ਜਲੰਧਰ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚੱਲ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੈਜਮੈਂਟ ਅਤੇ ਟੈਕਨਾਲੋਜੀ/ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਖੇ 11 ਮਹੀਨੇ ਲਈ ਠੇਕੇ ਦੇ ਆਧਾਰ ’ਤੇ ਸਹਾਇਕ ਪ੍ਰੋਫੈਸਰ, ਲੈਬ ਅਸਿਸਟੈਂਟ ਅਤੇ ਟੀ.ਆਰ.ਜੀ.ਕਲਰਕ ਦੀ ਇਕ-ਇਕ ਅਸਾਮੀ ’ਤੇ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਪ੍ਰੋਫੈਸਰ ਦੀ ਅਸਾਮੀ ਲਈ ਉਮੀਦਵਾਰ ਦੀ ਯੋਗਤਾ ਯੂ. ਜੀ. ਸੀ. ਦੀਆਂ ਗਾਈਡਲਾਈਨਜ਼ ਅਨੁਸਾਰ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਲੈਬ ਅਸਿਸਟੈਂਟ ਦੀ ਅਸਾਮੀ ਲਈ ਘੱਟੋ-ਘੱਟ ਯੋਗਤਾ ਪੀ. ਜੀ. ਡੀ. ਸੀ. ਏ. (ਉਚੇਰੀ ਸਿੱਖਿਆ ਨੂੰ ਪਹਿਲ ਦਿੱਤੀ ਜਾਵੇਗੀ) ਅਤੇ ਟੀ. ਆਰ. ਜੀ. ਕਲਰਕ ਦੀ ਅਸਾਮੀ ਲਈ ਉਮੀਦਵਾਰ ਦੀ ਯੋਗਤਾ ਸਾਬਕਾ ਸਰਵਿਸਮੈਨ ਕਲਰਕ/ਜੀ.ਡੀ. (ਐੱਸ.ਡੀ.) ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸਹਾਇਕ ਪ੍ਰੋਫੈਸਰ ਨੂੰ 21600 ਲੈਬ ਅਸਿਸਟੈਂਟ ਨੂੰ 13500 ਅਤੇ ਟੀ.ਆਰ.ਜੀ. ਕਲਰਕ ਨੂੰ 12600 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਬੁਲਾਰੇ ਨੇ ਕਿਹਾ ਕਿ ਚਾਹਵਾਨ ਉਮੀਦਵਾਰ ਆਪਣੇ ਦਸਤਾਵੇਜ਼ ਅਤੇ ਬਾਇਓ ਡਾਟਾ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਸ਼ਾਸਤਰੀ ਮਾਰਕੀਟ, ਲਾਡੋਵਾਲੀ ਰੋਡ ਜਲੰਧਰ ਵਿਖੇ 20 ਮਈ 2023 ਤੱਕ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਸੋਹਣੀਆਂ ਮੁਟਿਆਰਾਂ ਦੇ ਕਾਲੇ ਕਾਰਨਾਮੇ, ਵਟਸਐਪ ’ਤੇ ਚੱਲਦੇ ਇਸ ਧੰਦੇ ਬਾਰੇ ਜਾਣ ਉੱਡਣਗੇ ਹੋਸ਼
NEXT STORY