ਸੁਲਤਾਨਪੁਰ ਲੋਧੀ (ਧੀਰ, ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਅੰਤਰਰਾਸ਼ਟਰੀ ਸਮਾਗਮ ਸ਼ੁਰੂ ਹੋ ਚੁੱਕੇ ਹਨ। ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਨਾ ਜੂਝਣਾ ਪਵੇ। ਇਸ ਲਈ ਜ਼ਿਲਾ ਪੁਲਸ ਪ੍ਰਸ਼ਾਸਨ ਨੇ ਮੁੱਖ ਮਾਰਗਾਂ 'ਤੇ ਮਹੱਤਵਪੂਰਨ ਬਦਲਾਅ ਕੀਤੇ ਹਨ। ਪੁਲਸ ਪ੍ਰਸ਼ਾਸਨ ਨੇ ਸੁਲਤਾਨਪੁਰ ਲੋਧੀ ਪਹੁੰਚਣ ਵਾਲੇ ਮੁੱਖ ਮਾਰਗਾਂ ਨੂੰ ਵਨ-ਵੇਅ ਕਰ ਦਿੱਤਾ ਹੈ।
ਇਸ ਜਾਣਕਾਰੀ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮਾਂ ਦੀ ਸਫਲਤਾ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ।

ਇਸ ਤਰ੍ਹਾਂ ਰਹੇਗਾ ਰੂਟ ਪਲਾਨ
3 ਨਵੰਬਰ ਤੋਂ ਗੋਇੰਦਵਾਲ ਸਾਹਿਬ ਤੋਂ ਵਾਇਆ ਤਲਵੰਡੀ ਚੌਧਰੀਆਂ, ਸੁਲਤਾਨਪੁਰ ਲੋਧੀ ਤੋਂ ਆਉਣ ਵਾਲੀਆਂ ਕਾਰਾਂ, ਜੀਪਾਂ, ਟਰਾਲੀਆਂ ਅਕਾਲ ਅਕੈਡਮੀ ਸੁਲਤਾਨਪੁਰ ਲੋਧੀ ਦੇ ਨਜ਼ਦੀਕ ਵਾਲੀ ਪਾਰਕਿੰਗ 'ਚ ਖੜ੍ਹੀ ਹੋਵੇਗੀ, ਜਦਕਿ ਟਰੱਕ ਅਤੇ ਬੱਸਾਂ ਕਪੂਰਥਲਾ ਤੋਂ ਕਾਂਜਲੀ, ਪੁਲਸ ਲਾਈਨ, ਡੀ. ਸੀ. ਚੌਕ, ਜਲੰਧਰ ਬਾਈਪਾਸ ਬਾਬਾ ਝੋਟੇ ਸ਼ਾਹ ਜੀ ਦੀ ਦਰਗਾਹ, ਰਮਨੀਕ ਚੌਕ ਤੋਂ ਡਡਵਿੰਡੀ ਆਵੇਗੀ।
ਅੰਮ੍ਰਿਤਸਰ ਤੋਂ ਆਉਣ ਵਾਲੀ ਸੰਗਤ ਸੁਭਾਨਪੁਰ, ਕਾਂਜਲੀ, ਪੁਲਸ ਲਾਈਨ, ਡੀ. ਸੀ. ਚੌਕ, ਜਲੰਧਰ ਬਾਈਪਾਸ ਬਾਬਾ ਝੋਟੇ ਸ਼ਾਹ ਜੀ ਦੀ ਦਰਗਾਹ, ਰਮਨੀਕ ਚੌਕ ਤੋਂ ਡਡਵਿੰਡੀ ਦਾਖਲ ਹੋਵੇਗੀ ਅਤੇ ਕਰਤਾਰ ਤੋਂ ਆਉਣ ਵਾਲੀਆਂ ਗੱਡੀਆਂ ਵੀ ਇਸੇ ਰੂਟ ਤੋਂ ਡਡਵਿੰਡੀ ਆਉਣਗੀਆਂ, ਜਿੱਥੇ ਇਨ੍ਹਾਂ ਵੱਡੀਆਂ ਗੱਡੀਆਂ ਲਈ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ।
