ਸ੍ਰੀ ਮਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ’ਚ ਹਰ ਸਾਲ ਲੱਗਣ ਵਾਲੇ ਪਵਿੱਤਰ ਅਤੇ ਇਤਹਾਸਿਕ ਮੇਲਾ ਮਾਘੀ ਮੌਕੇ ਭਾਰੀ ਗਿਣਤੀ ’ਚ ਸ਼ਰਧਾਲੂ, ਸਿਆਸੀ ਹਸਤੀਆਂ, ਉੱਚ ਅਫਸਰ, ਨੌਜਵਾਨ ਤੇ ਸਮਾਜ ਦੇ ਹਰ ਵਰਗ ਦੇ ਲੋਕ ਆਪਣੀ ਹਾਜ਼ਰੀ ਲਵਾਉਣ ਲਈ ਇਸ ਮੇਲੇ ਦਾ ਹਿੱਸਾ ਬਣਦੇ ਹਨ। ਇਸ ਮੌਕੇ ਅਕਸਰ ਟ੍ਰੈਫਿਕ ਤੇ ਅਮਨ ਕਾਨੂੰਨ ਦੀ ਸਮੱਸਿਆ ਦਾ ਡਰ ਬਣਿਆ ਰਹਿੰਦਾ ਹੈ। ਇਸ ਮੇਲੇ ਦੀ ਮਹੱਤਤਾ ਨੂੰ ਦੇਖਦੇ ਹੋਏ ਟ੍ਰੈਫਿਕ ਸਮੱਸਿਆ ਨੂੰ ਕੰਟਰੋਲ ਕਰਨ ਲਈ ਜ਼ਿਲ੍ਹਾ ਪੁਲਸ ਵਲੋਂ ਵਿਸ਼ੇਸ਼ ਰੂਟ ਪਲਾਨ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਤੁਸ਼ਾਰ ਗੁਪਤਾ ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਪਵਿੱਤਰ ਤਿਉਹਾਰ ’ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 6 ਆਰਜੀ ਬੱਸ ਸਟੈਡ ਤਿਆਰ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
ਜੋ ਇਸ ਪ੍ਰਕਾਰ ਹਨ :
1. ਕੋਟਕਪੂਰਾ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ, ਸਾਹਮਣੇ ਦੇਸ਼ ਭਗਤ ਡੈਂਟਲ ਕਾਲਜ਼ ਦੇ ਸਾਹਮਣੇ ਨਵੀਂ ਬਣ ਰਹੀ ਕਾਲੋਨੀ ’ਚ।
2. ਬਠਿੰਡਾ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ, ਸਾਹਮਣੇ ਹਰਿਆਲੀ ਪੈਟਰੋਲ ਪੰਪ ਬਠਿੰਡਾ ਰੋਡ ’ਤੇ ਹੋਵੇਗੀ।
3. ਮਲੋਟ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ, ਰਾਧਾ ਸੁਆਮੀ ਡੇਰੇ ਦੇ ਸਾਹਮਣੇ ਮਲੋਟ ਰੋਡ ’ਤੇ ਹੋਵੇਗੀ।
4. ਅਬਹੋਰ/ਪੰਨੀਵਾਲਾ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ, ਅਬੋਹਰ ਰੋਡ ਬਾਈਪਾਸ ਚੌਂਕ ’ਤੇ ਹੋਵੇਗੀ।
5. ਜਲਾਲਾਬਾਦ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ, ਨੇੜੇ ਭਾਈ ਮਹਾਂ ਸਿੰਘ ਯਾਦਗਾਰੀ ਗੇਟ ਜਲਾਲਾਬਾਦ ਰੋਡ ’ਤੇ ਹੋਵੇਗੀ।
6. ਫਿਰੋਜ਼ਪੁਰ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ, ਫਿਰੋਜ਼ਪੁਰ ਰੋਡ ਸਟੇਡੀਅਮ ਦੇ ਸਾਹਮਣੇ ਮਾਡਲ ਟਾਊਨ ਵਾਲੇ ਪਾਸੇ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਨਵੇਂ ਹੁਕਮ ਹੋਏ ਜਾਰੀ
