ਜਲੰਧਰ— ਦੇਸ਼ ਦੀ ਸਰਕਰਾ ਦੇ ਗਠਨ ਸਮੇਂ ਪੰਜਾਬ ਤੋਂ ਐੱਮ.ਪੀ. ਬਣੀ ਹਰਸਿਮਰਤ ਬਾਦਲ ਦੀ ਰਾਹ 'ਤੇ ਪੰਜਾਬ ਤੋਂ ਐੱਮ.ਪੀ. ਚੁਣੇ ਗਏ ਸੋਮ ਪ੍ਰਕਾਸ਼ ਨੇ ਵੀ ਪੰਜਾਬੀ ਜਾਂ ਹਿੰਦੀ ਦੀ ਬਜਾਏ ਅੰਗਰੇਜ਼ੀ ਭਾਸ਼ਾ 'ਚ ਕੈਬਨਿਟ ਰਾਜ ਮੰਤਰੀ ਵਜੋਂ ਸਹੁੰ ਚੁੱਕੀ।
ਕੌਣ ਹਨ ਸੋਮ ਪ੍ਰਕਾਸ਼
3 ਅਪ੍ਰੈਲ 1949 ਨੂੰ ਜਨਮੇ ਸੋਮ ਪ੍ਰਕਾਸ਼ ਨੇ ਆਈ.ਏ.ਐੱਸ. ਬਣਨ ਤੋਂ ਬਾਅਦ 1972 'ਚ ਪੰਜਾਬ ਰਾਜ ਯੋਜਨਾ ਬੋਰਡ 'ਚ ਰਿਸਰਚ ਅਫਸਰ ਦੇ ਰੂਪ 'ਚ ਕੰਮ ਕੀਤਾ। ਉਹ 1980 ਤੱਕ ਇਸ ਅਹੁਦੇ 'ਤੇ ਬਣੇ ਰਹੇ। ਇਸ ਤੋਂ ਬਾਅਦ ਉਹ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ 'ਚ ਤਾਇਨਾਤ ਰਹੇ। ਸੋਮ ਪ੍ਰਕਾਸ਼ ਪੰਜਾਬ ਯੂਨੀਵਰਸਿਟੀ ਤੋਂ ਅਰਥਸ਼ਾਸਤਰ 'ਚ ਐੱਮ.ਏ. ਹਨ। ਸੋਮ ਪ੍ਰਕਾਸ਼ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਡਿਪਟੀ ਕਮਿਸ਼ਨਰ ਰਹੇ। ਉਹ ਪੰਜਾਬ ਦੇ ਲੇਬਰ ਕਮਿਸ਼ਨਰ ਵੀ ਰਹੇ। ਉਨ੍ਹਾਂ ਨੇ ਮੋਹਾਲੀ ਦੇ ਮੁੱਖ ਪ੍ਰਸ਼ਾਸਕ ਦੇ ਤੌਰ 'ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ।
ਸੋਮ ਪ੍ਰਕਾਸ਼ ਮਾਰਚ 2012 'ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਫਗਵਾੜਾ ਸੀਟ ਤੋਂ ਜਿੱਤ ਕੇ ਵਿਧਾਇਕ ਬਣੇ ਤੇ ਬਾਦਲ ਸਰਕਾਰ 'ਚ ਮੁੱਖ ਸੰਸਦੀ ਸਕੱਤਰ ਰਹੇ। 2017 'ਚ ਉਹ ਇਕ ਵਾਰ ਫਿਰ ਵਿਧਾਇਕ ਚੁਣੇ ਗਏ। ਵਿਧਾਇਕ ਰਹਿੰਦੇ ਹੋਏ ਉਨ੍ਹਾਂ ਨੇ ਹੁਸ਼ਿਆਰਪੁਰ ਤੋਂ ਲੋਕਸਭਾ ਚੋਣ ਲੜੀ ਤੇ ਜਿੱਤ ਦਰਜ ਕੀਤੀ।
ਸ੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਸੀਟ ਹਾਰੋ ਤੇ ਬਣੋ ਕੇਂਦਰੀ ਮੰਤਰੀ
NEXT STORY