੱਛ ਕਰੇਗੀ। ਐੱਸ. ਆਈ. ਟੀ. ਵਲੋਂ ਇਹ ਪੁੱਛਗਿਛ ਅੰਮ੍ਰਿਤਸਰ 'ਚ ਨਹੀਂ ਕੀਤੀ ਜਾਵੇਗੀ। ਸੁਖਬੀਰ ਬਾਦਲ ਨੂੰ ਐੱਸ. ਆਈ. ਟੀ. ਵਲੋਂ 19 ਨਵੰਬਰ ਨੂੰ ਅੰਮ੍ਰਿਤਸਰ ਤਲਬ ਕੀਤਾ ਗਿਆ ਸੀ। ਜਿਸ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਪ੍ਰਧਾਨ ਤੋਂ ਪੁੱਛਗਿਛ ਕਰਨ ਲਈ ਐੱਸ. ਆਈ. ਟੀ. ਨੂੰ ਜਗ੍ਹਾ ਬਦਲਣ ਦੀ ਬੇਨਤੀ ਕੀਤੀ ਗਈ ਸੀ। ਐਤਵਾਰ ਨੂੰ ਹੋਏ ਅੰਮ੍ਰਿਤਸਰ 'ਚ ਬੰਬ ਧਮਾਕੇ ਤੋਂ ਬਾਅਦ ਐੱਸ. ਆਈ. ਟੀ. ਵਲੋਂ ਪੁੱਛਗਿਛ ਲਈ ਸਥਾਨ ਬਦਲ ਦਿੱਤਾ ਗਿਆ ਹੈ। ਹੁਣ ਐੱਸ. ਆਈ. ਟੀ. ਇਹ ਪੁੱਛਗਿਛ ਅੰਮ੍ਰਿਤਸਰ ਦੀ ਬਜਾਏ ਚੰਡੀਗੜ੍ਹ 'ਚ ਕਰੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਦੇ ਨਾਲ-ਨਾਲ ਅਕਾਲੀ ਦਲ ਦੇ ਸੁਪ੍ਰੀਮੋ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਅੰਮ੍ਰਿਤਸਰ ਸੱਦਿਆ ਗਿਆ ਸੀ ਪਰ ਉਮਰ ਦਾ ਹਵਾਲਾ ਦਿੰਦੇ ਹੋਏ ਬਾਅਦ 'ਚ ਐੱਸ. ਆਈ. ਟੀ. ਨੇ ਉਨ੍ਹਾਂ ਨੂੰ ਖੁਦ ਹੀ ਜਗ੍ਹਾ ਦੀ ਚੋਣ ਕਰਨ ਦੀ ਖੁਲ੍ਹ ਦੇ ਦਿੱਤੀ ਸੀ। ਜਿਸ ਪਿੱਛੋਂ ਸ਼ਨੀਵਾਰ ਨੂੰ ਐੱਸ. ਆਈ. ਟੀ. ਵਲੋਂ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ ਤੇ ਹੁਣ 19 ਨਵੰਬਰ ਨੂੰ ਸੁਖਬੀਰ ਬਾਦਲ ਤੋਂ ਪੁੱਛਗਿਛ ਹੋਣੀ ਹੈ।
ਪੰਜਾਬ ਦੇ ਮੰਤਰੀਆਂ ਦੀ ਖਾਲਿਸਤਾਨੀਆਂ ਨਾਲ ਦੋਸਤੀ ਪੈ ਰਹੀ ਹੈ ਮਹਿੰਗੀ : ਆਰ. ਪੀ ਸਿੰਘ
NEXT STORY