ਸ੍ਰੀ ਮੁਕਤਸਰ ਸਾਹਿਬ (ਪਵਨ, ਭੁਪਿੰਦਰ, ਖੁਰਾਣਾ)— ਪੰਜਾਬ ਦੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਤਿੰਨ ਵਿਦਿਆਰਥਣਾਂ ਤੀਜੀਆਂ ਵਿਦਿਆਰਥੀ ਓਲਪਿੰਕ ਅੰਤਰਰਾਸ਼ਟਰੀ ਖੇਡਾਂ-2017 ਵਿਚ ਹਿੱਸਾ ਲੈਣ ਲਈ 27 ਤੋਂ 30 ਜੁਲਾਈ 2017 ਤੱਕ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਜਾ ਰਹੀਆਂ ਹਨ। ਇਨ੍ਹਾਂ ਤਿੰਨਾਂ ਖਿਡਾਰਨਾਂ ਪਿੰਕੀ, ਰਾਜਵੀਰ ਕੌਰ ਤੇ ਰਾਧਾ ਰਾਣੀ ਅਤੇ ਇਨ੍ਹਾਂ ਦੀ ਕੋਚ ਗੁਰਦੀਪ ਕੌਰ ਦੀ ਹੌਸਲਾ ਅਫਜ਼ਾਈ ਕਰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਆਈ. ਏ. ਐੱਸ. ਨੇ ਤਿੰਨਾਂ ਖਿਡਾਰਨਾਂ ਨੂੰ ਜ਼ਿਲਾ ਓਲਪਿੰਕ ਐਸੋਸੀਏਸ਼ਨ ਵੱਲੋਂ 21-21 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਤੇ ਇਨ੍ਹਾਂ ਖੇਡਾਂ ਵਿਚ ਤਿੰਨਾਂ ਖਿਡਾਰਨਾਂ ਦੀ ਸਫਲਤਾ ਦੀ ਕਾਮਨਾ ਕੀਤੀ।
ਇਹ ਤਿੰਨੋਂ ਖਿਡਾਰਨਾਂ ਗਿੱਦੜਬਾਹਾ ਉਪਮੰਡਲ ਨਾਲ ਸੰਬੰਧਿਤ ਹਨ। ਇਨ੍ਹਾਂ 'ਚੋਂ ਪਿੰਕੀ 200 ਮੀਟਰ ਤੇ 1500 ਮੀਟਰ ਦੀ ਦੌੜਾਕ ਹੈ ਜੋ ਕਿ ਬੈਂਕ ਅਧਿਕਾਰੀ ਬਣਨ ਦਾ ਸੁਪਨਾ ਵੇਖਦੀ ਹੋਈ ਖੇਡਾਂ ਦੀ ਦੁਨੀਆ 'ਚ ਦੇਸ਼ ਦਾ ਨਾਂ ਰੌਸ਼ਨ ਕਰ ਰਹੀ ਹੈ। ਰਾਜਵੀਰ ਕੌਰ ਪੁਲਸ ਅਧਿਕਾਰੀ ਬਣਨਾ ਲੋਚਦੀ ਹੈ ਜੋ ਕਿ 400 ਮੀਟਰ ਦੌੜਾਂ ਤੇ ਉੱਚੀ ਛਾਲ ਦੇ ਮੁਕਾਬਲਿਆਂ 'ਚ ਕੋਲੰਬੋ ਵਿਖੇ ਆਪਣਾ ਹੁਨਰ ਵਿਖਾਏਗੀ। ਇਸੇ ਤਰ੍ਹਾਂ ਭਾਰਤੀ ਫੌਜ ਵਿਚ ਜਾਣ ਦੀ ਇਛੁੱਕ ਰਾਧਾ ਰਾਣੀ 800 ਮੀਟਰ ਦੌੜ ਤੇ ਲੰਬੀ ਛਾਲ ਦੇ ਮੁਕਾਬਲਿਆਂ ਵਿਚ ਤੀਜੀਆਂ ਵਿਦਿਆਰਥੀ ਓਲਪਿੰਕ ਅੰਤਰਰਾਸ਼ਟਰੀ ਖੇਡਾਂ 2017 ਵਿਚ ਭਾਗ ਲਵੇਗੀ।
7 ਭਗੌੜੇ ਗ੍ਰਿਫ਼ਤਾਰ
NEXT STORY