ਚੰਡੀਗੜ੍ਹ (ਵਿਜੇ) - ਹੁਣ ਰਾਈਟ ਟੂ ਇਨਫਾਰਮੇਸ਼ਨ (ਆਰ. ਟੀ. ਆਈ.) ਤਹਿਤ ਕੋਈ ਵੀ ਜਾਣਕਾਰੀ ਹਾਸਲ ਕਰਨ ਲਈ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਟਣੇ ਪੈਣਗੇ। ਹੁਣ ਰੈਜ਼ੀਡੈਂਟਸ ਨੂੰ ਚੰਡੀਗੜ੍ਹ ਦੇ ਕਿਸੇ ਵਿਭਾਗ ਦੀ ਜਾਣਕਾਰੀ ਆਰ. ਟੀ. ਆਈ. ਤੋਂ ਹਾਸਲ ਕਰਨ ਲਈ ਸਿਰਫ ਇਕ ਕਲਿੱਕ ਕਰਨਾ ਹੋਵੇਗਾ। ਮੰਗਲਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ 'ਆਰ. ਟੀ. ਆਈ. ਆਨਲਾਈਨ' ਪੋਰਟਲ ਲਾਂਚ ਕੀਤਾ। ਇਸਦੇ ਨਾਲ ਹੀ ਚੰਡੀਗੜ੍ਹ ਭਾਰਤ ਸਰਕਾਰ ਦੇ ਆਰ. ਟੀ. ਆਈ. ਆਨਲਾਈਨ ਪੋਰਟਲ ਨਾਲ ਜੁੜਨ ਵਾਲਾ ਦੇਸ਼ ਦਾ ਪਹਿਲਾ ਰਾਜ/ਯੂ. ਟੀ. ਬਣ ਗਿਆ ਹੈ।
ਇਸ ਮੌਕੇ ਬਦਨੌਰ ਨੇ ਕਿਹਾ ਕਿ ਵਧੀਆ ਸ਼ਾਸਨ ਲਈ ਆਰ. ਟੀ. ਆਈ. ਇਕ ਅਹਿਮ ਜ਼ਰੀਆ ਹੈ। ਸਹੀ ਸਮੇਂ 'ਤੇ ਇਨਫਾਰਮੇਸ਼ਨ ਮਿਲਣ ਨਾਲ ਸੁਸਾਇਟੀ ਦੇ ਸਭ ਤੋਂ ਕਮਜ਼ੋਰ ਵਰਗ ਨੂੰ ਵੀ ਪਬਲਿਕ ਪਾਲਿਸੀ ਤੇ ਐਕਸ਼ਨ ਦੀ ਜਾਣਕਾਰੀ ਮਿਲਦੀ ਰਹੇਗੀ।
ਨਵੇਂ ਸਿਸਟਮ 'ਚ ਆਉਣਗੇ 70 ਵਿਭਾਗ
ਆਰ. ਟੀ. ਆਈ. ਆਨਲਾਈਨ ਸਿਸਟਮ 'ਚ 70 ਤੋਂ ਜ਼ਿਆਦਾ ਵਿਭਾਗ ਆਉਣਗੇ। ਇਨ੍ਹਾਂ 'ਚ ਨਗਰ ਨਿਗਮ ਤੇ ਚੰਡੀਗੜ੍ਹ ਹਾਊਸਿੰਗ ਬੋਰਡ ਵੀ ਸ਼ਾਮਲ ਹੈ। ਸਿਟੀਜ਼ਨਸ ਨੂੰ ਪੈਮੈਂਟ ਦੇ ਆਪਸ਼ਨ ਵੀ ਦਿੱਤੇ ਗਏ ਹਨ। ਇਨ੍ਹਾਂ 'ਚ ਡੈਬਿਟ, ਕ੍ਰੈਡਿਟ ਕਾਰਡ ਤੇ ਐੱਸ. ਬੀ. ਆਈ. ਨੈੱਟ ਬੈਂਕਿੰਗ ਵੀ ਸ਼ਾਮਲ ਹਨ। ਬੀ. ਪੀ. ਐੱਲ. ਕੈਟਾਗਰੀ ਤੋਂ ਕੋਈ ਆਰ. ਟੀ. ਆਈ. ਫੀਸ ਨਹੀਂ ਲਈ ਜਾਏਗੀ। ਪੋਰਟਲ ਨੂੰ ਆਰ. ਟੀ. ਆਈ. ਐਕਟ 2005 ਤਹਿਤ ਤਿਆਰ ਕੀਤਾ ਗਿਆ ਹੈ। ਸਿਟੀਜ਼ਨਸ ਇਸ ਲਈ https://rtionline.gov.in 'ਤੇ ਵਿਜ਼ਿਟ ਕਰ ਸਕਦੇ ਹਨ।
ਆਰ. ਟੀ. ਆਈ. ਨਾਲ ਵਧੀਆ ਸ਼ਾਸਨ ਨੂੰ ਪ੍ਰਮੋਟ ਕੀਤਾ ਜਾ ਸਕੇਗਾ : ਪਰਿਮਲ ਰਾਏ
ਪ੍ਰਸ਼ਾਸਕ ਦੇ ਸਲਾਹਕਾਰ ਪਰਿਮਲ ਰਾਏ ਨੇ ਕਿਹਾ ਕਿ ਆਰ. ਟੀ. ਆਈ. ਨਾਲ ਪਾਰਦਰਸ਼ਿਤਾ, ਐਕਾਊਂਟੇਬਿਲਟੀ ਤੇ ਪਾਰਟੀਸਿਪੇਸ਼ਨ ਹੋਣ ਨਾਲ ਵਧੀਆ ਸ਼ਾਸਨ ਨੂੰ ਪ੍ਰਮੋਟ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸੇ ਸਾਲ ਪ੍ਰਸ਼ਾਸਨ ਨੇ ਆਨਲਾਈਨ ਗ੍ਰੀਵੈਂਸ ਦੀ ਵੀ ਸਹੂਲਤ ਸ਼ੁਰੂ ਕੀਤੀ ਹੈ। ਇਸ ਮੌਕੇ ਸੈਕਟਰੀ ਇਨਫਾਰਮੇਸ਼ਨ ਟੈਕਨਾਲੋਜੀ ਅਜਾਏ ਕੁਮਾਰ ਸਿਨ੍ਹਾ, ਸਪੈਸ਼ਲ ਸੈਕਟਰੀ ਆਈ. ਟੀ. ਜਤਿੰਦਰ ਯਾਦਵ ਤੇ ਡਾਇਰੈਕਟਰ ਆਈ. ਟੀ. ਅਰਜੁਨ ਸ਼ਰਮਾ ਵੀ ਮੌਜੂਦ ਸਨ।
ਏਜੰਟਾਂ ਦੀ ਠੱਗੀ ਦੇ ਸ਼ਿਕਾਰ 5 ਨੌਜਵਾਨ ਦੁਬਈ ਤੋਂ ਪਰਤੇ
NEXT STORY