ਜਲੰਧਰ (ਚੋਪੜਾ)— ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਲਗਾਤਾਰ ਦੂਜੀ ਵਾਰ ਹੋਈ ਦੁਰਦਸ਼ਾ ਤੋਂ ਬਾਅਦ ਤੋਂ ਹੀ ਪਾਰਟੀ ਖਿੰਡਣ ਲੱਗੀ ਸੀ, ਜਿਸ ਦੇ ਬਾਅਦ ਪਾਰਟੀ ਲਗਾਤਾਰ ਕਮਜ਼ੋਰ ਹੋ ਰਹੀ ਹੈ ਅਤੇ ਲੱਗਦਾ ਹੈ ਕਿ ਕਾਂਗਰਸ ਦੀ ਬੇੜੀ ਲਗਾਤਾਰ ਡੁੱਬ ਰਹੀ ਹੈ। ਅਸਲ 'ਚ ਪਾਰਟੀ ਦੀ ਦੁਰਦਸ਼ਾ ਦਾ ਸਭ ਤੋਂ ਵੱਡਾ ਕਾਰਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਚਾਹੁੰਦੀ ਹੈ ਕਿ ਉਨ੍ਹਾਂ ਦਾ ਪੁੱਤਰ ਰਾਹੁਲ ਗਾਂਧੀ ਪਾਰਟੀ ਦੀ ਅਗਵਾਈ ਕਰੇ ਪਰ ਰਾਹੁਲ ਰਾਜਨੀਤਿਕ ਅਗਵਾਈ ਦੀ ਕਮੀ ਕਾਰਨ ਪ੍ਰਧਾਨ ਅਹੁਦੇ ਲਈ ਯੋਗ ਸਾਬਤ ਨਹੀਂ ਹੋ ਸਕੇ। ਉਨ੍ਹਾਂ ਦੇ ਕਈ ਫੈਸਲਿਆਂ ਨਾਲ ਪਾਰਟੀ ਕਮਜ਼ੋਰ ਹੋਈ ਹੈ ਅਤੇ ਉਹ ਸੀਨੀਅਰ ਨੇਤਾਵਾਂ ਅਤੇ ਯੂਥ ਬ੍ਰਿਗੇਡ 'ਚ ਤਾਲਮੇਲ ਬਿਠਾਉਣ 'ਚ ਅਸਫਲ ਸਾਬਿਤ ਹੋਏ ਹਨ। ਕੁਝ ਅਸੰਤੁਸ਼ਟ ਕਾਂਗਰਸੀ ਸੋਨੀਆ ਗਾਂਧੀ ਦੇ 'ਪੁੱਤਰ ਮੋਹ' ਨੂੰ ਪਾਰਟੀ 'ਚ ਪੈਦਾ ਹੋਏ ਸੰਕਟ ਅਤੇ ਕਾਂਗਰਸ ਦੀ ਬੇੜੀ ਡੁਬਾਉਣ ਦਾ ਜ਼ਿੰਮੇਵਾਰ ਠਹਿਰਾ ਰਹੇ ਹਨ। ਅੱਜ ਪਾਰਟੀ 'ਤੇ ਕੰਟਰੋਲ ਲਈ ਸੀਨੀਅਰ ਨੇਤਾਵਾਂ ਅਤੇ ਯੂਥ ਬ੍ਰਿਗੇਡ ਦੇ ਵਿਚਕਾਰ ਅਤੇ ਸਥਾਈ ਜੰਗ ਛਿੜੀ ਹੋਈ ਹੈ।
ਜਿਓਤਿਰਦਿਤਿਆ ਸਿੰਧੀਆ ਦਾ ਪਾਰਟੀ ਛੱਡਣਾ ਇਸੇ ਦੀ ਇਕ ਉਦਾਹਰਣ
ਅਸੰਤੁਸ਼ਟ ਜਿਓਤਿਰਦਿਤਿਆ ਸਿੰਧੀਆ ਦਾ ਪਾਰਟੀ ਛੱਡਣਾ ਇਸੇ ਦੀ ਇਕ ਉਦਾਹਰਣ ਹੈ, ਕਿਉਂਕਿ ਸਿੰਧੀਆ ਕਾਂਗਰਸ 'ਚ ਕੋਈ ਸਾਧਾਰਨ ਕਾਂਗਰਸੀ ਨੇਤਾ ਨਹੀਂ ਰਹੇ। ਉਹ ਰਾਹੁਲ ਗਾਂਧੀ ਦੇ ਵਿਸ਼ਵਾਸਪਾਤਰਾਂ 'ਚ ਸਭ ਤੋਂ ਪਹਿਲੇ ਨੰਬਰ 'ਤੇ ਸਨ। ਅਸੰਤੁਸ਼ਟ ਸਿੰਧੀਆ ਨੇ ਸਪੱਸ਼ਟ ਰੂਪ ਨਾਲ ਭਾਜਪਾ ਨੂੰ ਚੁਣਿਆ ਕਿਉਂਕਿ ਭਾਜਪਾ ਨੇ ਉਨ੍ਹਾਂ ਨੂੰ ਨਾ ਕੇਵਲ ਰਾਜ ਸਭਾ ਸੰਸਦ ਮੈਂਬਰ ਬਣਾਇਆ ਸਗੋਂ ਮੋਦੀ ਮੰਤਰੀ ਮੰਡਲ 'ਚ ਵੀ ਥਾਂ ਦੇਣਾ ਨਿਸ਼ਚਿਤ ਹੋਇਆ ਹੈ। ਦਰਅਸਲ ਕਾਂਗਰਸ 'ਚ ਖੁਦ ਨੂੰ ਕਮਜ਼ੋਰ ਮਹਿਸੂਸ ਕਰ ਰਹੇ ਸਿੰਧੀਆ ਲਈ ਇਹ ਇਨਾਮ ਮਿਲਣ ਦੀ ਤਰ੍ਹਾਂ ਹੈ।
ਆਪਣੇ ਸਮਰਥਕਾਂ 'ਚ 'ਮਹਾਰਾਜ' ਦੇ ਰੂਪ 'ਚ ਜਾਣੇ ਜਾਣ ਵਾਲੇ ਸਿੰਧੀਆ ਨੇ ਮੱਧ ਪ੍ਰਦੇਸ਼ ਸਰਕਾਰ ਨੂੰ ਸੰਕਟ 'ਚ ਪਾਉਂਦਿਆਂ ਕਾਂਗਰਸ ਦੇ 22 ਵਿਧਾਇਕਾਂ ਦੇ ਨਾਲ ਪਾਰਟੀ ਛੱਡ ਕੇ ਆਪਣਾ ਦਬਦਬਾ ਸਾਬਤ ਕਰ ਵਿਖਾਇਆ ਹੈ। ਜਿਸ ਦੇ ਬਾਅਦ ਹੁਣ ਭਾਜਪਾ ਵੀ ਸੱਤਾ ਕਮਲਨਾਥ ਦੇ ਹੱਥਾਂ ਤੋਂ ਖੋਹਣ ਲਈ ਤਿਆਰ ਹੋ ਗਈ ਹੈ, ਉੱਥੇ ਕਮਲਨਾਥ ਆਪਣੀ ਸਰਕਾਰ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਆਪਣੀ ਗੁੱਟਬਾਜ਼ੀ ਲਈ ਵੀ ਜਾਣਿਆ ਜਾਂਦਾ ਹੈ। ਸਿੰਧੀਆ ਇਸ ਗੱਲ ਤੋਂ ਨਾਰਾਜ਼ ਸਨ ਕਿ ਪਹਿਲਾਂ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਦੀ ਥਾਂ ਕਮਲਨਾਥ ਨੂੰ ਮੁਖ ਮੰਤਰੀ ਬਣਾਇਆ, ਜਿਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੂੰ ਉਨ੍ਹਾਂ ਦੀ ਸਿਫਾਰਿਸ਼ ਦੇ ਬਾਵਜੂਦ ਸਰਕਾਰ ਅਤੇ ਪਾਰਟੀ 'ਚ ਕੋਈ ਮਹੱਤਵ ਨਹੀਂ ਮਿਲ ਰਿਹਾ ਸੀ ਕਿਉਂਕਿ ਸ਼ਤਕੀਸ਼ਾਲੀ ਦਿਗਵਿਜੇ-ਕਮਲਨਾਥ ਦੀ ਜੋੜੀ ਨੇ ਉਨ੍ਹਾਂ ਦੇ ਵਿਰੁੱਧ ਮਿਲ ਕੇ ਉਨ੍ਹਾਂ ਨੂੰ ਹਾਸ਼ੀਏ 'ਤੇ ਕਰ ਦਿੱਤਾ ਸੀ। ਅਜਿਹੇ ਹਾਲਾਤ ਕਾਰਣ ਸਿੰਧੀਆ ਨੇ ਸਪੱਸ਼ਟ ਰੂਪ ਨਾਲ ਕਾਂਗਰਸ 'ਚ ਆਪਣਾ ਕੋਈ ਭਵਿੱਖ ਨਹੀਂ ਦੇਖਿਆ। ਉਹ ਆਪਣੇ ਸੂਬੇ ਅਤੇ ਰਾਸ਼ਟਰੀ ਪੱਧਰ 'ਤੇ ਵੀ ਇਕੱਲੇ ਮਹਿਸੂਸ ਕਰ ਰਹੇ ਸਨ।
ਇਹ ਵੀ ਪੜ੍ਹੋ: ਲੰਬੀ ਚੁੱਪ ਤੋਂ ਬਾਅਦ 'ਨਵਜੋਤ ਸਿੱਧੂ' ਸਰਗਰਮ, ਯੂ-ਟਿਊਬ 'ਤੇ ਪਾਉਣਗੇ ਧਮਾਲ (ਵੀਡੀਓ)