ਮੇਲੇ ਵਾਲੇ ਦਿਨ ਸ਼ਹਿਰ ’ਚ ਹੈਵੀ ਵ੍ਹੀਕਲਾਂ ਨੂੰ ਆਉਣ ਦੀ ਮਨਾਹੀ ਹੋਵੇਗੀ ਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਜ਼ਿਲ੍ਹਾ ਟ੍ਰੈਫਿਕ ਪੁਲਸ ਨੂੰ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਫਿਰੋਜ਼ਪੁਰ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂਹਰਸਹਾਏ ਵਾਲੀ ਸਾਈਡ ਤੋਂ ਆਉਣ ਵਾਲੇ ਹੈਵੀ ਵ੍ਹੀਕਲਾਂ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਇਸ ਪ੍ਰਕਾਰ ਆਮ ਲੋਕਾਂ ਤੇ ਸ਼ਰਧਾਲੂਆਂ ਦੀਆਂ ਨਿੱਜੀ ਗੱਡੀਆਂ ਲਈ ਪਾਰਕਿੰਗ ਲਈ 10 ਪਾਰਕਿੰਗ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਜੋ ਇਸ ਪ੍ਰਕਾਰ ਹਨ-
1. ਦੁਸਹਿਰਾ ਗਰਾਊਂਡ ਠੀਕ/ਪਸ਼ੂ ਮੇਲਾ ਨੇੜੇ ਡਾ. ਗਿੱਲ ਕੋਠੀ ਪਿੰਡ ਚੱਕ ਬੀੜ ਸਰਕਾਰ।
2. ਕੋਟਕਪੂਰਾ ਰੋਡ ਦੇਸ਼ ਭਗਤ ਡੈਂਟਲ ਕਾਲਜ ਦੇ ਸਾਹਮਣੇ ਨਵੀਂ ਬਣੀ ਰਹੀ ਕਾਲੋਨੀ ’ਚ।
3. ਹਰਿਆਲੀ ਪੰਪ ਦੇ ਸਾਹਮਣੇ ਵਾਲੀ ਜਗ੍ਹਾ।
4. ਗਰੀਨ ਸੀ ਇਜ਼ੋਟ ਤੇ ਬਜਾਜ ਪੈਟਰੋਲ ਪੰਪ ਦੇ ਵਿਚਕਾਰ।
5. ਮਲੋਟ ਰੋਡ ਗਊਸ਼ਾਲਾ ਦੇ ਸਾਹਮਣੇ ਵਾਲੀ ਜਗ੍ਹਾ ਦੀ ਹਾਂਡਾ ਏਜੰਸੀ ਦੇ ਨਾਲ।
6. ਮਲੋਟ ਰੋਡ ਬਰਤਨ ਵਾਲੀ ਫੈਕਟਰੀ ਦੇ ਸਾਹਮਣੇ ਨੇੜੇ ਟੋਇਟਾ ਏਜੰਸੀ।
7. ਮਲੋਟ ਰੋਡ ਗੁੰਬਰ ਚੱਕੀ ਦੇ ਸਾਹਮਣੇ।
8. ਨਵੀਂ ਦਾਣਾ ਮੰਡੀ।
9. ਫਿਰੋਜ਼ਪੁਰ ਰੋਡ ਸਟੇਡੀਅਮ ਦੇ ਸਾਹਮਣੇ ਮਾਡਲ ਟਾਊਨ ਵਾਲੇ ਪਾਸੇ।
10. ਗੁਰੂਹਰਸਾਏ ਰੋਡ ਨੇੜੇ ਪਿੰਡ ਲੰਬੀ ਢਾਬ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਪੰਜਾਬ ਰੋਡਵੇਜ਼ ਦੀ ਬੱਸ 'ਤੇ ਹਮਲਾ, ਵਿਚ ਬੈਠੀਆਂ ਸਵਾਰੀਆਂ ਦੇ ਸੁੱਕੇ ਸਾਹ
ਇਸ ਤੋਂ ਇਲਾਵਾ ਜ਼ਿਲ੍ਹਾ ਪੁਲਸ ਵੱਲੋਂ 15 ਐਮਰਜੈਂਸੀ ਪੁਲਸ ਸਹਾਇਤਾ ਕੇਂਦਰ ਬਣਾਏ ਗਏ ਹਨ, ਜਿੱਥੋਂ ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਆਉਣ ’ਤੇ ਆਮ ਲੋਕ ਬੜੀ ਅਸਾਨੀ ਨਾਲ ਇਨ੍ਹਾਂ ਪੁਲਸ ਸਹਾਇਤਾ ਕੇਂਦਰਾਂ ਨਾਲ ਸੰਪਰਕ ਕਰ ਸਕਦੇ ਹਨ ਤੇ ਪੁਲਸ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਪੁਲਸ ਸਹਾਇਤਾ ਕੇਂਦਰ ਦੇ ਨਾਮ ਇਸ ਪ੍ਰਕਾਰ ਹਨ:-
