ਸਾਹਨੇਵਾਲ (ਜ.ਬ.) : ਇੱਥੇ ਥਾਣਾ ਸਾਹਨੇਵਾਲ ਅਧੀਨ ਆਉਂਦੇ ਜੁਗਿਆਣਾ ਦੇ ਇਕ ਵਿਹੜੇ ’ਚ ਸਹੁਰੇ ਪਰਿਵਾਰ ਵੱਲੋਂ ਆਪਣੇ ਹੀ ਜਵਾਈ ਦਾ ਕਥਿਤ ਤੌਰ ’ਤੇ ਜ਼ਬਰਦਸਤੀ ਜ਼ਹਿਰ ਪਿਆ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਵਾਈ ਦੀ ਮੌਤ ਤੋਂ ਬਾਅਦ ਪਤਨੀ ਅਤੇ ਸਹੁਰਾ ਪਰਿਵਾਰ ਫ਼ਰਾਰ ਹੈ। ਥਾਣਾ ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ। ਜਾਂਚ ਅਧਿਕਾਰੀ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕ ਰਜਨੀਸ਼ (32) ਦੇ ਪਿਤਾ ਰਾਜਾ ਰਾਮ ਪੁੱਤਰ ਚਿੰਤਾ ਪ੍ਰਸ਼ਾਦ ਵਾਸੀ ਰਾਗੋਰਾਮਪੁਰ, ਹਰਦੋਈ (ਯੂ.ਪੀ.) ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਵਿਆਹ ਕਰੀਬ ਢਾਈ ਕੁ ਸਾਲ ਪਹਿਲਾਂ ਪੂਜਾ ਪੁੱਤਰੀ ਸਤੀ ਰਾਮ ਵਾਸੀ ਗੁਜਰਾਈ, ਹਰਦੋਸ਼ੀ (ਯੂ. ਪੀ.) ਨਾਲ ਹੋਇਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਗੈਂਗਸਟਰ ਗੋਲਡੀ ਬਰਾੜ ਨੇ ਲਈ ਕੋਟਕਪੂਰਾ 'ਚ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ, ਪਾਈ ਪੋਸਟ
ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਰਜਨੀਸ਼ ਆਪਣੀ ਪਤਨੀ ਪੂਜਾ ਨਾਲ ਜੁਗਿਆਣਾ ਦੇ ਫਰਮੋਜ਼ ਦੇ ਵਿਹੜੇ ’ਚ ਕਿਰਾਏ ਦੇ ਕਮਰੇ ’ਚ ਰਹਿਣ ਲੱਗਾ ਸੀ। ਉਸ ਦਾ ਸਹੁਰਾ ਪਰਿਵਾਰ ਵੀ ਨਜ਼ਦੀਕ ਹੀ ਕਿਰਾਏ ’ਤੇ ਰਹਿ ਰਿਹਾ ਸੀ। ਰਜਨੀਸ਼ ਦਾ ਇਕ ਢਾਈ ਮਹੀਨੇ ਦਾ ਬੱਚਾ ਵੀ ਹੈ। ਮ੍ਰਿਤਕ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਕੁੱਝ ਸਮੇਂ ਤੋਂ ਰਜਨੀਸ਼ ਦਾ ਸਹੁਰਾ ਪਰਿਵਾਰ ਉਸ ਨੂੰ ਕਾਫੀ ਤੰਗ-ਪਰੇਸ਼ਾਨ ਕਰ ਰਿਹਾ ਸੀ, ਜਿਨ੍ਹਾਂ ਦਾ ਪੰਚਾਇਤੀ ਰਾਜ਼ੀਨਾਮਾ ਵੀ ਕਰਵਾਇਆ ਗਿਆ ਸੀ। ਬੀਤੀ 6 ਨਵੰਬਰ ਨੂੰ ਸਵੇਰੇ ਕਰੀਬ 11-12 ਵਜੇ ਰਜਨੀਸ਼ ਨੇ ਆਪਣੇ ਪਿਤਾ ਨੂੰ ਫੋਨ ਕਰ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੇ ਹੱਥ ਕੱਪੜੇ ਨਾਲ ਬੰਨ੍ਹ ਕੇ ਜ਼ਬਰਦਸਤੀ ਉਸ ਨੂੰ ਜ਼ਹਿਰ ਪਿਆ ਦਿੱਤਾ ਹੈ, ਉਸ ਨੂੰ ਬਚਾਅ ਲਵੋ। ਇਸ ਤੋਂ ਬਾਅਦ ਰਾਜਾ ਰਾਮ ਨੇ ਢੰਡਾਰੀ ਰਹਿੰਦੇ ਆਪਣੇ ਪੁੱਤਰ ਨੂੰ ਫੋਨ ਕਰ ਕੇ ਰਜਨੀਸ਼ ਕੋਲ ਭੇਜਿਆ। ਤੁਰੰਤ ਰਜਨੀਸ਼ ਨੂੰ ਪਹਿਲਾਂ ਸਾਹਨੇਵਾਲ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ। ਬੀਤੀ 7 ਨਵੰਬਰ ਨੂੰ ਰਜਨੀਸ਼ ਨੇ ਇਲਾਜ ਦੌਰਾਨ ਹਸਪਤਾਲ ’ਚ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਸਹੁਰੇ ਸਤੀ ਰਾਮ, ਸਾਲੇ ਦੀਪੂ, ਸੱਸ ਅਤੇ ਪਤਨੀ ਪੂਜਾ ਸਮੇਤ ਉਸ ਦੇ ਮਾਮੇ ਦੇ ਮੁੰਡੇ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੂੰਹ 'ਤੇ ਕੱਪੜਾ ਬੰਨ੍ਹ ਘਰ 'ਚ ਵੜੇ 3 ਨੌਜਵਾਨ, ਬਜ਼ੁਰਗ ਔਰਤ ਨੂੰ ਕਮਰੇ 'ਚ ਘੜੀਸ ਬੰਨ੍ਹੇ ਹੱਥ-ਪੈਰ ਤੇ ਫਿਰ...
ਪਿਤਾ ਨੂੰ ਕੀਤੀ ਫੋਨ ਕਾਲ ਬਣੀ ਸਬੂਤ
ਸਹੁਰੇ ਪਰਿਵਾਰ ਵੱਲੋਂ ਜ਼ਹਿਰ ਦੇਣ ਤੋਂ ਬਾਅਦ ਰਜਨੀਸ਼ ਨੇ ਆਪਣੇ ਪਿਤਾ ਨੂੰ ਫੋਨ ਕਰ ਕੇ ਮਦਦ ਮੰਗੀ, ਜੋ ਮ੍ਰਿਤਕ ਦੇ ਪਿਤਾ ਦੇ ਫੋਨ ’ਚ ਰਿਕਾਰਡ ਹੋ ਗਈ। ਇਸ ’ਚ ਰਜਨੀਸ਼ ਨੇ ਖ਼ੁਲਾਸਾ ਕੀਤਾ ਕਿ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਨੇ ਉਸ ਨੂੰ ਜ਼ਹਿਰ ਦੇ ਦਿੱਤਾ ਹੈ ਅਤੇ ਉਹ ਸਾਰੇ ਮਿਲੇ ਹੋਏ ਹਨ। ਰਜਨੀਸ਼ ਦਾ ਸਹੁਰਾ ਪਰਿਵਾਰ ਪਹਿਲਾਂ ਵੀ ਉਸ ਨੂੰ ਮਾਨਸਿਕ ਤੌਰ ’ਤੇ ਕਾਫੀ ਪਰੇਸ਼ਾਨ ਕਰਦਾ ਸੀ, ਜਿਸ ਦਾ ਰਜਨੀਸ਼ ਵੱਲੋਂ ਵਿਰੋਧ ਕੀਤਾ ਜਾਂਦਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਲੰਧਰ ਜ਼ਿਲ੍ਹੇ 'ਚ ਵੱਧਣ ਲੱਗਾ ਡੇਂਗੂ ਦਾ ਕਹਿਰ, ਇਕ ਦਿਨ 'ਚ ਦੋ ਦਰਜਨ ਤੋਂ ਵਧੇਰੇ ਲੋਕਾਂ ਦੀ ਰਿਪੋਰਟ ਪਾਜ਼ੇਟਿਵ
NEXT STORY