ਚੰਡੀਗੜ੍ਹ - ਸੀ. ਪੀ. ਆਈ. (ਐੱਮ) ਦੇ ਸੂਬਾ ਸਕੱਤਰੇਤ ਨੇ ਬੈਂਗਲੁਰੂ ਵਿਖੇ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਉੱਪਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਇਸ ਕਾਇਰਾਨਾ ਵਾਰਦਾਤ ਦੀ ਸਖ਼ਤ ਨਿਖੇਧੀ ਕੀਤੀ ਹੈ। ਸੀ. ਪੀ. ਆਈ. (ਐੱਮ) ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਨੇ ਕਿਹਾ ਕਿ ਗੌਰੀ ਲੰਕੇਸ਼ ਵਹਿਮਪ੍ਰਸਤੀ, ਹਨੇਰਗਰਦੀ ਅਤੇ ਫ਼ਿਰਕੂ ਏਜੰਡੇ ਵਿਰੁੱਧ ਮਿਸਾਲੀ ਦਲੇਰੀ ਨਾਲ ਆਵਾਜ਼ ਬੁਲੰਦ ਕਰਦੀ ਆ ਰਹੀ ਸੀ। ਗੌਰੀ ਲੰਕੇਸ਼ ਦਾ ਕਤਲ ਵਿਗਿਆਨਕ ਸੋਚ ਅਤੇ ਧਰਮ ਨਿਰਪੱਖਤਾ ਦੀ ਨਿਡਰ ਆਵਾਜ਼ ਨੂੰ ਕੁਚਲਣ ਦਾ ਘਿਨਾਉਣਾ ਕਾਰਾ ਹੈ। ਲਿਖਣ ਤੇ ਬੋਲਣ ਦੇ ਜਮਹੂਰੀ ਅਧਿਕਾਰ ਨੂੰ ਕੁਚਲਣ ਦਾ ਵੀ ਕਾਇਰਾਨਾ ਕਾਰਨਾਮਾ ਹੈ। ਇਸ ਕਤਲ ਵਿਰੁੱਧ ਸਮੂਹ ਖੱਬੀਆਂ, ਜਮਹੂਰੀ ਅਤੇ ਧਰਮ ਨਿਰਪੱਖ ਸ਼ਕਤੀਆਂ ਵੱਲੋਂ ਜ਼ੋਰਦਾਰ ਰੋਸ ਪ੍ਰਗਟਾਉਣਾ ਚਾਹੀਦਾ ਹੈ ਅਤੇ ਨਾਲ ਹੀ ਮੰਗ ਕਰਨੀ ਚਾਹੀਦੀ ਹੈ ਕਿ ਕਾਤਲਾਂ ਦੀ ਫੌਰੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਖ਼ਤ ਸਜ਼ਾ ਦਿੱਤੀ ਜਾਵੇ।
ਮਿਡ-ਡੇ ਮੀਲ ਦੇ ਰਿਕਾਰਡ ਦੀ ਸੰਭਾਲ ਲਈ ਮੋਬਾਇਲ ਐਪ ਲਾਂਚ
NEXT STORY