ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਨੰਗਲ ਖੁੰਗਾ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਗਿਆ। ਡੇਰਾ ਬਾਬਾ ਭਗਤ ਰਾਮ ਜੀ ਦੇ ਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਅਤੇ ਸੰਤ ਨਰੇਸ਼ ਗਿਰ ਜੀ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਅਤੇ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲਾਏ ਗਏ ਇਸ ਕੀਰਤਨ ਨਗਰ ਕੀਰਤਨ ਵਿਚ ਰਾਗੀ, ਢਾਡੀ ਜਥਿਆਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨਾਲ ਜੋਡ਼ਿਆ। ਇਸ ਮੌਕੇ ਬੈਂਡ ਵਾਜੇ ਦੀਆਂ ਪਾਰਟੀਆਂ ਨਗਰ ਕੀਰਤਨ ਦੀ ਸ਼ੋਭਾ ਨੂੰ ਚਾਰ ਚੰਨ੍ਹ ਲਗਾ ਰਹੀਆਂ ਸਨ। ਮਹਾਨ ਨਗਰ ਕੀਰਤਨ ਸਮੁੱਚੇ ਪਿੰਡ ਦੀ ਪਰਿਕਰਮਾ ਕਰਦੇ ਹੋਏ ਸੰਪੰਨ ਹੋਏ। ਇਸ ਮੌਕੇ ਜਸਬੀਰ ਸਿੰਘ ਰਾਜਾ , ਸੁਖਵਿੰਦਰ ਸਿੰਘ ਮੂਨਕਾਂ, ਰੂਪ ਲਾਲ, ਕੁਲਦੀਪ ਸਿੰਘ, ਬਲਵੀਰ ਬੱਬੂ ,ਸੰਦੀਪ ਸਿੰਘ ਰਣਜੀਤ ਸਿੰਘ ਲਾਡੀ,ਬੇਅੰਤ ਸਿੰਘ, ਰਛਪਾਲ ਸਿੰਘ,ਜਸਵਿੰਦਰ ਸਿੰਘ, ਸੈਕਟਰੀ ਜੈ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸੇ ਤਰ੍ਹਾਂ ਹੀ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਕੰਧਾਲਾ ਜੱਟਾਂ ਵਿਖੇ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆl ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਸੰਤ ਬਾਬਾ ਮੱਖਣ ਸਿੰਘ ਜੀ ਦਰੀਏ ਵਾਲੇ, ਭਾਈ ਜਸਵਿੰਦਰ ਸਿੰਘ ਦਸੂਹਾ, ਭਾਈ ਸਰਬਜੀਤ ਸਿੰਘ ਨੂਰਪੁਰੀ, ਢਾਡੀ ਜਥਾ ਭਾਈ ਸੁਖਵੀਰ ਸਿੰਘ ਚੌਹਾਨ ਬੁੱਢੀ ਪਿੰਡ ਵਾਲੇ, ਭਾਈ ਵਰਿੰਦਰ ਸਿੰਘ ਖੱਖ, ਭਾਈ ਗੁਰਪ੍ਰੀਤ ਸਿੰਘ ਕੰਧਾਲਾ ਜੱਟਾਂ ਅਤੇ ਬੀਬੀ ਰੂਪਿੰਦਰ ਕੌਰ ਖ਼ਾਲਸਾ ਨੇ ਸਮੂਹ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਦੇ ਹੋਏ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਦਰਸਾਏ ਗਏ ਭਗਤੀ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ।
ਅਨੋਖੀ ਠੱਗੀ ਕਰਦਿਆਂ ਟੈਂਟ ਦਾ ਸਮਾਨ ਲੈ ਕੇ ਫ਼ਰਾਰ ਹੋਏ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ
NEXT STORY