ਜਲੰਧਰ (ਮਹੇਸ਼)-ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਫੋਲੜੀਵਾਲ ’ਚ ਬਰਗਰ ਪਸੰਦ ਨਾ ਆਉਣ ’ਤੇ ਕਾਦੀਆਂਵਾਲੀ ਪਿੰਡ ਦੇ ਰਹਿਣ ਵਾਲੇ ਵਿਨੋਦ ਕੁਮਾਰ ਬਿਲਾ ਨੇ ਆਪਣੀ ਪਿਸਤੌਲ ਕੱਢ ਲਈ ਅਤੇ ਬਰਗਰ ਦੀ ਰੇਹੜੀ ਲਾਉਣ ਵਾਲੇ ਪਿੰਡ ਫੋਲੜੀਵਾਲ ਦੇ ਹੀ ਰਹਿਣ ਵਾਲੇ ਰਵੀ ਮਸੀਹ ਪੁਤਰ ਪੀਟਰ ਮਸੀਹ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ, ਜਿਸ ਨੂੰ ਲੈ ਕੇ ਥਾਣਾ ਸਦਰ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਬਲਵੀਰ ਕੁਮਾਰ ਕਾਲਾ ਦੇ ਬੇਟੇ ਵਿਨੋਦ ਕੁਮਾਰ ਬਿੱਲਾ ਸਮੇਤ 3 ਲੋਕਾਂ ’ਤੇ ਇਰਾਦਾ ਕਤਲ ਅਤੇ ਆਰਮਜ਼ ਐਕਟ ਸਮੇਤ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ ਕੇਸ ਦੇ ਦਰਜ ਕੀਤੇ ਜਾਣ ਦੀ ਪੁਸ਼ਟੀ ਉਕਤ ਮਾਮਲੇ ਦੀ ਜਾਂਚ ਕਰ ਰਹੇ ਜਲੰਧਰ ਹਾਈਟਸ ਪੁਲਸ ਚੌਕੀ ਦੇ ਮੁਖੀ ਜਸਵੀਰ ਚੰਦ ਜੱਸੀ ਨੇ ਕੀਤੀ ਹੈ, ਜੋ ਕਿ ਘਟਨਾ ਦੇ ਤੁਰੰਤ ਬਾਅਦ ਸਾਥੀ ਪੁਲਸ ਕਰਮਚਾਰੀਆਂ ਸਮੇਤ ਮੌਕੇ ’ਤੇ ਪਹੁੰਚ ਗਏ ਸਨ।
ਇਹ ਵੀ ਪੜ੍ਹੋ: ਗੜ੍ਹਸ਼ੰਕਰ ਪੁੱਜੇ ਦੀਪ ਸਿੱਧੂ ਬੋਲੇ, ਨੌਜਵਾਨ ਤੇ ਬਜ਼ੁਰਗ ਏਕੇ 'ਚ ਚੱਲਣ ਤਾਂ ਸਰਕਾਰ ਟਿਕ ਨਹੀਂ ਸਕਦੀ
ਪੁਲਸ ਮੁਤਾਬਕ ਰਵੀ ਮਸੀਹ ਨੇ ਆਪਣੇ ਦਿੱਤੇ ਬਿਆਨਾਂ ’ਚ ਕਿਹਾ ਕਿ ਉਸ ਨੇ ਸ਼ਾਮ ਕਰੀਬ ਸਵਾ 7 ਵਜੇ ਪਿੰਡ ਹੀ ਪਿੱਪਲ ਥੱਲੇ ਆਪਣੀ ਬਰਗਰ ਦੀ ਰੇਹੜੀ ਲਾਈ ਹੋਈ ਸੀ। ਇਸ ਦੌਰਾਨ ਬਿੱਲਾ ਅਤੇ ਉਸ ਦਾ ਇਕ ਹੋਰ ਸਾਥਾ ਰੇਹੜੀ ’ਤੇ ਆਇਆ ਅਤੇ ਉਸ ਨੂੰ ਉਨ੍ਹਾਂ ਬਰਗਰ ਦੇ ਦਿੱਤਾ। ਬਰਗਰ ਪਸੰਦ ਨਾ ਆਉਣ ’ਤੇ ਬਿੱਲਾ ਨੇ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਹਿਸ ਕਰਦੇ ਹੋਏ ਉਥੋਂ ਦੋਵੇਂ ਚਲੇ ਗਏ। ਕੁਝ ਦੇਰ ਬਾਅਦ ਹੀ ਬਿੱਲਾ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਗੱਡੀ ’ਚ ਸਵਾਰ ਹੋ ਕੇ ਉਥੇ ਆ ਗਿਆ। ਆਉਂਦੇ ਹੀ ਬਿੱਲਾ ਨੇ ਆਪਣੀ ਪਿਸਤੌਲ ਕੱਢ ਲਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਕਹਿਣ ਲੱਗਾ ਕਿ ਹੁਣ ਉਸ ਨੇ ਉਸ ਦਾ ਕੰਮ ਖ਼ਤਮ ਕਰ ਦੇਣਾ ਹੈ।
ਇਹ ਵੀ ਪੜ੍ਹੋ: ਆਪਣੀ ਹੀ ਪਾਰਟੀ ਖ਼ਿਲਾਫ਼ ਅਸ਼ਵਨੀ ਸੇਖੜੀ ਨੇ ਮੁੜ ਖੋਲ੍ਹਿਆ ਮੋਰਚਾ, ਦਿੱਤਾ ਵੱਡਾ ਬਿਆਨ
ਰਵੀ ਮਸੀਹ ਨੇ ਕਿਹਾ ਕਿ ਉਹ ਆਪਣੀ ਜਾਨ ਖ਼ਤਰੇ ’ਚ ਵੇਖਦੇ ਹੋਏ ਉਥੋਂ ਭੱਜ ਗਿਆ। ਬਿੱਲਾ ਅਤੇ ਉਸ ਦੇ ਸਾਥੀਆਂ ਨੇ ਉਸ ਦਾ ਪਿੱਛਾ ਕੀਤਾ ਪਰ ਲੋਕਾਂ ਦੀ ਭੀੜ ਇਕੱਠੀ ਹੋਣ ’ਤੇ ਹਮਲਾਵਰ ਉਥੋਂ ਭੱਜ ਗਏ। ਰਵੀ ਨੇ ਕਿਹਾ ਕਿ ਹਮਲਾਵਰਾਂ ਨੇ ਉਸ ਦੀ ਰੇਹੜੀ ਵੀ ਭੰਨ ਦਿੱਤੀ। ਰਵੀ ਨੇ ਮੌਕੇ ’ਤੇ ਬਣੀ ਵੀਡੀਓ ਵੀ ਪੁਲਸ ਨੂੰ ਸੌਂਪ ਦਿੱਤੀ ਹੈ। ਜਲੰਧਰ ਹਾਈਟਸ ਪੁਲਸ ਚੌਕੀ ਇਚਾਰਜ ਮੁਖੀ ਜਸਵੀਰ ਚੰਦ ਜੱਜੀ ਨੇ ਕਿਹਾ ਕਿ ਪੁਲਸ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ: ਸੇਵਾਮੁਕਤੀ ਦਾ ਮਿਲਿਆ ਤੋਹਫ਼ਾ, ਈ. ਡੀ. ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਹੋਏ ਚਾਰਜਸ਼ੀਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਘੰਟੇ ਭਰ ’ਚ ਖਤਮ ਹੋਈ 'ਪੰਜਾਬ ਕੈਬਨਿਟ' ਦੀ ਬੈਠਕ, ਚਰਚਾਵਾਂ ਤੱਕ ਸੀਮਤ ਰਿਹਾ ਨੌਕਰੀਆਂ ਦਾ ਏਜੰਡਾ
NEXT STORY