ਮੌੜ ਮੰਡੀ (ਪ੍ਰਵੀਨ) : ਐਸ. ਐਸ.ਪੀ. ਇੰਦਰਮੋਹਨ ਸਿੰਘ ਭੱਟੀ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਥਾਣਾ ਮੌੜ ਦੇ ਐਸ.ਐਚ.ਓ. ਸੰਦੀਪ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਇਕ ਨਜਾਇਜ਼ ਸ਼ਰਾਬ ਦਾ ਭਰਿਆ ਟਰੱਕ ਫੜ ਕੇ ਮਾਮਲਾ ਦਰਜ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ.ਮੌੜ ਗੋਬਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਥਾਣਾ ਮੌੜ ਦੇ ਐਸ.ਐਚ.ਓ. ਸੰਦੀਪ ਸਿੰਘ ਦੀ ਅਗਵਾਈ ਵਿਚ ਮੌੜ ਪੁਲਸ ਵਲੋਂ ਰਾਮਨਗਰ ਕੈਂਚੀਆਂ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਇਕ ਸ਼ੱਕੀ ਟਰੱਕ ਨੂੰ ਰੋਕਣ 'ਤੇ ਪੁਲਸ ਵੱਲੋ ਟਰੱਕ ਵਿਚੋਂ 600 ਪੇਟੀ ਨਜਾਇਜ਼ ਦੇਸੀ ਸ਼ਰਾਬ ਖਾਸਾ, ਮੋਟਾ ਸੰਤਰਾ ਬਰਾਮਦ ਹੋਈ। ਪੁਲਸ ਵੱਲਂੋ ਇਸ ਸੰਬੰਧੀ ਕਾਰਵਾਈ ਕਰਦੇ ਹੋਏ ਟਰੱਕ ਚਾਲਕ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਮੁਹਾਲ ਵਾਲਾ ਪੱਟੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਜਲੰਧਰ ਦੇ ਕਿਡਨੀ ਕਾਂਡ ਨੂੰ ਲੈ ਕੇ ਗ੍ਰਿਫਤਾਰ ਹੋਈ ਸਾਧਨਾ ਨੇ ਖੋਲ੍ਹੀ ਇਹ ਵੱਡੀ ਗੱਲ (ਵੀਡੀਓ)
NEXT STORY