ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ) : ਸ੍ਰੀ ਮੁਕਤਸਰ ਸਾਹਿਬ ਵਿਖੇ ਭਾਵੇਂ ਭਾਜਪਾ ਦੇ ਇਕ ਉਮੀਦਵਾਰ ਨੂੰ ਜਿੱਤ ਪ੍ਰਾਪਤ ਹੋਈ ਹੈ ਪਰ ਜੇਕਰ ਵਾਰਡ ਨੰਬਰ 26 ਤੋਂ ਜੇਤੂ ਭਾਜਪਾ ਉਮੀਦਵਾਰ ਸਤਪਾਲ ਪਠੇਲਾ ਤੋਂ ਇਲਾਵਾ, ਹੋਰ 21 ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਗਏ, ਉਨ੍ਹਾਂ ’ਚੋਂ ਕਈਆਂ ਨੂੰ ਨੋਟਾ ਤੋਂ ਵੀ ਘਟ ਵੋਟਾਂ ਪ੍ਰਾਪਤ ਹੋਈਆ ਹਨ। ਲੰਮਾ ਸਮਾ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਦਾ ਆਨੰਦ ਮਾਣਦੀ ਰਹੀ ਭਾਜਪਾ ਲਈ ਇਹ ਨਿਰਾਸ਼ਤਾ ਵਾਲੀ ਗਲ ਹੈ। ਭਾਜਪਾ ਨੇ 31 ’ਚੋਂ 22 ਵਾਰਡਾਂ ’ਚ ਆਪਣੇ ਉਮੀਦਵਾਰ ਐਲਾਨੇ ਸਨ। ਵਾਰਡ ਨੰਬਰ 1 ’ਚ ਭਾਜਪਾ ਨੂੰ 30 ਅਤੇ ਨੋਟਾ ਨੂੰ 28 ਵੋਟ ਮਿਲੇ ਹਨ। ਵਾਰਡ ਨੰਬਰ 2 ਤੋਂ ਭਾਜਪਾ ਉਮੀਦਵਾਰ ਨੂੰ 20 ਜਦਕਿ ਨੋਟਾ ਨੂੰ 21 ਵੋਟਾਂ ਪਈਆਂ ਹਨ। ਵਾਰਡ ਨੰਬਰ 3 ਵਿਚ ਉਮੀਦਵਾਰ ਨੂੰ 18 ਤੇ ਨੋਟਾ ਨੂੰ 26, ਵਾਰਡ ਨੰਬਰ 4 ’ਚ ਭਾਜਪਾ ਨੂੰ 4 ਅਤੇ ਨੋਟਾ ਨੂੰ 41, ਵਾਰਡ ਨੰਬਰ 5 ਵਿਚ ਨੋਟਾ ਅਤੇ ਭਾਜਪਾ ਨੂੰ ਬਰਾਬਰ 19 ਵੋਟ ਮਿਲੇ ਹਨ। ਵਾਰਡ ਨੰਬਰ 6 ਵਿਚ ਨੋਟਾ ਨੂੰ 18 ਅਤੇ ਭਾਜਪਾ ਨੂੰ 71, ਜਦਕਿ 7 ਵਿਚ ਨੋਟਾ ਨੂੰ 31 ਤੇ ਭਾਜਪਾ ਨੂੰ 58, ਵਾਰਡ 9 ’ਚ ਨੋਟਾ ਨੂੰ 17 ਅਤੇ ਭਾਜਪਾ ਨੂੰ 31, 10 ਵਿਚ ਭਾਜਪਾ 23 ਤੇ ਨੋਟਾ ਨੂੰ 14, ਵਾਰਡ ਨੰਬਰ 11 ਅਤੇ 12 ਵਿਚ ਭਾਜਪਾ ਦਾ ਉਮੀਦਵਾਰ ਨਹੀਂ ਸੀ। 13 ਵਾਰਡ ਨੰਬਰ ਵਿਚ ਨੋਟਾ ਨੂੰ 10, ਭਾਜਪਾ ਨੂੰ 30, 14 ਵਾਰਡ ਨੰਬਰ ਵਿਚ ਨੋਟਾ ਨੂੰ 12 ਤੇ ਭਾਜਪਾ ਨੂੰ 20, ਵਾਰਡ ਨੰਬਰ 15 ਵਿਚ ਨੋਟਾ ਨੂੰ 26 ਅਤੇ ਭਾਜਪਾ ਨੂੰ 37, ਵਾਰਡ ਨੰਬਰ 16 ਅਤੇ ਵਾਰਡ ਨੰਬਰ 17 ਵਿਚ ਵੀ ਭਾਜਪਾ ਦੇ ਉਮੀਦਵਾਰ ਨਹੀਂ ਸਨ। 