ਅੰਮ੍ਰਿਤਸਰ/ਪਟਿਆਲਾ - ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜਾ ਪਟਨਾ ਸਾਹਿਬ 'ਤ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬਹੁਤ ਸਾਰੀ ਸੰਗਤ ਪਟਨਾ ਸਾਹਿਬ 'ਚ ਇਸ ਵਿਸ਼ੇਸ਼ ਮੌਕੇ 'ਤੇ ਜਾ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਜਾਣ ਵਾਲੀ ਰੇਲ ਗੱਡੀ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੰਧੂ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਧਰ ਦੂਜੇ ਪਾਸੇ ਪਟਿਆਲੇ ਤੋਂ ਵੀ ਪਟਨਾ ਸਾਹਿਬ ਜਾਣ ਵਾਲੀ ਰੇਲ ਗੱਡੀ ਨੂੰ ਮਹਾਰਾਨੀ ਪਰਨੀਤ ਕੌਰ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਪਟਨਾ ਸਾਹਿਬ 'ਚ ਨਿਹੰਗ ਸਿੰਘਾਂ ਵੱਲੋਂ ਹੋਲਾ ਮੁਹਲਾ ਸਜਾਇਆ ਜਾਵੇਗਾ ਅਤੇ ਚਾਰ ਦਿਨ ਲਗਾਤਾਰ ਸਮਾਗਮ ਚਲਣਗੇ।
ਸੀ. ਡੀ. ਪੀ. ਓ. ਦਫਤਰ ਦਾ ਇਕ ਟਿਕਾਣਾ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
NEXT STORY