ਸੁਲਤਾਨਪੁਰ ਲੋਧੀ ਤੋਂ ਵਾਪਸੀ ਦੇ ਸਮੇਂ ਇਹ ਸਾਰੇ ਵਾਹਨ ਡਡਵਿੰਡੀ ਮੋੜ ਤੋਂ ਰਾਮਪੁਰ ਜਗੀਰ, ਤਾਸ਼ਪੁਰ ਮੋੜ ਤੋਂ ਕਾਲਾ ਸੰਘਿਆਂ, ਜਲੰਧਰ ਤੋਂ ਕਪੂਰਥਲਾ ਆਉਣ ਵਾਲੇ ਵਾਹਨ ਕਾਲਾ ਸੰਘਿਆ ਤੋਂ ਕਪੂਰਥਲਾ ਆਉਣਗੇ।
ਲੁਧਿਆਣਾ ਤੋਂ ਆਉਣ ਵਾਲੀਆਂ ਗੱਡੀਆਂ ਫਿਲੋਰ, ਨਕੋਦਰ, ਕਾਲਾ ਸੰਘਿਆਂ ਤੋਂ ਕਪੂਰਥਲਾ ਤੇ ਕਪੂਰਥਲਾ ਤੋਂ ਡਡਵਿੰਡੀ ਆਵੇਗੀ ਤੇ ਇਨ੍ਹਾਂ ਵੱਡੀਆਂ ਦੀ ਵਾਪਸੀ ਡਡਵਿੰਡੀ ਮੋੜ ਤੋਂ ਰਾਮਪੁਰ ਜਗੀਰ, ਤਾਸ਼ਪੁਰ ਮੋੜ ਤੋਂ ਮਲਸੀਆਂ, ਨਕੋਦਰ ਤੇ ਫਿਲੌਰ ਦੇ ਰਸਤੇ ਹੋਵੇਗੀ।
ਫਿਰੋਜ਼ਪੁਰ, ਮੱਖੂ ਤੇ ਜ਼ੀਰਾ ਤੋਂ ਆਉਣ ਵਾਲੀਆਂ ਗੱਡੀਆਂ ਲੋਹੀਆਂ ਦੇ ਨਜ਼ਦੀਕ ਸਥਾਪਿਤ ਪਾਰਕਿੰਗ 'ਚ ਖੜ੍ਹੀ ਹੋਵੇਗੀ। ਇਨ੍ਹਾਂ ਦੀ ਵਾਪਸੀ ਲੋਹੀਆਂ ਤੋਂ ਤਾਸ਼ਪੁਰ ਮੋੜ, ਮਲਸੀਆਂ, ਸ਼ਾਹਕੋਟ ਵਲੋਂ ਹੋਵੇਗੀ।ਮੋਗਾ ਤੋਂ ਆਉਣ ਵਾਲੀਆਂ ਗੱਡੀਆਂ ਬਾਜਵਾ ਕਲਾਂ, ਸ਼ਾਹਕੋਟ, ਮਲਸੀਆਂ, ਨਕੋਦਰ ਤੋਂ ਕਾਲਾ ਸੰਘਿਆ ਅਤੇ ਕਪੂਰਥਲਾ ਵੱਲੋਂ ਹੁੰਦੀ ਹੋਈ ਡਡਵਿੰਡੀ ਪਹੁੰਚੇਗੀ ਤੇ ਇਨ੍ਹਾਂ ਦੀ ਵਾਪਸੀ ਡਡਵਿੰਡੀ ਤੋਂ ਤਾਸ਼ਪੁਰ ਮੋੜ, ਮਲਸੀਆਂ, ਸ਼ਾਹਕੋਟ ਵੱਲ ਹੋਵੇਗੀ।
ਜਗਰਾਓਂ ਤੋਂ ਆਉਣ ਵਾਲੀਆਂ ਗੱਡੀਆਂ ਮਹਿਤਪੁਰ, ਬਾਜਵਾ ਕਲਾਂ, ਸ਼ਾਹਕੋਟ, ਨਕੋਦਰ, ਕਾਲਾ ਸੰਘਿਆਂ, ਕਪੂਰਥਲਾ ਤੋਂ ਡਡਵਿੰਡੀ ਵੱਲ ਹੋਵੇਗੀ ਅਤੇ ਵਾਪਸੀ ਦੇ ਸਮੇਂ ਇਹ ਗੱਡੀਆਂ ਤਾਸ਼ਪੁਰ ਤੋਂ ਮਲਸੀਆਂ ਵੱਲੋਂ ਵਾਪਸ ਜਾਵੇਗੀ।
ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ : ਸਪਲੀਮੈਂਟਰੀ ਚਲਾਨ 'ਚ ਕੀਤਾ ਜਾ ਸਕਦੈ ਵੱਡਾ ਖੁਲਾਸਾ
NEXT STORY