ਚੰਡੀਗੜ੍ਹ (ਅਸ਼ਵਨੀ) : ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ 87 ਫੀਸਦੀ ਪੰਜਾਬ ਸਤੰਬਰ ਮੱਧ ਤੱਕ ਕੋਰੋਨਾ ਦੀ ਲਪੇਟ 'ਚ ਆ ਸਕਦਾ ਹੈ ਪਰ ਉਸ ਦਿਨ ਮੁੱਖ ਮੰਤਰੀ ਨੇ ਪੂਰੀ ਰਿਪੋਰਟ ਸਾਂਝੀ ਨਹੀਂ ਕੀਤੀ ਸੀ। ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਮੁੱਖ ਮੰਤਰੀ ਨੇ ਦੱਸਿਆ ਕਿ ਮਾਹਰਾਂ ਅਤੇ ਰਿਪੋਰਟ ਮੁਤਾਬਕ ਜੇਕਰ ਪੰਜਾਬ ਦੇ ਲੋਕ ਪੰਜ ਹਫ਼ਤੇ ਤੱਕ ਪੂਰੇ ਅਨੁਸ਼ਾਸਨ ਨਾਲ ਕਰਫਿਊ ਦਾ ਪਾਲਣ ਕਰਦੇ ਹਨ ਤਾਂ ਪੰਜਾਬ 'ਚ ਉਸ ਤੋਂ ਬਾਅਦ ਨਵਾਂ ਕੋਰੋਨਾ ਕੇਸ ਨਹੀਂ ਆਵੇਗਾ। ਇਸ ਬੀਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਇੰਨੇ ਦਿਨਾਂ ਤੱਕ ਕਰਫਿਊ ਦਾ ਪਾਲਣ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ ► ਕੋਰੋਨਾ 'ਤੇ ਕੈਪਟਨ ਦਾ ਵੱਡਾ ਬਿਆਨ, ਜੁਲਾਈ-ਅਗਸਤ 'ਚ ਕੋਵਿਡ-19 ਪੀਕ 'ਤੇ ਹੋਵੇਗਾ
ਦੱਸਣਯੋਗ ਹੈ ਕਿ ਪੰਜਾਬ 'ਚ ਜਮਾਤ ਨਾਲ ਜੁੜੇ ਹੁਣ ਤਕ 27 ਮਾਮਲੇ ਪਾਜ਼ੇਟਿਵ ਪਾਏ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਜਮਾਤ ਨਾਲ ਜੁੜੇ ਕੁਲ 651 ਵਿਅਕਤੀ ਨਜ਼ਾਮੂਦੀਨ ਤੋਂ ਆਏ ਹਨ, ਜਿਨ੍ਹਾਂ 'ਚੋਂ 27 ਪਾਜ਼ੇਟਿਵ ਪਾਏ ਗਏ ਹਨ ਅਤੇ 15 ਅਜੇ ਤਕ ਲਾਪਤਾ ਹਨ। ਕੈਪਟਨ ਮੁਤਾਬਕ ਪੰਜਾਬ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਖਤ ਕਦਮ ਚੁੱਕ ਰਹੀ ਹੈ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਪੰਜਾਬ 'ਚ ਫਿਲਹਾਲ ਕੋਰੋਨਾ ਵਾਇਰਸ ਦੂਸਰੀ ਸਟੇਜ 'ਤੇ ਹੈ। ਕੋਰੋਨਾ ਦੀ ਸਥਿਤੀ ਦੱਸਦੇ ਹੋਏ ਕੈਪਟਨ ਨੇ ਕਿਹਾ ਕਿ ਜੁਲਾਈ ਅਤੇ ਅਗਸਤ 'ਚ ਪੰਜਾਬ 'ਚ ਕੋਵਿਡ-19 ਪੀਕ 'ਤੇ ਹੋਵੇਗੀ ਅਤੇ ਅਕਤੂਬਰ ਵਿਚ ਜਾ ਕੇ ਹਾਲਾਤ ਸੁਧਰਣਗੇ। ਨਵਜੋਤ ਸਿੱਧੂ ਵਲੋਂ ਪੰਜਾਬ ਵਿਚ ਕੋਰੋਨਾ ਟੈਸਟ ਘੱਟ ਹੋਣ ਦੇ ਚੁੱਕੇ ਸਵਾਲ 'ਤੇ ਮੁੱਖ ਮੰਤਰੀ ਨੇ ਆਖਿਆ ਕਿ ਸਰਕਾਰ ਨੇ 25 ਹਜ਼ਾਰ ਕਿੱਟਾਂ ਹੋਰ ਮੰਗਵਾਈਆਂ ਹਨ, ਲਿਹਾਜ਼ਾ ਜਾਂਚ ਵਿਚ ਤੇਜ਼ੀ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ ► ਜਲੰਧਰ 'ਚ ਫੜੀ ਕੋਰੋਨਾ ਨੇ ਰਫਤਾਰ, 2 ਹੋਰ ਮਾਮਲੇ ਆਏ ਸਾਹਮਣੇ
ਵਿਸਾਖੀ 'ਤੇ ਲੋਕਾਂ ਨੂੰ ਅਰਦਾਸ ਕਰਨ ਨੂੰ ਕਿਹਾ
ਵਿਸਾਖੀ ਨੂੰ ਲੈ ਕੇ ਮੁੱਖ ਮੰਤਰੀ ਨੇ ਲੋਕਾਂ ਨੂੰ ਅਰਦਾਸ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਸਾਡਾ ਦੁਸ਼ਮਣ ਹੈ, ਜਿਸ ਨੂੰ ਹਰਾਉਣ ਲਈ ਅਸੀਂ ਸਭ ਇਕੱਠੇ ਆਪਣੇ-ਆਪਣੇ ਤਰੀਕਿਆਂ ਨਾਲ ਲੜਾਈ ਲੜ ਰਹੇ ਹਾਂ। ਇਸ ਲਈ ਘਰ 'ਚ ਹੀ ਰਹਿ ਕੇ ਲੋਕ ਰੱਬ ਨੂੰ ਅਰਦਾਸ ਕਰਨ ਕਿ ਸਾਡਾ ਸੂਬਾ ਇਸ ਆਫਤ ਨਾਲ ਲੜਨ 'ਚ ਕਾਮਯਾਬ ਹੋਵੇ। ਮੁੱਖ ਮੰਤਰੀ ਨੇ ਦੱਸਿਆ ਕਿ ਲਾਕਡਾਊਨ ਅਤੇ ਕਰਫਿਊ ਕਾਰਣ ਪ੍ਰਦੇਸ਼ 'ਚ 3200 ਮੰਡੀਆਂ ਦਾ ਇੰਤਜ਼ਾਮ ਕੀਤਾ ਗਿਆ ਹੈ। ਇਕ ਜਾਂ ਦੋ ਪਿੰਡ ਹੀ ਨੇੜੇ ਸਥਿਤ ਇਕ ਮੰਡੀ 'ਚ ਜਾ ਸਕਦੇ ਹਨ। ਇਸ ਤੋਂ ਪਹਿਲਾਂ 1800 ਮੰਡੀਆਂ ਸਨ।
ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਦੇ ਵਰਕਰ ਦੀ ਸ਼ੱਕੀ ਹਾਲਾਤ 'ਚ ਮੌਤ, 'ਕੋਰੋਨਾ' ਜਾਂਚ ਲਈ ਲਏ ਸੈਂਪਲ
NEXT STORY