18 ਵਾਰਡ ਨੰਬਰ ’ਚ ਭਾਜਪਾ ਨੂੰ 7 ਜਦਕਿ ਨੋਟਾ ਨੂੰ 9 ਵੋਟਾ ਪਈਆਂ ਹਨ। ਵਾਰਡ ਨੰਬਰ 19 ਵਿਚ ਨੋਟਾ ਨੂੰ 24 ਅਤੇ ਭਾਜਪਾ ਨੂੰ 215, ਵਾਰਡ ਨੰਬਰ 20 ’ਚ ਨੋਟਾ ਨੂੰ 10 ਅਤੇ ਭਾਜਪਾ ਨੂੰ 25, ਵਾਰਡ ਨੰਬਰ 21 ਵਿਚ ਵੀ ਭਾਜਪਾ ਦਾ ਉਮੀਦਵਾਰ ਨਹੀਂ ਸੀ।
ਇਹ ਵੀ ਪੜ੍ਹੋ : ਭੋਗਪੁਰ ਰੇਲਵੇ ਸ਼ਟੇਸ਼ਨ ’ਤੇ ਕਿਸਾਨਾਂ ਵਲੋਂ ਰੇਲਾਂ ਦਾ ਚੱਕਾ ਜਾਮ
22 ਵਾਰਡ ਨੰਬਰ ਵਿਚ ਭਾਜਪਾ ਨੂੰ 15 ਅਤੇ ਨੋਟਾ ਨੂੰ 14 ਵੋਟ ਮਿਲੇ। 23 ਵਿਚ ਵਿਚ ਭਾਜਪਾ ਦਾ ਉਮੀਦਵਾਰ ਨਹੀਂ ਸੀ। 24 ਵਿਚ ਭਾਜਪਾ ਦੇ ਉਮੀਦਵਾਰ ਨੇ 194 ਵੋਟਾਂ ਪ੍ਰਾਪਤ ਕੀਤੀਆਂ ਹਨ। ਜਦਕਿ 25 ਨੰਬਰ ਵਿਚ ਵੀ ਭਾਜਪਾ ਉਮੀਦਵਾਰ ਨਹੀਂ ਸੀ ਅਤੇ 26 ਵਿਚੋਂ ਭਾਜਪਾ ਉਮੀਦਵਾਰ ਜੇਤੂ ਰਿਹਾ ਹੈ। 27 ਵਿਚ ਭਾਜਪਾ ਨੂੰ 77 ਤੇ ਨੋਟਾ ਨੂੰ 17, 28 ਵਿਚ ਭਾਜਪਾ ਨੂੰ 15 ਅਤੇ ਨੋਟਾ ਨੂੰ 17, 29 ਅਤੇ 30 ਵਾਰਡ ’ਚ ਵੀ ਭਾਜਪਾ ਉਮੀਦਵਾਰ ਨਹੀਂ ਸੀ। ਜਦਕਿ 31 ਵਾਰਡ ਨੰਬਰ ਵਿਚ ਭਾਜਪਾ ਨੂੰ 10 ਅਤੇ ਨੋਟਾ ਨੂੰ 21 ਵੋਟ ਮਿਲੇ ਹਨ। ਇਹ ਨਤੀਜੇ ਦੇਖ ਇੰਝ ਜਾਪ ਰਿਹਾ ਜਿਵੇਂ ਇਸ ਦੌਰਾਨ ਭਾਜਪਾ ਅਤੇ ਨੋਟਾ ਦਾ ਮੁਕਾਬਲਾ ਚਲ ਰਿਹਾ ਹੋਵੇ। ਵਰਨਣਯੋਗ ਹੈ ਕਿ ਛੇ ਵਾਰਡਾਂ ’ਚ ਨੋਟਾ ਨੇ ਭਾਜਪਾ ਨਾਲੋਂ ਵਧ ਵੋਟਾਂ ਪ੍ਰਾਪਤ ਕੀਤੀਆਂ ਜਦਕਿ ਇਕ ਵਾਰਡ ’ਚ ਭਾਜਪਾ ਅਤੇ ਨੋਟਾ ਨੂੰ ਬਰਾਬਰ ਵੋਟਾਂ ਮਿਲੀਆ।
ਇਹ ਵੀ ਪੜ੍ਹੋ : ਜਲੰਧਰ ’ਚ ਕਿਸਾਨਾਂ ਨੇ ਰੋਕੀ ਰੇਲ, ਚੱਕਾ ਜਾਮ ਕਰ ਮੋਦੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਅਣਪਛਾਤੇ ਵਿਅਕਤੀਆਂ ਦਾ ਕਾਰਨਾਮਾ : ਕਾਰ ਤੇ ਮੋਟਰਸਾਈਕਲ ਨੂੰ ਲਾਈ ਅੱਗ
NEXT STORY