ਜਲੰਧਰ (ਬਿਊਰੋ)– ਸੋਸ਼ਲ ਮੀਡੀਆ ’ਤੇ ਪੰਜਾਬੀ ਕਲਾਕਾਰਾਂ ਵਲੋਂ ਕਿਸਾਨ ਅੰਦੋਲਨ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਕਲਾਕਾਰਾਂ ਵਲੋਂ ਜ਼ਮੀਨੀ ਪੱਧਰ ਦੀ ਕਿਸਾਨਾਂ ਦੀ ਲੜਾਈ ਨੂੰ ਸੋਸ਼ਲ ਮੀਡੀਆ ਰਾਹੀਂ ਘਰ-ਘਰ ਪਹੁੰਚਾਉਣ ’ਚ ਮਿਹਨਤ ਕੀਤੀ ਜਾ ਰਹੀ ਹੈ।
ਅਜਿਹੀ ਹੀ ਇਕ ਅਦਾਕਾਰਾ ਵੀ ਕਿਸਾਨ ਅੰਦੋਲਨ ਦਾ ਰੱਜ ਕੇ ਸਮਰਥਨ ਕਰ ਰਹੀ ਹੈ, ਜਿਸ ਦਾ ਨਾਂ ਹੈ ਸੋਨਮ ਬਾਜਵਾ। ਸੋਨਮ ਬਾਜਵਾ ਲਗਾਤਾਰ ਸੋਸ਼ਲ ਮੀਡੀਆ ’ਤੇ ਕੁਝ ਨਾ ਕੁਝ ਕਿਸਾਨ ਮਸਲਿਆਂ ਸਬੰਧੀ ਪੋਸਟ ਕਰਦੀ ਰਹਿੰਦੀ ਹੈ। ਹਾਲ ਹੀ ’ਚ ਉਸ ਨੇ ਕਿਸਾਨਾਂ ਵਲੋਂ ਪਿੱਜ਼ਾ ਖਾਣ ’ਤੇ ਕੁਝ ਲੋਕਾਂ ਵਲੋਂ ਚੁੱਕੇ ਸਵਾਲਾਂ ਦਾ ਜਵਾਬ ਆਪਣੇ ਤਿੱਖੇ ਸ਼ਬਦਾਂ ’ਚ ਦਿੱਤਾ ਹੈ।
ਸੋਨਮ ਬਾਜਵਾ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਲਿਖਿਆ ਹੈ, ‘ਜੇ ਕਿਸਾਨ ਥਾਲੀ ’ਚ ਖਾਣੇ ਦੀ ਘਾਟ ਕਾਰਨ ਖੁਦਕੁਸ਼ੀ ਕਰਦਾ ਹੈ ਤੇ ਇਸ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਕਿਸਾਨਾਂ ਵਲੋਂ ਪਿੱਜ਼ਾ ਖਾਣ ’ਤੇ ਵੀ ਤੁਹਾਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ।’
ਦੱਸਣਯੋਗ ਹੈ ਕਿ ਇਸ ਮਸਲੇ ’ਤੇ ਦਿਲਜੀਤ ਦੋਸਾਂਝ ਤੇ ਜਸਬੀਰ ਜੱਸੀ ਦੇ ਨਾਲ-ਨਾਲ ਵੱਖ-ਵੱਖ ਪੰਜਾਬੀ ਕਲਾਕਾਰ ਵੀ ਆਪਣੀ ਤਿੱਖੀ ਪ੍ਰਤੀਕਿਰਿਆ ਦੇ ਚੁੱਕੇ ਹਨ। ਇਹ ਵਿਵਾਦ ਇਕ ਟਵੀਟ ਤੋਂ ਸ਼ੁਰੂ ਹੋਇਆ ਸੀ। ਸ਼ੇਫਾਲੀ ਵੈਦਿਆ ਨਾਂ ਦੀ ਇਕ ਮਹਿਲਾ ਵਲੋਂ ਟਵੀਟ ਕਰਕੇ ਕਿਸਾਨਾਂ ਵਲੋਂ ਧਰਨਿਆਂ ’ਚ ਪਿੱਜ਼ਾ ਖਾਣ ਤੇ ਪੈਰਾਂ ਦੀ ਮਸਾਜ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ, ਜਿਸ ਤੋਂ ਬਾਅਦ ਇਸ ’ਤੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।
ਨੋਟ– ਤੁਸੀਂ ਸੋਨਮ ਬਾਜਵਾ ਦੀ ਇਸ ਪੋਸਟ ਨਾਲ ਸਹਿਮਤ ਹੋ ਜਾਂ ਨਹੀਂ? ਕੁਮੈਂਟ ’ਚ ਆਪਣੀ ਰਾਏ ਜ਼ਰੂਰ ਦਿਓ।
ਮੁੜ ਵਿਵਾਦਾਂ 'ਚ ਗਾਇਕ ਸਿੱਧੂ ਮੂਸੇ ਵਾਲਾ, 5 ਜਨਵਰੀ ਨੂੰ ਅਦਾਲਤ 'ਚ ਪੇਸ਼ ਹੋਣ ਦਾ ਹੁਕਮ
NEXT STORY