ਪਾਤੜਾਂ (ਸਨੇਹੀ) : ਇੱਥੇ ਟੈਂਟਾਂ ਦੀ ਦੁਕਾਨ 'ਚੋਂ ਸਮਾਨ ਲੈ ਕੇ ਫ਼ਰਾਰ ਹੋਏ 2 ਲੋਕਾਂ ਖ਼ਿਲਾਫ਼ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਵਿਨੋਦ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਹਾਮਝੜੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਦੁਰਗਾ ਹਸਪਤਾਲ ਪਾਤੜਾਂ ਵਿਖੇ ਟੈਂਟਾਂ ਦੀ ਦੁਕਾਨ ਹੈ। ਉੱਥੇ ਬੀਤੇ ਦਿਨੀਂ ਜੋਧਾ ਸਿੰਘ ਪੁੱਤਰ ਭੀਮ ਦਾਸ ਵਾਸੀ ਪਿੰਡ ਲਹਿਰਾਗਾਗਾ, ਜ਼ਿਲ੍ਹਾ ਸੰਗਰੂਰ ਹਾਲ ਆਬਾਦ ਵਾਸੀ ਪਿੰਡ ਦੇਧਨਾ ਥਾਣਾ ਘੱਗਾ ਅਤੇ ਉਸ ਦਾ ਸਾਥੀ ਨਿਸਾਵਰ ਸਿੰਘ ਵਾਸੀ ਪਿੰਡ ਡਸਕਾ ਉਸ ਦੀ ਦੁਕਾਨ ’ਤੇ ਆਏ। ਉਨ੍ਹਾਂ ਨੇ ਧੋਖੇਬਾਜ਼ੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਘਰ ਭੋਗ ਦਾ ਪ੍ਰੋਗਰਾਮ ਹੈ।
ਇਸ ਕਾਰਨ ਉਹ ਦੁਕਾਨ ਤੋਂ 150 ਪਾਈਪਾਂ, 30 ਟੇਬਲ , 100 ਚਾਦਰਾਂ, 40 ਛੱਤਾਂ, 10 ਟੌਪ, 2 ਕੜਾਹੀਆਂ, 30 ਕੁਰਸੀਆਂ ਅਤੇ 100 ਪਲੇਟਾਂ ਮਿਕਸ ਕਰੌਕਰੀ ਲੈ ਗਏ। ਉਨ੍ਹਾਂ ਨੇ ਕਿਹਾ ਸੀ ਕਿ ਭੋਗ ਦਾ ਪ੍ਰੋਗਰਾਮ ਹੋਣ ਕਾਰਨ ਉਹ ਸਮਾਨ ਉਨ੍ਹਾਂ ਨੇ ਪਿੰਡ ਰਾਏਧਰਾਣਾ ਵਿਖੇ ਅਨਾਜ ਮੰਡੀ 'ਚ ਲਿਜਾਣਾ ਹੈ। ਇਸ ਤੋਂ ਬਾਅਦ ਗੱਡੀ 'ਚ ਸਾਰਾ ਸਮਾਨ ਲੱਦ ਕੇ ਉਹ ਲੈ ਫ਼ਰਾਰ ਹੋ ਗਏ। ਕਾਫੀ ਪੁੱਛ-ਪੜ੍ਹਤਾਲ ਕਰਨ ’ਤੇ ਵੀ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀਆਂ ਜੋਧਾ ਸਿੰਘ ਅਤੇ ਨਿਸ਼ਾਵਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਆਰੰਭ ਕਰ ਦਿੱਤੀ ਹੈ।
ਜੇ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਤਾਂ ਭਿਆਨਕ ਸਿੱਟੇ ਭੁਗਤਣ ਲਈ ਤਿਆਰ ਰਹੇ : ਕਿਸਾਨ
NEXT STORY