ਜਲੰਧਰ (ਸਲਵਾਨ) – ਸਪਾਈਸ ਜੈੱਟ ਕੰਪਨੀ ਨੇ ਏਅਰਫਲਾਈਟ ਦਾ ਸਮਾਂ ਬਦਲਿਆ ਪਰ ਉਸ ਦਾ ਯਾਤਰੀਆਂ ਨੂੰ ਕੋਈ ਫਾਇਦਾ ਨਹੀਂ ਹੋਇਆ। ਜਾਣਕਾਰੀ ਅਨੁਸਾਰ ਆਦਮਪੁਰ ਤੋਂ ਦਿੱਲੀ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ ਸਮਾਂ ਬਦਲਣ ਦੇ ਬਾਵਜੂਦ 1 ਘੰਟਾ 40 ਮਿੰਟ ਲੇਟ ਉਡਾਣ ਭਰੀ ਹੈ। ਦੇਖਣ 'ਚ ਆਇਆ ਹੈ ਕਿ ਸਪਾਈਸ ਜੈੱਟ ਫਲਾਈਟ ਤਕਨੀਕੀ ਕਾਰਣਾਂ ਦੇ ਚਲਦੇ ਲਗਾਤਾਰ ਲੇਟ ਹੋ ਰਹੀ ਹੈ, ਜਿਸ ਦਾ ਹਰਜਾਨਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ 1 ਘੰਟਾ 55 ਮਿੰਟ ਦੀ ਦੇਰੀ 'ਤੇ ਚੱਲੀ ਜੋ 1 ਘੰਟਾ 40 ਮਿੰਟ ਦੀ ਦੇਰੀ ਤੋਂ ਦੁਪਹਿਰ 2 ਵਜ ਕੇ 25 ਮਿੰਟ 'ਤੇ ਆਦਮਪੁਰ ਪਹੁੰਚੀ। ਨਵੇਂ ਸਮੇਂ ਅਨੁਸਾਰ ਸਪਾਈਸ ਜੈੱਟ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਚੱਲਣ ਦਾ ਸਮਾਂ ਸਵੇਰੇ 11 ਵਜ ਕੇ 30 ਮਿੰਟ ਹੈ।
ਬੇਰੋਜ਼ਗਾਰ ਅਧਿਆਪਕਾਂ ਨੂੰ ਨਹੀਂ ਮਨਜ਼ੂਰ 'ਆਸਾਮੀਆਂ' ਭਰਨ ਦਾ ਫੈਸਲਾ, ਸੰਘਰਸ਼ ਜਾਰੀ
NEXT STORY