ਜਲੰਧਰ— ਪੰਜਾਬ ਦੇ ਏ. ਡੀ. ਜੀ. ਪੀ. ਅਤੇ ਨਸ਼ਾ ਖਤਮ ਕਰਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਸਪੈਸ਼ਲ ਟਾਸਕ ਫੋਰਸ(ਐੱਸ. ਟੀ. ਐੱਫ) ਦੇ ਚੀਫ ਹਰਪ੍ਰੀਤ ਸਿੰਘ ਸਿੱਧੂ ਨੇ ਪ੍ਰੈੱਸ ਵਾਰਤਾ ਕੀਤੀ। ਇਸ ਪ੍ਰੈੱਸ ਵਾਰਤਾ ਦੌਰਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਨੇ ਅਹਿਮ ਆਪਰੇਸ਼ਨ ਕਰਦੇ ਹੋਏ ਪੰਜਾਬ ਪੁਲਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਜਲੰਧਰ ਸਥਿਤ ਸਰਕਾਰੀ ਕੁਆਰਟਰ ਤੋਂ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਇੰਦਰਜੀਤ ਦੇ ਕੋਲੋਂ 8 ਕਿੱਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜਿਨ੍ਹਾਂ 'ਚ 4 ਕਿੱਲੋ ਹੈਰੋਇਨ ਸ਼ਾਮਲ ਹੈ। ਇਸ ਦੇ ਕੋਲੋਂ 16 ਲੱਖ ਇੰਡੀਅਨ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਇਸ ਇੰਸਪੈਕਟਰ ਦੇ ਫਗਵਾੜਾ ਦੇ ਘਰੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਹੋਏ ਹਨ। ਇਸ ਦੇ ਕੋਲੋਂ ਕੁਝ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਅਤੇ 9 ਐੱਮ. ਐੱਮ. ਦੀ ਗੈਰ-ਕਾਨੂੰਨੀ ਇਟਲੀ ਮੇਡ ਪਿਸਤੌਲ, ਇਕ ਏ. ਕੇ. 47 ਅਤੇ 16 ਲੱਖ 50 ਹਜ਼ਾਰ ਇੰਡੀਅਨ ਕਰੰਸੀ ਅਤੇ 3550 ਇੰਗਲੈਂਡ ਪੋਂਡਸ ਸਮੇਤ ਇਨੋਵਾ ਕਾਰ ਵੀ ਬਰਾਮਦ ਹੋਈ ਹੈ। ਇੰਸਪੈਕਟਰ ਦੇ ਕੋਲੋਂ ਫੜ੍ਹੇ ਗਏ ਨਸ਼ੀਲੇ ਪਦਾਰਥਾਂ 'ਚ 4 ਕਿੱਲੋ ਹੈਰੋਇਨ, 3 ਕਿੱਲੋ ਸਮੈਕ ਅਤੇ ਇਕ ਕਿੱਲੋ ਹੋਰ ਨਸ਼ੀਲੇ ਪਦਾਰਥ ਵੀ ਸ਼ਾਮਲ ਹਨ।
ਐੱਸ. ਟੀ. ਐੱਫ ਦੇ ਮੁਖੀ ਹਰਪ੍ਰੀਤ ਸਿਘੰ ਸਿੱਧੂ ਨੇ ਦੱਸਿਆ ਇੰਸਪੈਕਟਰ ਇੰਦਰਜੀਤ ਵੱਲੋਂ ਦਰਜ ਕੀਤੇ ਗਏ ਜ਼ਿਆਦਾਤਰ ਕੇਸਾਂ 'ਚ ਰਿਕਵਰੀ ਤਾਂ ਵੱਡੀ ਹੁੰਦੀ ਸੀ ਪਰ ਧੋੜੀ ਦੇਰ ਬਾਅਦ ਮੁਲਜ਼ਮਾਂ ਅਦਾਲਤ ਤੋਂ ਛੁੱਟ ਜਾਂਦੇ ਹਨ। ਸ਼ੱਕ ਹੋਣ 'ਤੇ ਜਦੋਂ ਇਸ ਦੀ ਜਾਂਚ ਕਰਵਾਈ ਗਈ ਤਾਂ ਇਕ ਵੱਡੇ ਨੈਟਵਰਕ ਦਾ ਪਰਦਾਫਾਸ਼ ਹੋ ਗਿਆ। ਐੱਸ. ਟੀ. ਐੱਫ ਨੇ ਇੰਸਪੈਕਟਰ ਇੰਦਰਜੀਤ ਦੇ ਨਾਲ ਏ. ਐੱਸ. ਆਈ ਅਜਾਇਬ ਸਿੰਘ ਨੂੰ ਵੀ ਕਾਬੂ ਕੀਤਾ ਹੈ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇੰਦਰਜੀਤ ਪੰਜਾਬ ਪੁਲਸ ਦੀ ਵਰਦੀ ਪਾ ਕੇ ਨਸ਼ੇ ਦਾ ਧੰਦਾ ਕਰਦਾ ਸੀ। ਖਾਸ-ਖਾਸ ਥਾਣਿਆਂ 'ਚ ਲੰਬੇ ਸਮੇਂ ਤੋਂ ਤਾਇਨਾਤ ਰਹਿਣ ਵਾਲੇ ਇੰਦਰਜੀਤ ਨੇ ਆਪਣੇ ਵਿਭਾਗ ਦੇ ਉੱਚ ਅਫਸਰਾਂ ਦੇ ਨਾਲ ਚੰਗੇ ਸੰਬੰਧ ਬਣਾਏ ਹੋਏ ਸਨ। ਇਹ ਵੀ ਪਤਾ ਲੱਗਾ ਹੈ ਕਿ ਇੰਦਰਜੀਤ ਆਪਣੀ ਕਾਲੀ ਕਮਾਈ ਦਾ ਇਕ ਵੱਡਾ ਵਿਭਾਗ ਦੇ ਸੀਨੀਅਰ ਅਫਸਰਾਂ ਨੂੰ ਵੀ ਦਿੰਦਾ ਸੀ। ਇੰਦਰਜੀਤ ਦੀ ਗ੍ਰਿਫਤਾਰੀ ਤੋਂ ਬਾਅਦ ਵਿਭਾਗ ਦੇ ਕਈ ਹੋਰ ਖੁਲਾਸੇ ਹੋ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹ ਕਿਹੜੇ ਸਮੱਗਲਰਾਂ ਨਾਲ ਕੰਮ ਕਰਦਾ ਹੈ, ਇਸ ਦੀ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਸਰਕਾਰ ਵਾਅਦਿਆਂ ਤੋਂ ਭੱਜ ਕੇ ਅਕਾਲੀ ਦਲ ਖਿਲਾਫ ਸਿਆਸੀ ਕਿੜਾਂ ਕੱਢਣ 'ਤੇ ਉਤਰੀ : ਬਾਂਸਲ
NEXT STORY