ਕੋਟ ਈਸੇ ਖਾਂ, (ਗਰੋਵਰ, ਸੰਜੀਵ)- ਕਸਬਾ ਕੋਟ ਈਸੇ ਖਾਂ 'ਚ ਗੁਰੂ ਨਾਨਕ ਛੋਟਾ ਹਾਥੀ ਟੈਂਪੂ ਯੂਨੀਅਨ ਦੀ ਇਕ ਅਹਿਮ ਮੀਟਿੰਗ ਮੋਗਾ ਰੋਡ ਵਿਖੇ ਹੋਈ, ਜਿਸ 'ਚ ਯੂਨੀਅਨ ਦੇ ਮੈਂਬਰਾਂ ਨੇ ਆਪਣਾ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਤਕਰੀਬਨ ਪਿਛਲੇ ਤਿੰਨ ਸਾਲਾਂ ਤੋਂ ਅਸੀਂ ਛੋਟਾ ਹਾਥੀ ਟੈਂਪੂ ਯੂਨੀਅਨ ਵਾਲੇ ਇਨ੍ਹਾਂ ਜੁਗਾੜੀਆਂ, ਜੋ ਕਿ ਮੋਟਰਸਾਈਕਲਾਂ, ਸਕੂਟਰੀਆਂ ਮਗਰ ਰੇਹੜੇ ਲਾ ਕੇ ਭਾਰ ਢੋਅ ਰਹੇ ਹਨ, ਵਿਰੁੱਧ ਲੜਾਈ ਲੜ ਰਹੇ ਹਾਂ, ਜੋ ਸਾਡੀ ਰੋਟੀ ਉੱਪਰ ਲੱਤ ਮਾਰ ਰਹੇ ਹਨ। ਉਨ੍ਹਾਂ ਕੋਲ ਕੋਈ ਪਰਮਿਟ ਨਹੀਂ, ਨਾ ਹੀ ਉਹ ਸਰਕਾਰ ਨੂੰ ਕੋਈ ਟੈਕਸ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਮਿਲਣ ਵਾਲਾ ਸਾਰਾ ਭਾਰ ਦਾ ਕੰਮ ਉਹ ਸਾਡੇ ਕੋਲੋਂ ਖੋਹ ਕੇ ਲੈ ਗਏ ਹਨ, ਜਿਸ ਲਈ ਅਸੀਂ ਪਿਛਲੇ ਤਿੰਨ ਸਾਲਾਂ 'ਚ ਕਈ ਵਾਰ ਡੀ. ਟੀ. ਓ., ਐੱਸ. ਡੀ. ਐੱਮ. ਤੇ ਕਈ ਹੋਰ ਸਬੰਧਤ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਪਰ ਕਿਸੇ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਸਬਾ ਕੋਟ ਈਸੇ ਖਾਂ ਦੇ ਪਿਛਲੇ ਤਿੰਨ ਸਾਲਾਂ 'ਚ ਜਿੰਨੇ ਵੀ ਐੱਸ. ਐੱਚ. ਓ. ਆਏ, ਉਨ੍ਹਾਂ ਨੂੰ ਵੀ ਸ਼ਿਕਾਇਤਾਂ ਕੀਤੀਆਂ ਪਰ ਅੱਜ ਤੱਕ ਕੋਈ ਹੱਲ ਨਹੀਂ ਨਿਕਲਿਆ।
ਉਨ੍ਹਾਂ ਦੱਸਿਆ ਕਿ ਹੁਣ ਕਸਬੇ 'ਚ ਨਵੇਂ ਆਏ ਐੱਸ. ਐੱਚ. ਓ. ਨਾਲ ਵੀ ਅਸੀਂ ਕੱਲ ਇਸ ਬਾਰੇ ਗੱਲ ਕੀਤੀ ਹੈ, ਜੇਕਰ ਉਨ੍ਹਾਂ ਨੇ ਵੀ ਆਉਂਦੇ ਦਿਨਾਂ 'ਚ ਸਾਨੂੰ ਇਸ ਦਾ ਕੋਈ ਪੁਖਤਾ ਹੱਲ ਨਾ ਕਰ ਕੇ ਦਿੱਤਾ ਤਾਂ ਮਜਬੂਰਨ ਸਾਨੂੰ ਸੰਘਰਸ਼ ਦਾ ਰਾਹ ਚੁਣਨਾ ਪਵੇਗਾ। ਇਸ ਮੌਕੇ ਅਸ਼ੋਕ ਕੁਮਾਰ, ਪਵਨ ਕੁਮਾਰ, ਸਰਬਜੀਤ, ਪ੍ਰਦੀਪ ਸਿੰਘ, ਗੋਬਿੰਦਾ, ਸੁੱਖਾ ਸਿੰਘ, ਪ੍ਰਤੀਮ ਸਿੰਘ, ਜੱਗਾ ਸਿੰਘ, ਬਲਜੀਤ ਸਿੰਘ, ਤਾਰਾ ਸਿੰਘ ਆਦਿ ਹਾਜ਼ਰ ਸਨ।
ਪੰਜਾਬ ਦਾ ਬੇੜਾ ਗਰਕ ਕਰਨ 'ਚ ਸੂਬੇ ਦੇ ਵਿੱਤ ਮੰਤਰੀ ਦਾ ਅਹਿਮ ਰੋਲ
NEXT STORY