ਭਾਜਪਾ ਲਈ ਸਿੰਧੀਆ ਅਸਲ 'ਚ ਇਕ ਵੱਡੀ ਪਕੜ
ਭਾਜਪਾ ਲਈ ਸਿੰਧੀਆ ਅਸਲ 'ਚ ਇਕ ਵੱਡੀ ਪਕੜ ਹੈ। ਉਨ੍ਹਾਂ ਦੀ ਦਾਦੀ ਰਾਜਮਾਤਾ ਵਿਜੇਰਾਜਾ ਸਿੰਧੀਆ 80 ਅਤੇ 90 ਦੇ ਦਹਾਕੇ 'ਚ ਪਾਰਟੀ ਦੀ ਮੁਖ ਨੇਤਾ ਸੀ ਜਿਵੇਂ ਕਿ ਭਾਜਪਾ ਨੇਤਾ ਨੇ ਦਾਅਵਾ ਕੀਤਾ, ਸਿੰਧੀਆ ਭਾਜਪਾ ਲਈ ਸਿਰਫ ਇਨਾਮ ਨਹੀਂ ਸਨ, ਉਹ ਆਪਣੇ ਨਾਲ ਮੱਧ ਪ੍ਰਦੇਸ਼ ਸਰਕਾਰ ਦਾ ਬੋਨਸ ਵੀ ਲੈ ਕੇ ਆਏ ਸਨ। ਹੁਣ ਜਦ ਸਿੰਧੀਆ ਨੇ ਅਹੁਦਾ ਛੱਡ ਦਿੱਤਾ ਹੈ ਤਾਂ ਕਾਂਗਰਸ ਨੇ ਤੈਅ ਕਰਨਾ ਹੈ ਕਿ ਅੱਗੇ ਕੀ ਕਰਨਾ ਹੈ, ਕਿਉਂਕਿ ਖਤਰਾ ਸਿਰਫ ਸਿੰਧੀਆ ਦਾ ਨਹੀਂ ਹੈ, ਉਨ੍ਹਾਂ ਤੋਂ ਵੱਡੇ ਨੇਤਾ ਪਹਿਲਾਂ ਹੀ ਕਾਂਗਰਸ ਛੱਡ ਚੁੱਕੇ ਹਨ ਪਰ ਕਈ ਹੋਰ ਅਸੰਤੁਸ਼ਟ ਵੀ ਡੁੱਬਦੇ ਜਹਾਜ਼ ਨੂੰ ਛੱਡਣ ਲਈ ਤਿਆਰ ਹਨ।
ਵੈਸੇ ਤਾਂ ਕਾਂਗਰਸ ਨੇ ਕਈ ਉਤਾਰ-ਚੜ੍ਹਾਅ ਵੇਖੇ ਹਨ, ਜਿਸ 'ਚ ਬਹੁਤ ਖਰਾਬ ਸਮਾਂ ਵੀ ਸ਼ਾਮਲ ਹੈ ਪਰ ਕਾਂਗਰਸ ਹਮੇਸ਼ਾ ਸੰਕਟ ਤੋਂ ਉਭਰ ਕੇ ਇਸ ਨੂੰ ਪੱਟੜੀ 'ਤੇ ਲਿਆਉਣ 'ਤੇ ਕਾਮਯਾਬ ਰਹੀ ਹੈ ਪਰ ਅੱਜ ਹਾਲਾਤ ਨੂੰ ਸੰਭਾਲ ਸਕਣ 'ਚ ਮੌਜੂਦਾ ਹਾਈ ਕਮਾਨ ਫੇਲ ਹੋ ਗਈ ਹੈ। 1997 'ਚ ਪਾਰਟੀ ਨੂੰ ਖਿੰਡਣ ਤੋਂ ਰੋਕਣ ਲਈ ਸੋਨੀਆ ਗਾਂਧੀ ਦੇ ਕਮਾਨ ਸੰਭਾਲਣ ਤੋਂ ਪਹਿਲਾਂ ਵਰਗੇ ਹਾਲਾਤ ਹੁਣ ਇਕ ਵਾਰ ਫਿਰ ਪੈਦਾ ਹੋ ਗਏ ਹਨ। ਕਾਂਗਰਸ ਨੂੰ ਬਚਾਉਣਾ ਹੈ ਤਾਂ ਪਾਰਟੀ ਹਾਈ ਕਮਾਨ ਨੂੰ ਨੌਜਵਾਨ ਬ੍ਰਿਗੇਡ ਦੇ ਪਾਰਟੀ ਛੱਡਣ ਤੋਂ ਰੋਕਣਾ ਅਤੇ ਡੈਮੇਜ ਨੂੰ ਕੰਟਰੋਲ ਕਰਨਾ ਹੀ ਹੋਵੇਗਾ।
ਇਹ ਵੀ ਪੜ੍ਹੋ: ਬਾਜਵਾ ਨੇ ਫਿਰ ਦਿੱਤੀ ਕੈਪਟਨ ਨੂੰ ਸਲਾਹ, 'ਸਮਾਂ ਰਹਿੰਦੇ ਹਾਲਾਤ ਸੰਭਾਲ ਲਓ' (ਵੀਡੀਓ)
ਤੇਜ਼ਧਾਰ ਗੰਡਾਸਿਆਂ ਨਾਲ ਵੱਢਿਆ ਨੌਜਵਾਨ, ਮੌਤ
NEXT STORY