ਹੁਸ਼ਿਆਰਪੁਰ, (ਜਸਵਿੰਦਰਜੀਤ)- ਪਿੰਡ ਮੂੰਡੀਆਂ ਰੰਘੜਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਬੰਦ ਕਰਨ ਦੇ ਵਿਰੋਧ ਵਿਚ ਪਿੰਡ ਵਾਸੀਆਂ ਦਾ ਇਕ ਭਾਰੀ ਇਕੱਠ ਪਿੰਡ ਦੇ ਸਰਪੰਚ ਸੁਖਚੈਨ ਸਿੰਘ ਦੀ ਅਗਵਾਈ ਵਿਚ ਹੋਇਆ, ਜਿਸ ਵਿਚ ਸਰਕਾਰ ਦੇ ਉਕਤ ਫੈਸਲੇ ਦੀ ਨਿਖੇਧੀ ਕੀਤੀ ਗਈ । ਉਨ੍ਹਾਂ ਕਿਹਾ ਕਿ ਸਰਕਾਰ ਨੇ ਗਰੀਬ ਵਰਗ ਦੇ ਲੋਕਾਂ ਨੂੰ ਘਰਾਂ ਦੇ ਨੇੜੇ ਮਿਲ ਰਹੀ ਸਿੱਖਿਆ ਦੀ ਮੁਫ਼ਤ ਸਹੂਲਤ ਨੂੰ ਬੰਦ ਕਰਨ ਲਈ ਪ੍ਰਾਈਵੇਟ ਸਕੂਲਾਂ ਨੂੰ ਫਾਇਦਾ ਦੇਣ ਦੀ ਸੋਚੀ-ਸਮਝੀ ਨੀਤੀ ਤਹਿਤ ਉਕਤ ਫੈਸਲਾ ਲਿਆ ਹੈ। ਪਰ ਪਿੰਡ ਵਾਸੀ ਸਕੂਲ ਨੂੰ ਕਿਸੇ ਵੀ ਕੀਮਤ 'ਤੇ ਬੰਦ ਨਹੀਂ ਕਰਨ ਦੇਣਗੇ। ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਤਨਾਮ ਸਿੰਘ, ਅਵਤਾਰ ਸਿੰਘ, ਸੁਰਜੀਤ ਕੌਰ, ਹਰਪ੍ਰੀਤ ਕੌਰ, ਮੀਨਾ ਰਾਣੀ, ਮਨਜੀਤ ਕੌਰ, ਆਸ਼ਾ ਰਾਣੀ, ਬਲਵੀਰ ਕੌਰ, ਵੀਨਾ ਰਾਣੀ, ਕੁਲਜੀਤ, ਧਨਵੰਤ, ਮੁਨੀਰ ਨਈਅਰ ਆਦਿ ਹਾਜ਼ਰ ਸਨ ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਧਰਨਾ
NEXT STORY