1. ਕੋਟਕਪੂਰਾ ਰੋਡ ਨੇੜੇ ਡਾ. ਕੇਰ ਸਿੰਘ ਕੋਠੀ।
2. ਪੁਰਾਣੀ ਚੁੰਗੀ ਕੋਟਕਪੂਰਾ ਰੋਡ।
3. ਕੋਟਕਪੂਰਾ ਚੌਂਕ।
4. ਬਠਿੰਡਾ ਰੋਡ ਨੇੜੇ ਪੁਰਾਣਾ ਦਫਤਰ ਜ਼ਿਲਾ ਉਦਯੋਗ ਕੇਂਦਰ।
5. ਬਠਿੰਡਾ ਰੋਡ ਟੀ-ਪੁਆਇੰਟ ਨੇੜੇ ਪੁਰਾਣਾ ਅਜੀਤ ਸਿਨਮਾ।
6. ਮੇਲਾ ਗਰਾਉਂਡ ਦੇ ਨਜ਼ਦੀਕ ਮੇਨ ਗੇਟ ਮਲੋਟ ਰੋਡ।
7. ਮੰਗੇ ਦਾ ਪੰਪ ਦੇ ਪਿੱਛੇ ਡੇਰਾ ਭਾਈ ਮਸਤਾਨ ਸਿੰਘ ਸਕੂਲ।
8. ਮਲੋਟ ਰੋਡ ਨੇੜੇ ਡਾ. ਧਾਲੀਵਾਲ ਦਾ ਹਸਪਤਾਲ।
9. ਮਲੋਟ ਰੋਡ ਨੇੜੇ ਬੱਸ ਸਟੈਂਡ ਦਾ ਮੇਨ ਗੇਟ।
10. ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਦੇ ਮੇਨ ਗੇਟ ਕੋਲ।
11. ਭਾਈ ਮਹਾ ਸਿੰਘ ਚੌਕ।
12. ਅਬੋਹਰ ਰੋਡ ਬਾਈਪਾਸ ਚੌਕ।
13. ਨੇੜੇ ਗੁਰੂ ਨਾਨਕ ਕਾਲਜ ਲੜਕੀਆਂ ਟਿੱਬੀ ਸਾਹਿਬ ਰੋਡ।
14. ਮਸੀਤ ਚੌਕ।
15. ਗੁਰੂ ਹਰਸਹਾਇ ਰੋਡ ਪਿੰਡ ਲੰਬੀ ਢਾਬ ਪਸ਼ੂ ਮੇਲਾ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸੱਤ ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ, ਪਵੇਗਾ ਭਾਰੀ ਮੀਂਹ ਅਤੇ ਪੈਣਗੇ ਗੜੇ
ਅਮਨ ਕਾਨੂੰਨ ਤੇ ਸੁੱਰਖਿਆ ਕਾਇਮ ਰੱਖਣ ਲਈ ਸ਼ਹਿਰ ਦੇ ਅੰਦਰੂਨੀ ਭਾਗਾਂ ’ਚ 36 ਸਥਾਨਾਂ ’ਤੇ ਨਾਕੇ ਲਗਾਏ ਗਏ ਹਨ। ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੇ ਬਾਹਰੀ ਰਸਤਿਆਂ ’ਤੇ ਕੁੱਲ 43 ਸਥਾਨਾਂ ’ਤੇ ਨਾਕੇ ਲਗਾਏ ਗਏ ਹਨ। ਮੇਲਾ ਮਾਘੀ ਮੌਕੇ ਆਵਾਜਾਈ ਵਿਵਸਥਾ ਨੂੰ ਨਿਯਮਬੱਧ ਤਰੀਕੇ ਨਾਲ ਚਲਾਉਣ ਲਈ ਵੱਖ ਵੱਖ ਸਥਾਨਾਂ ’ਤੇ ਕੁੱਲ 19 ਟ੍ਰੈਫਿਕ ਪੁਆਇੰਟਾਂ ਦੀ ਪਹਿਚਾਣ ਕਰ ਕੇ ਜ਼ਰੂਰਤ ਅਨੁਸਾਰ ਟ੍ਰੈਫਿਕ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਇਸੇ ਤਰ੍ਹਾਂ ਆਮ ਲੋਕਾਂ ਤੇ ਮੇਲਾ ਵੇਖਣ ਆ ਰਹੀ ਸੰਗਤ ਦੇ ਮਨਾਂ ’ਚ ਸੁੱਰਖਿਆ ਦੀ ਭਾਵਨਾ ਪੈਦਾ ਕਰਨ ਤੇ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਬਣਾਈ ਰੱਖਣ ਦੇ ਮਕਸਦ ਨਾਲ 19 ਮੋਟਰਸਾਈਕਲ ਗਸ਼ਤਾਂ, 6 ਘੋੜ ਸਵਾਰ ਗਸ਼ਤਾਂ ਤੇ 18 ਪੈਦਲ ਗਸ਼ਤਾਂ ਸ਼ੁਰੂ ਕੀਤੀਆਂ ਗਈਆਂ ਹਨ। ਭੀੜ ਭੜੱਕੇ ਅਤੇ ਭਗਦੜ ਤੋਂ ਬਚਾਅ ਲਈ 10 ਸਥਾਨਾਂ ’ਤੇ ਪੁਲਸ ਟਾਵਰ ਸਥਾਪਤ ਕਰਕੇ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਸ਼ਹਿਰੀ ਏਰੀਆ ’ਚ ਸਥਿਤ ਸਿਨੇਮਾ ਘਰਾਂ, ਆਰਾਮ ਘਰਾਂ ’ਤੇ ਵੱਖਰੇ ਤੌਰ ’ਤੇ ਪੁਲਸ ਫੋਰਸ ਲਗਾਈ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡਾ ਸ਼ਿਵ ਸ਼ੈਨਾ ਆਗੂ ਅੱਧੀ ਰਾਤ ਕੀਤਾ ਗ੍ਰਿਫ਼ਤਾਰ
ਮੇਲਾ ਮਾਘੀ ਮੌਕੇ ਪੁਲਸ ਫੋਰਸ ਨੂੰ ਜ਼ਰੂਰਤ ਅਨੁਸਾਰ ਸੀ. ਸੀ. ਟੀ. ਵੀ. ਕੈਮਰੇ, ਦੂਰਬੀਨਾਂ, ਡਰੋਨ ਕੈਮਰੇ, ਡੌਗ ਸਕੁਐਡ, ਸੀ. ਸੀ. ਟੀ. ਵੀ. ਵੈਨ, ਅਵੇਰਨੈੱਸ ਟੀਮ, ਗੋਤਾਖੋਰ, ਫਸਟਏਡ ਟੀਮਾਂ, ਕਰੇਨਾਂ, ਪੀ. ਏ. ਸਿਸਟਮ ਆਦਿ ਵੀ ਮੁੱਹਈਆ ਕਰਵਾਏ ਗਏ ਹਨ। ਸਮੁੱਚੇ ਮੇਲੇ ਨੂੰ ਕੁੱਲ 7 ਸੈਕਟਰਾਂ ’ਚ ਵੰਡ ਕੇ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਹਰੇਕ ਸੈਕਟਰ ਦਾ ਇੰਚਾਰਜ ਇਕ ਸੀਨੀਅਰ ਗਜ਼ਟਿਡ ਪੁਲਸ ਅਫਸਰ ਲਾਇਆ ਗਿਆ ਹੈ ਜਦੋਂ ਕਿ ਮੇਲਾ ਮਾਘੀ ਸੁੱਰਖਿਆ ਸਬੰਧੀ ਸਮੁੱਚੀ ਕਮਾਂਡ ਜ਼ਿਲਾ ਪੁਲਸ ਮੁਖੀ ਸ੍ਰੀ ਮੁਕਤਸਰ ਸਾਹਿਬ ਦੇ ਹੱਥਾਂ ’ਚ ਸਿੱਧੇ ਤੌਰ ’ਤੇ ਰਹੇਗੀ। ਮੇਲਾ ਵੇਖਣ ਆ ਰਹੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੇ ਨਸ਼ੇ ਦੀ ਵਰਤੋਂ ਨਾ ਕਰਨ, ਹੁੱਲੜਬਾਜ਼ੀ ਨਾ ਕਰਨ ਤੇ ਅਮਨ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੁਲਸ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਦਾ ਸਮੁੱਚਾ ਪੁਲਸ ਪ੍ਰਸ਼ਾਸਨ ਆਮ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਕਿਸੇ ਵੀ ਮੁਸ਼ਕਲ ਸਮੇਂ ਲੋਕ ਪੁਲਸ ਕੰਟਰੋਲ ਰੂਮ ’ਤੇ 01633-263622, 80543-70100, 85560-12400, 112 ’ਤੇੇ ਸੰਪਰਕ ਕਰ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਰਾਣੇ ਰੀਤੀ-ਰਿਵਾਜ਼ਾਂ ਨੂੰ ਦਿੱਤਾ ਮਾਡਰਨ ਰੂਪ, ਸਮੇਂ ਦੇ ਨਾਲ ਬਦਲੇ ਲੋਹੜੀ ਦੇ ਰੰਗ
NEXT STORY