ਚੰਡੀਗੜ੍ਹ (ਰਾਏ) - ਸਥਾਨਕ ਕਾਂਗਰਸ ਨੇ ਟਮਾਟਰਾਂ ਦੀ ਵਧਦੀ ਕੀਮਤ ਖਿਲਾਫ਼ ਪ੍ਰਦਰਸ਼ਨ ਕੀਤਾ, ਜਿਸ 'ਚ ਸੱਤਾਧਾਰੀ ਤੇ ਮਹਿੰਗਾਈ ਨੂੰ ਕਾਬੂ ਕਰਨ ਲਈ ਫੇਲ ਭਾਜਪਾ ਸਰਕਾਰ ਨੂੰ ਜਮ ਕੇ ਕੋਸਿਆ। 'ਸਟ੍ਰੇਟ ਬੈਂਕ ਆਫ਼ ਟਮਾਟਰ' ਨੂੰ ਖੋਲ੍ਹ ਕੇ ਵਿਰੋਧ ਦਰਜ ਕਰਵਾਉਂਦਿਆਂ ਕਾਂਗਰਸੀ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਬੇਕਾਬੂ ਮਹਿੰਗਾਈ ਕਾਰਨ (ਪੈਟ੍ਰੋਲੀਅਮ ਪ੍ਰੋਡਕਟਸ ਜਾਂ ਦਾਲਾਂ ਦੀ ਕੀਮਤ ਹੋਵੇ, ਸਬਜ਼ੀਆਂ ਜਾਂ ਪਿਆਜ਼ ਦੀ ਕੀਮਤ ਹੋਵੇ) ਹੁਣ ਟਮਾਟਰ ਦੀ ਕੀਮਤ ਆਸਮਾਨ ਛੂ ਰਹੀ ਹੈ। ਸਰਕਾਰ ਦਾ ਧਿਆਨ ਸਿਰਫ ਤੇ ਸਿਰਫ ਟੈਕਸ ਲਾਉਣ ਵੱਲ ਹੀ ਹੈ।
ਕੌਂਸਲਰ ਰੁਪਿੰਦਰ ਕੌਰ ਗੁਜਰਾਲ ਨੇ ਕਿਹਾ ਕਿ ਪਹਿਲਾਂ ਤਾਂ ਮਹਿੰਗਾਈ ਇੰਨੀ ਹੈ, ਉਪਰੋਂ ਟਮਾਟਰ ਦੀ ਕੀਮਤ ਵਧਣ ਨਾਲ ਘਰ 'ਚ ਟਮਾਟਰ ਵੀ ਸੋਚ ਸਮਝ ਕੇ ਵਰਤਣੇ ਪੈ ਰਹੇ ਹਨ। ਕੌਂਸਲਰ ਸ਼ਿਲਾਫੁਲ ਸਿੰਘ ਨੇ ਕਿਹਾ ਕਿ ਕਿਸਾਨ ਆਤਮ ਹੱਤਿਆ ਕਰ ਰਹੇ ਹਨ ਤੇ ਫਸਲਾਂ ਦੀ ਉਚੀ ਕੀਮਤ ਉਨ੍ਹਾਂ ਨੂੰ ਮਿਲ ਨਹੀਂ ਰਹੀ, ਫਿਰ ਵੀ ਦਾਲਾਂ, ਸਬਜ਼ੀਆਂ, ਪਿਆਜ਼, ਟਮਾਟਰ ਦੀ ਕੀਮਤ ਆਸਮਾਨ ਛੂ ਰਹੀ ਹੈ। ਇਹ ਸਿੱਧੇ ਤੌਰ 'ਤੇ ਭਾਜਪਾ ਸਰਕਾਰ ਦੀ ਨਾਕਾਮੀ ਹੈ।
ਸਕੱਤਰ ਯਾਦਵਿੰਦਰ ਮਹਿਤਾ ਨੇ ਕਿਹਾ ਕਿ 'ਸਟ੍ਰੇਟ ਬੈਂਕ ਆਫ਼ ਟਮਾਟਰ' 'ਚ ਅਸੀਂ 1 ਕਿਲੋ ਟਮਾਟਰ ਜਮ੍ਹਾ ਕਰਵਾਉਣ ਦੇ ਬਦਲੇ 6 ਮਹੀਨਿਆਂ ਬਾਅਦ 6 ਕਿਲੋ ਦੇਣ ਦੀ ਸਹੂਲਤ, ਟਮਾਟਰ ਵੀ 'ਟਮਾਟਰ ਲਾਕਰ' 'ਚ ਰੱਖਣ ਦੀ ਸਹੂਲਤ, ਟਮਾਟਰ ਖਰੀਦ ਨਾ ਸਕਣ ਵਾਲਿਆਂ ਨੂੰ ਬਿਨਾਂ ਵਿਆਜ ਦੇ ਲੋਨ ਦੀ ਸਹੂਲਤ ਉਹ ਵੀ ਆਸਾਨ ਕਿਸ਼ਤਾਂ 'ਤੇ ਦੇਣ ਦੀ ਯੋਜਨਾ ਦੱਸੀ ਹੈ।
ਇਸ ਦੌਰਾਨ ਹਰਮੋਹਿੰਦਰ ਸਿੰਘ ਲੱਕੀ, ਸੰਦੀਪ ਭਾਰਦਵਾਜ, ਵਿਨੋਦ ਸ਼ਰਮਾ, ਰਾਜੀਵ ਮੌਦਗਿੱਲ, ਅਮਰਜੀਤ ਗੁਜਰਾਲ, ਅਸ਼ਵਨੀ ਕੌਸ਼ਲ, ਮਨੁ ਦੂਬੇ, ਅਭਿਸ਼ੇਕ ਸ਼ੌਕੀ, ਉਜਵਲ ਭਸੀਨ, ਦਵਿੰਦਰ ਸਿੰਘ, ਭੁਵਨ ਲੂਥਰਾ, ਹਰਜਿੰਦਰ ਬਾਵਾ, ਬਰਿੰਦਰ ਰਾਵਤ, ਧਰਮਵੀਰ ਸੋਨੂ, ਜਸਬੀਰ ਬੰਟੀ, ਰਾਜੂ ਪਲਸੌਰਾ, ਨਰਿੰਦਰ ਸਿੰਘ, ਸੁਭਾਸ਼, ਬਾਸੂ, ਸੁਭਾਸ਼ ਗਹਿਲੋਤ, ਸੰਦੀਪ ਮਹਾਜਨ ਤੇ ਰਾਮਗੋਪਾਲ ਢੋਤ ਮੌਜੂਦ ਸਨ।
ਐੱਲ. ਈ. ਡੀ. ਲਾਈਟਾਂ ਨਾਲ ਜਗਮਗਾਉਣਗੀਆਂ ਸੜਕਾਂ, ਸੈਕਟਰ-7 ਤੋਂ ਹੋਈ ਸ਼ੁਰੂਆਤ
NEXT STORY