ਝਬਾਲ, (ਨਰਿੰਦਰ)- ਬਿਜਲੀ ਬੋਰਡ ਸੇਵਾ ਮੁਕਤ ਕਰਮਚਾਰੀਆਂ ਦੀ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਤਰਨਤਾਰਨ ਵੱਲੋਂ ਨਵੰਬਰ ਮਹੀਨੇ ਦੀ ਪੈਨਸ਼ਨ ਬੈਂਕ ਵਿਚ ਨਾ ਪਾਉਣ ਵਿਰੁੱਧ ਅੱਜ ਸ਼ਹਿਰੀ ਅਤੇ ਦਿਹਾਤੀ ਮੰਡਲ ਵੱਲੋਂ ਰੋਸ ਰੈਲੀ ਕੀਤੀ ਗਈ ਅਤੇ ਪਾਵਰਕਾਮ ਮੈਨੇਜਮੈਂਟ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਸਮੇਂ ਪੈਨਸ਼ਨਰਜ਼ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਵੀ ਸਖਤ ਨਿਖੇਧੀ ਕੀਤੀ। ਰੋਸ ਰੈਲੀ ਦੀ ਅਗਵਾਈ ਕਰਦਿਆਂ ਗੁਰਪ੍ਰੀਤ ਸਿੰਘ ਮੰਨਣ, ਧਨਵੰਤ ਸਿੰਘ ਰੰਧਾਵਾ ਨੇ ਪੈਨਸ਼ਨਰਜ਼ ਸਾਥੀਆਂ ਨੂੰ ਅਪੀਲ ਕੀਤੀ ਕਿ ਜਿੰਨੀ ਦੇਰ ਤੱਕ ਮੈਨੇਜਮੈਟ ਪੈਨਸ਼ਨ ਜਾਰੀ ਨਹੀਂ ਕਰਦੀ, ਓਨੀ ਦੇਰ ਹਰ ਰੋਜ਼ ਸਵੇਰੇ 11 ਤੋਂ 12 ਵਜੇ ਤੱਕ ਗੇਟ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਜੇਕਰ ਮੈਨੇਜਮੈਂਟ ਨੇ 4 ਦਿਨਾਂ ਤੱਕ ਫਿਰ ਵੀ ਪੈਨਸ਼ਨ ਜਾਰੀ ਨਾ ਕੀਤੀ ਤਾਂ ਬਾਜ਼ਾਰਾਂ 'ਚ ਪਾਵਰਕਾਮ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾਣਗੇ ਅਤੇ ਪਾਵਰਕਾਮ ਦੇ ਪੁਤਲੇ ਸਾੜੇ ਜਾਣਗੇ।
ਇਸ ਮੌਕੇ ਗੁਰਪ੍ਰੀਤ ਸਿੰਘ ਮੰਨਣ, ਧਨਵੰਤ ਸਿੰਘ ਰੰਧਾਵਾ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਪਲਾਸੌਰ, ਕਰਤਾਰ ਸਿੰਘ, ਅਵਤਾਰ ਸਿੰਘ, ਸੋਹਨ ਸਿੰਘ ਰੱਖੜਾ, ਗਿਆਨ ਸਿੰਘ, ਕਰਤਾਰ ਸਿੰਘ, ਜੋਗਿੰਦਰ ਸਿੰਘ, ਰਾਜਪਾਲ ਸਿੰਘ, ਬੂਟਾ ਸਿੰਘ, ਜਗਤਾਰ ਸਿੰਘ, ਸੁਖਚੈਨ ਸਿੰਘ, ਨਿਰਮਲ ਸਿੰਘ, ਸੁਰਜੀਤ ਸਿੰਘ, ਕਰਤਾਰ ਸਿੰਘ ਰਟੌਲ ਤੋਂ ਇਲਾਵਾ ਦਲਬੀਰ ਸਿੰਘ ਆਦਿ ਹਾਜ਼ਰ ਸਨ।
ਹੁਣ ਆਨਲਾਈਨ ਮਿਲੇਗੀ ਆਰ. ਟੀ. ਆਈ. ਦੀ ਇਨਫਾਰਮੇਸ਼ਨ
NEXT STORY