ਲੁਧਿਆਣਾ : ਲੁਧਿਆਣਾ 'ਚ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਛੁੱਟੀ ਲੈ ਕੇ ਆਪਣੇ ਚਾਚੇ ਦੇ ਮੁੰਡੇ ਦਾ ਵਿਆਹ ਦੇਖਣ ਲਈ ਆਏ ਫ਼ੌਜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਦਰਅਸਲ ਫ਼ੌਜੀ ਮਲਕੀਤ ਸਿੰਘ ਦੇ ਚਾਚੇ ਦੇ ਮੁੰਡੇ ਦਾ ਵਿਆਹ ਸੀ। ਉਹ ਇਕ ਦਿਨ ਪਹਿਲਾਂ ਹੀ ਵਿਆਹ ਲਈ ਛੁੱਟੀ ਲੈ ਕੇ ਆਇਆ ਸੀ ਅਤੇ ਪਿੰਡ ਫੁੱਲਾਂਵਾਲ ਭਰਾ ਦੀ ਜਾਗੋ 'ਤੇ ਗਿਆ ਸੀ। ਜਾਗੋ ਦੌਰਾਨ ਭੰਗੜਾ ਪਾਉਣ ਦੌਰਾਨ ਉਸ ਦਾ ਮੋਢਾ ਕਿਸੇ ਮੁੰਡੇ ਨਾਲ ਲੱਗ ਗਿਆ ਤਾਂ ਇਸ ਗੱਲ ਨੂੰ ਲੈ ਕੇ ਪੰਗਾ ਖੜ੍ਹਾ ਹੋ ਗਿਆ।
ਇਹ ਵੀ ਪੜ੍ਹੋ : ਪਤੀ ਹੱਥੋਂ ਪਾਣੀ ਪੀ ਵਰਤ ਖੋਲ੍ਹਣ ਹੀ ਲੱਗੀ ਸੀ ਕਿ ਅੱਖਾਂ ਸਾਹਮਣੇ ਉੱਜੜਿਆ ਸੁਹਾਗ, ਗਸ਼ ਖਾ ਡਿੱਗੀ ਪਤਨੀ
ਇਸ ਮਗਰੋਂ ਝਗੜਾ ਕਰਨ ਵਾਲੇ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਤੇਜ਼ਧਾਰ ਹਥਿਆਰ ਨਾਲ ਫ਼ੌਜੀ 'ਤੇ ਵਾਰ ਕਰ ਦਿੱਤਾ, ਜਿਸ ਕਾਰਨ ਫ਼ੌਜੀ ਦੀ ਮੌਤ ਹੋ ਗਈ। ਫਿਲਹਾਲ ਫ਼ੌਜੀ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 9 ਮਹੀਨੇ ਦੀ ਧੀ ਛੱਡ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਕਰਵਾਚੌਥ 'ਤੇ ਪਤਨੀ ਨੂੰ ਛੁਰੇ ਨਾਲ ਦਿੱਤੀ ਰੂਹ ਕੰਬਾਊ ਮੌਤ, ਇੱਕੋ ਵਾਰ 'ਚ ਕੀਤਾ ਕੰਮ ਤਮਾਮ
ਉਕਤ ਸਾਰੀ ਵਾਰਦਾਤ ਵਾਲੀ ਥਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਪੁਲਸ ਜਾਂਚ 'ਚ ਲੱਗ ਗਈ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਨੇ ਦੁਬਾਰਾ ਓਪਨ ਕੀਤੇ ਵੀਜ਼ੇ, ਹੁਣ ਪਾ ਸਕਦੇ ਹੋ 3 ਸਾਲ ਦਾ ਵਰਕ ਪਰਮਿਟ
NEXT STORY