ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ) : ਅੱਜ ਸਵੇਰੇ ਸ੍ਰੀ ਅਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ 'ਤੇ ਸਥਿਤ ਚਰਨ ਗੰਗਾ ਪੁੱਲ ਤੋਂ ਪਹਿਲਾਂ ਟਾਇਰ ਫਟਣ ਕਾਰਨ ਇਕ ਇੱਟਾਂ ਨਾਲ ਭਰਿਆ ਟਿੱਪਰ ਸੜਕ ਵਿਚਕਾਰ ਪਲਟ ਗਿਆ, ਜਿਸ ਕਾਰਨ ਭਾਵੇਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪ੍ਰੰਤੂ ਹਜ਼ਾਰਾਂ ਇੱਟਾਂ ਸੜਕ ਵਿਚਕਾਰ ਖਿਲਰਣ ਕਾਰਨ ਮੁੱਖ ਸੜਕ ਉੱਪਰ ਕਈ ਕਿਲੋਮੀਟਰ ਦਾ ਜਾਮ ਲੱਗ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੰਗਰੂਰ ਤੋਂ ਇੱਟਾਂ ਦਾ ਭਰਿਆ ਟਿੱਪਰ ਟਾਹਲੀਵਾਲ (ਹਿਮਾਚਲ ਪ੍ਰਦੇਸ਼) ਲਈ ਜਾ ਰਿਹਾ ਸੀ। ਇਸ ਦੌਰਾਨ ਜਦੋਂ ਇਹ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਸ੍ਰੀ ਅਨੰਦਪੁਰ ਸਾਹਿਬ ਤੋਂ ਥੋੜਾ ਅੱਗੇ ਚਰਨ ਗੰਗਾ ਪੁੱਲ ਦੇ ਕੋਲ ਪਹੁੰਚਿਆ ਤਾਂ ਟਾਇਰ ਫਟਣ ਕਾਰਨ ਟਿੱਪਰ ਦੋਹਾਂ ਪੁਲਾਂ ਦੇ ਵਿਚਕਾਰ ਬਣੀ ਰੇਲਿੰਗ ਵਿਚ ਵੱਜ ਕੇ ਸੜਕ ਵਿਚਕਾਰ ਹੀ ਪਲਟ ਗਿਆ, ਜਿਸ ਕਾਰਨ ਟਿੱਪਰ ਵਿਚ ਭਰੀਆਂ ਹਜ਼ਾਰਾਂ ਇੱਟਾਂ ਸੜਕ ਵਿਚਕਾਰ ਖਿਲਰ ਗਈਆਂ।
ਇਹ ਵੀ ਪੜ੍ਹੋ : Punjab ਦੇ ਮੁਲਾਜ਼ਮਾਂ ਲਈ ਅਹਿਮ ਖ਼ਬਰ, ਤਨਖਾਹਾਂ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੇ ਵੱਡੇ ਹੁਕਮ

ਪਲਟੇ ਟਿੱਪਰ ਵਿਚੋਂ ਚਾਲਕ ਅਤੇ ਉਸ ਦੇ ਨਾਲ ਬੈਠੇ ਇਕ ਹੋਰ ਸਾਥੀ ਨੂੰ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਅਤੇ ਨੇੜਲੇ ਲੋਕਾਂ ਵੱਲੋਂ ਬੜੀ ਮੁਸ਼ਕਿਲ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ। ਸੜਕ ਦਾ ਇਕ ਪਾਸੇ ਇੱਟਾਂ ਹੀ ਇੱਟਾਂ ਖਿਲਰ ਜਾਣ ਕਾਰਨ ਬੰਦ ਹੋ ਗਿਆ, ਜਿਸ ਕਾਰਨ ਸਾਰਾ ਟ੍ਰੈਫਿਕ ਦੂਸਰੀ ਸੜਕ 'ਤੇ ਪੈ ਜਾਣ ਕਾਰਨ ਕਈ ਕਿਲੋਮੀਟਰ ਗੱਡੀਆਂ ਦਾ ਲੰਬਾ ਜਾਮ ਲੱਗ ਗਿਆ। ਮੌਕੇ 'ਤੇ ਪਹੁੰਚੇ ਚੌਂਕੀ ਇੰਚਾਰਜ ਸਬ ਇੰਸਪੈਕਟਰ ਗੁਰਮੁਖ ਸਿੰਘ, ਟ੍ਰੈਫਿਕ ਇੰਚਾਰਜ ਏਐੱਸਆਈ ਜਸਪਾਲ ਸਿੰਘ ਵਲੋਂ ਆਪਣੇ ਮੁਲਾਜ਼ਮਾਂ ਦੇ ਨਾਲ ਜਿੱਥੇ ਟ੍ਰੈਫਿਕ ਨੂੰ ਬੜੀ ਮੁਸ਼ਕਿਲ ਨਾਲ ਕੰਟਰੋਲ ਕੀਤਾ ਗਿਆ, ਉਥੇ ਹੀ ਟਰੈਕਟਰ-ਟਰਾਲੀਆਂ ਰਾਹੀਂ ਇੱਟਾਂ ਨੂੰ ਸੜਕ ਵਿੱਚੋਂ ਚੁਕਵਾ ਕੇ ਸੜਕ ਖਾਲੀ ਕਰਵਾਈ ਗਈ ਅਤੇ ਵੱਡੀਆਂ ਕਰੇਨਾਂ ਮੰਗਵਾ ਕੇ ਪਲਟੇ ਟਿੱਪਰ ਨੂੰ ਸਿੱਧਾ ਕਰਵਾ ਕੇ ਸੜਕ ਦੇ ਇਕ ਪਾਸੇ ਕੀਤਾ ਗਿਆ ਤਾਂ ਕਿਤੇ ਜਾ ਕੇ ਦੁਪਹਿਰ ਤਕਰੀਬਨ ਇਕ ਵਜੇ ਸਾਰਾ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਸਕਿਆ।
ਇਹ ਵੀ ਪੜ੍ਹੋ : ਇਸ ਨੂੰ ਕਹਿੰਦੇ ਰੱਬ ਜਦੋਂ ਵੀ ਦਿੰਦਾ ਛੱਪਰ ਪਾੜ ਕੇ ਦਿੰਦਾ, ਰਾਤੋ ਰਾਤ ਕਰੋੜ ਪਤੀ ਬਣਿਆ ਬਠਿੰਡਾ ਦਾ ਵਿਅਕਤੀ


ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤੇਜ਼ ਰਫ਼ਤਾਰ ਬੋਲੈਰੋ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਇਕ ਦੀ ਮੌਤ
NEXT STORY