ਅੰਮ੍ਰਿਤਸਰ (ਬਿਊਰੋ, ਸਾਗਰ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੀ ਦੇਰ ਰਾਤ ਪਏ ਮੀਂਹ ਦੌਰਾਨ ਤੇਜ਼ ਹਵਾਵਾਂ ਅਤੇ ਭਾਰੀ ਝੱਖੜ ਦਾ ਅਨੋਖਾ ਰੂਪ ਵੇਖਣ ਨੂੰ ਮਿਲਿਆ, ਜਿਸ ਨੇ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀਆਂ ਸਹੂਲਤਾਵਾਂ ਲਈ ਲਗਾਏ ਟੈਂਟ ਅਤੇ ਹੋਰ ਸਾਮਾਨ ਨੂੰ ਉਖਾੜ ਕੇ ਰੱਖ ਦਿੱਤਾ। ਹਨੇਰੀ ਦੇ ਇਸ ਰੂਪ ਨੂੰ ਵੇਖ ਕੇ ਗੁਰਦੁਆਰਾ ਸਾਹਿਬ ਵਿਖੇ ਆਈਆਂ ਹੋਈਆਂ ਸੰਗਤਾਂ ਹੈਰਾਨ ਹੋ ਗਈਆਂ। ਮੌਕੇ ’ਤੇ ਮੌਜੂਦ ਸੰਗਤਾਂ ਵਲੋਂ ਇਸ ਭਿਆਨਕ ਮੰਜ਼ਰ ਦੀ ਵੀਡੀਓ ਬਣਾਈ ਗਈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਅਕਾਲੀ ਦਲ ਦੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਤੋਂ ਗੈਂਗਸਟਰਾਂ ਨੇ ਮੰਗੀ ਲੱਖਾਂ ਦੀ ਫਿਰੌਤੀ
ਦੱਸ ਦੇਈਏ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀਆਂ ਸਹੂਲਤਾਵਾਂ ਦੇ ਮੱਦੇਨਜ਼ਰ ਅਤੇ ਗਰਮੀ ਤੋਂ ਬਚਾਅ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਦਰਸ਼ਨੀ ਡਿਓੜੀ ਦੇ ਬਾਹਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਟੈਂਟ ਲਗਾਏ ਹੋਏ ਹਨ, ਜਿਨ੍ਹਾਂ ਨੂੰ ਲੋਹੇ ਦੇ ਐਂਗਲ ਅਤੇ ਲੱਕੜ ਦੇ ਬਾਂਸ ਨਾਲ ਬਨ੍ਹਿਆ ਹੋਇਆ ਸੀ। ਗਰਮੀ ਤੋਂ ਬਚਾਅ ਲਈ ਲਗਾਏ ਇਹ ਟੈਂਟ ਅਤੇ ਸ਼ਮਿਆਨੇ ਮੀਂਹ-ਝੱਖੜ ਨੇ ਉਖਾੜ ਕੇ ਰੱਖ ਦਿੱਤੇ। ਇਸ ਮੌਕੇ ਪਰਮਾਤਮਾ ਦੀ ਕਿਰਪਾ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ
ਮੀਂਹ ਪੈਣ ਨਾਲ ਗੁਰਦੁਆਰਾ ਸਾਹਿਬ ਨੂੰ ਆਉਣ ਵਾਲੀਆਂ ਸੜਕਾਂ ਪਾਣੀ ਨਾਲ ਭਰ ਗਈਆਂ। ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਪਈ ਬਾਰਿਸ਼ ਦੌਰਾਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਬਿਜਲੀ ਗੁੱਲ ਹੋ ਗਈ। ਇਸ ਦੌਰਾਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਜਾ ਕੇ ਦਿਓ ਆਪਣਾ ਜਵਾਬ
ਵੱਡੀ ਖ਼ਬਰ : ਨਾਜਾਇਜ਼ ਮਾਈਨਿੰਗ ਮਾਮਲੇ 'ਚ ਸਾਬਕਾ ਵਿਧਾਇਕ 'ਜੋਗਿੰਦਰ ਪਾਲ' ਨੂੰ ਮਿਲੀ ਜ਼ਮਾਨਤ
NEXT STORY